ਖੁਰਾਕ ਸੁਰੱਖਿਆ ਕਾਨੂੰਨ ਬਾਰੇ ਦੁਕਾਨਦਾਰਾਂ ਨੂੰ ਦਿੱਤੀ ਜਾ ਰਹੀ ਹੈ ਟਰੇਨਿੰਗ: ਜ਼ਿਲ੍ਹਾ ਸਿਹਤ ਅਫਸਰ

ਫਿਰੋਜ਼ਪੁਰ ( ਦ ਸਟੈਲਰ ਨਿਊਜ਼)। ਸਿਹਤ ਅਫਸਰ ਡਾ: ਹਰਕੀਰਤ ਸਿੰਘ ਵੱਲੋ ਖਾਣ-ਪੀਣ ਦੀਆਂ ਚੀਜਾਂ ਦਾ ਕਾਰੋਬਾਰ ਕਰਨ ਵਾਲੇ ਦੁਕਾਨਦਾਰਾਂ (ਫੂਡ ਬਿਜ਼ਨਸ ਆਪਰੇਟਰਾਂ) ਨੂੰ ਖਾਧ ਸੁਰੱਖਿਆਂ ਕਾਨੂੰਨ, ਖਾਧ ਪਦਾਰਥਾਂ ਦੀ ਸੁਰੱਖਿਆਂ, ਮਿਆਰ ਦੇ ਮਾਪਦੰਡ ਅਤੇ ਦੁਕਾਨਾਂ ਦੀ ਸਫਾਈ ਆਦਿ ਵਿਸਿ਼ਆਂ ਤੇ ਜਾਗਰੂਕਤਾ ਪੈਦਾ ਕਰਨ ਲਈ ਟਰੇਨਿੰਗ ਦੇਣ ਵਾਲੀ ਕੰਪਨੀਆਂ (Invincible Bosiness Soluntions) ਦੇ ਨੁਮਾਇੰਦਿਆਂ ਨਾਲ ਮੀਟਿੰਗ ਕੀਤੀ।

Advertisements

ਜਿਲ੍ਹਾ ਸਿਹਤ ਅਫਸਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋ ਮਿਸ਼ਨ ਤੰਦਰੁਸਤ ਪੰਜਾਬ ਅਧੀਨ ਆਮ ਲੋਕਾਂ ਨੂੰ ਮਿਆਰੀ ਤੇ ਸੁੱਚਜੀਆਂ ਸਿਹਤ ਸਹੂਲਤਾਂ ਮੁਹੱਈਆਂ ਕਰਾਉਣ  ਪ੍ਰਾਈਵੇਟ ਕੰਪਨੀਆਂ ਦੀਆਂ ਸੇਵਾਵਾਂ ਲਈਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਟਰੇਨਿੰਗ ਦੇਣ ਲਈ ਕੰਪਨੀ ਦੇ ਨੁਮਾਇੰਦੇ ਜਿਲ੍ਹੇ ਦੇ ਫੂਡ ਬਿਜ਼ਨਸ ਆਪਰੇਟਰਾਂ ਨੂੰ ਟਰੇਨਿੰਗ ਦੇਣਗੇ ਅਤੇ ਬਾਅਦ ਵਿੱਚ ਮਿਆਰ ਅਤੇ ਸਫਾਈ ਦੇ ਸਰਟੀਫਿਕੇਟ ਵੀ ਜਾਰੀ ਕਰਨਗੇ। ਉਨ੍ਹਾਂ ਦੱਸਿਆ ਕਿ ਇਹ ਟਰੇਨਿੰਗ ਨੁਮਾਇੰਦੇ ਫੂਡ ਸੇਫਟੀ ਐਂਡ ਸਟੈਂਡਰਡਜ਼ ਐਕਟ ਆਫ ਇੰਡੀਆਂ ਦੇ ਨਿਯਮਾਂ ਬਾਰੇ ਦੁਕਾਨਦਾਰਾਂ ਨੂੰ ਪੂਰੀ ਜਾਣਕਾਰੀ ਦੇਣਗੇ।ਇਹ ਟਰੇਨਿੰਗ ਖਾਣ ਵਾਲੀਆਂ ਵਸਤੂਆਂ ਦਾ ਕੰਮ ਕਰਨੇ ਵਾਲੇ ਜਿਵੇਂ ਕਿ ਹਲਵਾਈ, ਢਾਬਾ, ਰੈਸਟੋਰੈਂਟ, ਦੁੱਧ, ਮੀਟ, ਕਰਿਆਨਾ ਆਦਿ ਵਾਲਿਆਂ ਲਈ ਜ਼ਰੂਰੀ ਹੈ।ਇਹ ਟਰੇਨਿੰਗ ਪਰ ਵਿਅਕਤੀ 450 ਰੁਪਏ ਦੁਕਨਦਾਰਾਂ ਅਤੇ ਰ੍ਹੇੜੀਆਂ ਆਦਿ ਵਾਲਿਆ ਲਈ 250 ਰੁਪਏ ਦਾ ਖਰਚਾ FSSAI ਵੱਲੋ   ਨਿਸਚੀਤ ਕੀਤਾ ਗਿਆ ਹੈ।  

ਉਨ੍ਹਾਂ ਦੱਸਿਆ ਕਿ ਟਰੇਨਿੰਗ ਦਾ ਮਕਸਦ ਖਾਧ ਪਦਾਰਥਾਂ ਦੀਆਂ ਦੁਕਾਨਾਂ ਵਿੱਚ ਸਾਫ- ਸਫਾਈ ਅਤੇ ਮਿਆਰੀ ਖਾਧ ਪਦਾਰਥਾਂ ਦਾ ਨਿਰਮਾਣ ਤੇ ਵਿਕਰੀ ਯਕੀਨੀ ਕਰਨਾ ਹੈ। ਮੀਟਿੰਗ ਵਿੱਚ ਫੂਡ ਸੇਫਟੀ ਅਫਸਰ ਸ੍ਰੀ ਹਰਵਿੰਦਰ ਸਿੰਘ ਅਤੇ ਕੰਪਨੀ ਦੇ ਨੁਮਾਇੰਦੇ ਸਿ਼ਵਾ ਸਿ਼ਹਨਾ ਅਤੇ ਫਿਰੋਜ਼ਪੁਰ ਸ਼ਹਿਰ ਅਤੇ ਛਾਉਣੀ ਦੇ ਹਲਵਾਈ ਦਾ ਕਾਰੋਬਾਰ ਕਰਨ ਵਾਲੇ ਨੁਮਾਇੰਦੇ ਸ਼ਾਮਲ ਸਨ। 

LEAVE A REPLY

Please enter your comment!
Please enter your name here