ਸ਼ੇਰਗਡ਼੍ਹ ਜ਼ੋਨ ਦੇ ਸਕੂਲਾਂ ਦੇ ਖੇਡ ਟੂਰਨਾਮੈਂਟ ਧੂਮਧਾਮ ਨਾਲ ਸ਼ੁਰੂ 

ਹੁਸ਼ਿਆਰਪੁਰ ( ਦ ਸਟੈਲਰ ਨਿਊਜ਼)। ਸਿੱਖਿਆ ਵਿਭਾਗ ਪੰਜਾਬ ਅਧੀਨ ਸਰਕਾਰੀ ਸਕੂਲਾਂ ਦੇ ਜ਼ੋਨਲ ਟੂਰਨਾਮੈਂਟ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ਼ੇਰਗੜ੍ਹ ਹੁਸ਼ਿਆਰਪੁਰ ਵਿਖੇ ਸ਼ੁਰੂ ਹੋਏ। ਇਸ ਜ਼ੋਨਲ ਟੂਰਨਾਮੈਂਟ ਦਾ ਉਦਘਾਟਨ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ ਸਿੱਖਿਆ ) ਗੁਰਸ਼ਰਨ ਸਿੰਘ ਨੇ ਕੀਤਾ। ਇਸ ਮੌਕੇ ਜ਼ੋਨਲ ਪ੍ਰਧਾਨ ਪ੍ਰਿੰਸੀਪਲ ਰਾਜਨ ਅਰੋਡ਼ਾ, ਜ਼ੋਨਲ ਸਕੱਤਰ ਲੈਕਚਰਾਰ ਪ੍ਰਭਜੋਤ ਸਿੰਘ, ਡੀ ਐਮ ਸਪੋਰਟਸ ਦਲਜੀਤ ਸਿੰਘ, ਹਰਦੀਪ ਸਿੰਘ,  ਲੈਕਚਰਾਰ ਨਰੇਸ਼ ਕੁਮਾਰ, ਸ੍ਰੀਮਤੀ ਰੇਖਾ ਪੱਟੀ, ਸ੍ਰੀਮਤੀ ਰਵਨੀਤ ਕੌਰ ਮਹੱਲਾ ਫਤਹਿਗੜ੍ਹ, ਹਰਦਿਆਲ ਸਿੰਘ ਨੰਗਲ ਸ਼ਹੀਦਾਂ,  ਹੇਮਰਾਜ ਬਹਾਦਰਪੁਰ ਬਾਹੀਆਂ, ਲੈਕਚਰਾਰ ਮੁਨੀਸ਼ ਮੋਦਗਿੱਲ ਬੋਹਣ ,ਬਲਵਿੰਦਰ ਸਿੰਘ ਡਗਾਣਾ ਕਲਾਂ , ਅੰਮ੍ਰਿਤਪਾਲ ਜਹਾਨ ਖੇਲਾਂ, ਰੀਨਾ ਰਾਣੀ ਪੁਰਹੀਰਾਂ, ਸਤਿੰਦਰ ਕੁਮਾਰ ਪੁਰਹੀਰਾਂ, ਮਾਧਵੀ ਸ਼ਰਮਾ ਸਾਹਰੀ, ਅਮਰਜੀਤ ਰਾਏ ਬੋਹਣ,  ਸੁਖਦੇਵ ਸਿੰਘ ਫੁਗਲਾਣਾ, ਸੁਖਦੀਪ ਸਿੰਘ ਫੁਗਲਾਣਾ, ਲੈਕਚਰਾਰ ਗੋਪਾਲ ਕ੍ਰਿਸ਼ਨ,  ਲੈਕਚਰਾਰ ਮਨੋਜ ਦੱਤਾ ਅਤੇ ਮਨਜੀਤ ਸਿੰਘ  ਵਿਸ਼ੇਸ਼ ਤੌਰ   ਤੇ ਹਾਜ਼ਰ ਸਨ l ਅੱਜ ਹੋਏ ਨੈਸ਼ਨਲ ਸਟਾਈਲ ਕਬੱਡੀ ਮੁਕਾਬਲਿਆਂ ਵਿੱਚ  ਅੰਡਰ 14 ਸਾਲ ਲੜਕੀਆਂ ਵਿੱਚ ਪਹਿਲਾ ਸਥਾਨ ਬਹਾਦਰਪੁਰ ਬਾਹੀਆ ਨੇ ਨੰਗਲ ਸ਼ਹੀਦਾਂ ਨੂੰ ਹਰਾ ਕੇ ਪ੍ਰਾਪਤ ਕੀਤਾ।

Advertisements

ਤੀਸਰਾ ਸਥਾਨ ਸਰਕਾਰੀ ਹਾਈ ਸਕੂਲ ਜਹਾਨਖੇਲਾਂ ਨੂੰ ਪ੍ਰਾਪਤ ਹੋਇਆ । ਅੰਡਰ ਸਤਾਰਾਂ ਸਾਲ ਲੜਕਿਆਂ ਵਿੱਚ ਪਹਿਲਾ ਸਥਾਨ ਸਰਕਾਰੀ ਹਾਈ ਸਕੂਲ ਬਹਾਦਰਪੁਰ ਬਾਹੀਆਂ ਨੇ ਸਰਕਾਰੀ ਹਾਈ ਸਕੂਲ ਨੰਗਲ ਸ਼ਹੀਦਾਂ ਨੂੰ ਹਰਾ ਕੇ ਪ੍ਰਾਪਤ ਕੀਤਾ। ਸਰਕਾਰੀ ਹਾਈ ਸਕੂਲ ਪੱਟੀ ਤੀਜੇ ਸਥਾਨ ਤੇ ਰਿਹਾ। 14 ਸਾਲ ਲੜਕੀਆਂ ਦੇ ਗਰੁੱਪ ਵਿਚ ਪਹਿਲਾ ਸਥਾਨ ਸਰਕਾਰੀ ਹਾਈ ਸਕੂਲ ਨੰਗਲ ਸ਼ਹੀਦਾਂ, ਦੂਸਰਾ ਸਥਾਨ ਸਰਕਾਰੀ ਹਾਈ ਸਕੂਲ ਫਤਿਹਗੜ੍ਹ ਅਤੇ ਤੀਸਰਾ ਸਥਾਨ ਸਰਕਾਰੀ ਹਾਈ ਸਕੂਲ ਪੱਟੀ ਨੇ ਪ੍ਰਾਪਤ ਕੀਤਾ। 17 ਸਾਲ ਗਰੁੱਪ ਲੜਕੀਆਂ ਵਿੱਚ ਪਹਿਲਾ ਸਥਾਨ  ਸਰਕਾਰੀ ਹਾਈ ਸਕੂਲ ਨੰਗਲ ਸ਼ਹੀਦਾਂ,  ਦੂਜਾ ਸਥਾਨ ਸਰਕਾਰੀ ਹਾਈ ਸਕੂਲ ਪੱਟੀ  ਅਤੇ ਤੀਜਾ ਸਥਾਨ ਸਰਕਾਰੀ ਹਾਈ ਸਕੂਲ ਮੁਹੱਲਾ ਫਤਿਹਗੜ੍ਹ ਨੇ ਪ੍ਰਾਪਤ ਕੀਤਾ। 19 ਸਾਲ ਉਮਰ ਵਰਗ ਵਿੱਚ ਪਹਿਲਾ ਸਥਾਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ਼ੇਰਗੜ੍ਹ ਨੇ ਅਤੇ ਦੂਜਾ ਸਥਾਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੋਹਣ ਨੇ ਪ੍ਰਾਪਤ ਕੀਤਾ।  ਬੈਡਮਿੰਟਨ ਮੁਕਾਬਲੇ ਇੰਡੋਰ ਸਟੇਡੀਅਮ ਹੁਸ਼ਿਆਰਪੁਰ ਵਿਖੇ ਕਰਵਾਏ ਗਏ ਜਿਸ ਵਿੱਚ 19 ਸਾਲ ਉਮਰ ਵਰਗ ਲੜਕਿਆਂ ਵਿਚ ਜੈਮਸ ਕੈਂਬਰੇਜ  ਸਕੂਲ ਨੇ ਪ੍ਰਾਪਤ ਕੀਤਾ ਜਦਕਿ ਦੂਜਾ ਸਥਾਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫਲਾਹੀ ਨੇ ਪ੍ਰਾਪਤ ਕੀਤਾ। 17 ਸਾਲ ਉਮਰ ਵਰਗ ਲੜਕਿਆਂ ਦੇ ਵਾਲੀਬਾਲ ਮੁਕਾਬਲਿਆਂ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅੱਤੋਵਾਲ ਨੇ ਪਹਿਲਾ ਸਥਾਨ ਅਤੇ ਰਿਆਤ ਬਾਹਰਾ ਸਕੂਲ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਗਰੁੱਪ 14 ਸਾਲ ਲੜਕਿਆਂ ਦੇ ਉਮਰ ਵਰਗ ਦੇ ਲੜਕਿਆਂ ਦੇ ਵਾਲੀਬਾਲ ਮੁਕਾਬਲਿਆਂ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅੱਤੋਵਾਲ ਨੇ ਪਹਿਲਾ ਸਥਾਨ ਅਤੇ ਸਰਕਾਰੀ ਮਿਡਲ ਸਕੂਲ ਹਰਖੋਵਾਲ ਨੇ ਦੂਜਾ ਸਥਾਨ ਪ੍ਰਾਪਤ ਕੀਤਾ ।

LEAVE A REPLY

Please enter your comment!
Please enter your name here