ਜਲੰਧਰ ਵਿਖੇ 7 ਤੋਂ 10 ਦਸੰਬਰ ਤੱਕ ਹੋਵੇਗੀ ਭਰਤੀ ਰੈਲੀ

ਫਿਰੋਜ਼ਪੁਰ ( ਦ ਸਟੈਲਰ ਨਿਊਜ਼)। ਅਗਨੀਵੀਰ ਭਰਤੀ ਰੈਲੀ ਕੇਵਲ ਲੜਕੀਆਂ ਲਈ ਛੇਤੀ ਹੀ ਜਲੰਧਰ ਵਿੱਚ ਸ਼ੁਰੂ ਹੋਣ ਜਾ ਰਹੀ ਹੈ ਜਿਸ ਲਈ ਉਮੀਦਵਾਰ 07 ਸਤੰਬਰ 2022 ਤੱਕ ਆਨਲਾਈਨ ਰਜਿਸਟ੍ਰੇਸ਼ਨ ਕਰ ਸਕਦੇ ਹਨ। ਇਹ ਜਾਣਕਾਰੀ ਚੇਅਰਮੈਨ-ਕਮ-ਡਿਪਟੀ ਕਮਿਸ਼ਨਰ ਅਮ੍ਰਿੰਤ ਸਿੰਘ, ਆਈ.ਏ.ਐਸ. ਜ਼ਿਲ੍ਹਾ ਬਿਉਰੋ ਆੱਫ ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ, ਫਿਰੋਜ਼ਪੁਰ ਵੱਲੋਂ ਦਿੱਤੀ ਗਈ।ਵਧੇਰੇ ਜਾਣਕਾਰੀ ਦਿੰਦਿਆਂ ਉਹਨਾਂ ਦੱਸਿਆ ਕਿ ਵੂਮੈਨ ਮਿਲਟਰੀ ਪੁਲਿਸ ਜਨਰਲ ਡਿਊਟੀ (Women Military Police Agniveer General Duty)  ਸਬੰਧੀ ਅਗਨੀਵੀਰ ਭਰਤੀ ਰੈਲੀ ਜੋ ਕਿ 07 ਦਸੰਬਰ 2022 ਤੋਂ 10 ਦਸੰਬਰ 2022 ਤੱਕ ਆਰਮੀ ਸਕੂਲ ਮਿਲਟਰੀ ਵਿੰਗ ਜਲੰਧਰ ਛਾਉਣੀ ਵਿਖੇ ਆਯੋਜਿਤ ਕੀਤੀ ਜਾਵੇਗੀ, ਜਿਸ ਵਿਚ ਪੰਜਾਬ ਦੇ ਸਾਰੇ ਜਿਲ੍ਹਿਆਂ ਨਾਲ ਸਬੰਧਤ ਉਮੀਦਵਾਰ (ਲੜਕੀਆਂ) ਭਾਗ ਲੈ ਸਕਦੇ ਹਨ। ਉਮੀਦਵਾਰ ਨੂੰ ਇਸ ਭਰਤੀ ਵਿੱਚ ਭਾਗ ਲੈਣ ਲਈ 07 ਸਤੰਬਰ 2022 ਤੱਕ ਵੈਬਸਾਈਟ www.joinindianarmy.nic.in ਤੇ ਰਜਿਸਟਰ ਕਰਨਾ ਲਾਜ਼ਮੀ ਹੈ। ਸਫ਼ਲਤਾਪੂਰਵਕ ਰਜਿਸਟਰ ਹੋਣ ਵਾਲੇ ਉਮੀਦਵਾਰਾਂ ਨੂੰ ਹੀ ਭਰਤੀ ਸਬੰਧੀ ਐਡਮਿਟ ਕਾਰਡ ਉਨ੍ਹਾਂ ਦੀ ਈ-ਮੇਲ ਤੇ ਪ੍ਰਾਪਤ ਹੋਵੇਗਾ।

Advertisements

 ਇਸ ਸਬੰਧੀ ਜਿਲ੍ਹਾ ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ ਦਫਤਰ ਦੇ ਪਲੇਸਮੈਂਟ ਅਫਸਰ ਸ਼੍ਰੀ ਗੁਰਜੰਟ ਸਿੰਘ ਵੱਲੋਂ ਚਾਹਵਾਨ ਉਮੀਦਵਾਰਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਇਸ ਭਰਤੀ ਰੈਲੀ ਸਬੰਧੀ ਦਿੱਤੀ ਵੈਬਸਾਈਟ ਤੇ ਆਪਣੀ ਯੋਗਤਾ ਚੈੱਕ ਕਰਦੇ ਹੋਏ ਵੱਧ ਤੋਂ ਵੱਧ ਰਜਿਸਟ੍ਰੇਸ਼ਨ ਕਰਨ ਅਤੇ ਇਸ ਭਰਤੀ ਰੈਲੀ ਦਾ ਲਾਭ ਉਠਾਉਣ। ਇਸ ਸਬੰਧੀ ਕੋਈ ਜਾਣਕਾਰੀ ਲਈ ਉਮੀਦਵਾਰ ਦਫਤਰ ਜ਼ਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੁੋ, ਦੂਜੀ ਮੰਜ਼ਿਲ, ਬਲਾਕ ਆਈ. ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਫਿਰੋਜਪੁਰ ਕੈਂਟ ਜਾਂ ਮੋਬਾਈਲ ਨੰਬਰ 94654-74122 ਤੇ ਸੰਪਰਕ ਕਰ ਸਕਦੇ ਹਨ।

LEAVE A REPLY

Please enter your comment!
Please enter your name here