ਰੂਟੀਨ ਟੀਕਾਕਰਨ ਨੂੰ ਸਟਰੈਥਨ ਲਈ ਡਬਲਯੂ.ਐਚ.ਓ ਵਲੋਂ ਵਰਕਸ਼ਾਪ

ਕਪੂਰਥਲਾ (ਦ ਸਟੈਲਰ ਨਿਊਜ਼), ਰਿਪੋਰਟ: ਗੌਰਵ ਮੜ੍ਹੀਆਂ। ਜ਼ਿਲੇ ਵਿਚ ਰੂਟੀਨ ਟੀਕਾਕਰਨ ਨੂੰ ਮਜ਼ਬੂਤੀ ਨਾਲ ਝੂੱਗੀ ਝੋਪੜੀਆਂ ਤੋਂ ਲੈ ਕੇ ਪਿੰਡ ਪੱਧਰ ਤੱਕ ਸਤਪ੍ਰਤੀਸ਼ਤ ਕਰਨ ਦੇ ਮਨੋਰਥ ਨਾਲ ਡਬਲਿਊ.ਐਚ.ਓ ਵਲੋਂ ਇਕ ਵਰਕਸ਼ਾਪ ਕਰਵਾਈ ਗਈ। ਇਸ ਮੌਕੇ ਸਿਵਲ ਸਰਜਨ ਡਾ. ਗੁਰਿੰਦਰਬੀਰ ਕੌਰ ਨੇ ਵੱਖ -ਵੱਖ ਬਲਾਕਾਂ ਤੋਂ ਆਏ ਸੀਨੀਅਰ ਮੈਡੀਕਲ ਅਫ਼ਸਰਾਂ, ਬੀਈਈਜ਼, ਮੈਡੀਕਲ ਅਫ਼ਸਰਾਂ, ਐਲਐਚਵੀਜ਼, ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜ਼ਿਲ੍ਹਾ ਕਪੂਰਥਲਾ ਵਿੱਚ ਰੂਟੀਨ ਟੀਕਾਕਰਨ ਦੀ ਪ੍ਰਫਾਰਮੇਸ ਨੂੰ  ਸਤਪ੍ਰਤੀਸ਼ਤ ਕੀਤਾ ਜਾਵੇ। ਕੋਈ ਵੀ ਬੱਚਾ ਟੀਕਾਕਰਨ ਤੋਂ ਵਾਂਝਾ ਨਾ ਰਹੇ। ਇਸ ਮੌਕੇ ਡਬਲਯੂ.ਐਚ.ਓ ਦੇ ਸਰਵਿਲੈਸ ਮੈਡੀਕਲ ਅਫ਼ਸਰ ਡਾ. ਗਗਨ ਸ਼ਰਮਾ ਨੇ ਵਰਕਸ਼ਾਪ ਦੌਰਾਨ ਸੰਬੋਧਨ ਕਰਦਿਆਂ ਕਿਹਾ ਕਿ ਰੂਟੀਨ ਟੀਕਾਕਰਨ ਦੀ ਦਰ ਨੂੰ ਸਤਪ੍ਰਤੀਸ਼ਤ ਕਰਨ ਦੀ ਯੋਜਨਾਬੰਦੀ ਕਰਨ ਅਤੇ ਇਸ ਪ੍ਰੋਗਰਾਮ ਨੂੰ ਸੁਚਾਰੂ ਢੰਗ ਨਾਲ ਹੇਠਲੇ ਪੱਧਰ ਤੱਕ ਲਾਗੂ ਕਰਨ ਲਈ ਇਸ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਉਨ੍ਹਾਂ ਪ੍ਰਜਨਟੈਸਨ ਰਾਹੀਂ ਜ਼ਿਲੇ ਨਾਲ ਸਬੰਧਤ ਡਾਟਾ ਡਿਸਕਸ ਕੀਤਾ ਅਤੇ ਇਸ ਦੌਰਾਨ ਜੋ ਵੀ ਉਣਤਾਈਆਂ ਸਾਹਮਣੇ ਆਈਆਂ ਉਨ੍ਹਾਂ ਨੂੰ ਦੂਰ ਕਰਨ ਅਤੇ ਮਾਇਕਰੋਪਾਲ ਤਿਆਰ ਕਰਨ ਅਤੇ ਇਸ ਨੂੰ ਕਿਸ ਤਰ੍ਹਾਂ ਬਣਾਉਣਾ ਹੈ ਆਦਿ ਬਾਰੇ ਵੀ ਉਨ੍ਹਾਂ ਵਿਸਥਾਰ ਨਾਲ ਦੱਸਿਆ ਗਿਆ।

Advertisements

ਵਰਕਸ਼ਾਪ ਦੌਰਾਨ ਏਐਫਪੀ ਕੇਸਾਂ ਬਾਰੇ, ਵੈਕਸੀਨ ਪ੍ਰਵੈਟੇਬਲ ਡਜੀਜ, ਐਚਆਰਏ ਏਰੀਆ ਸਬੰਧੀ ਵਿਸਥਾਰ ਨਾਲ ਚਰਚਾ ਹੋਈ। ਇਸ ਮੌਕੇ ਡੀਆਈਓ ਡਾ. ਰਣਦੀਪ ਸਿੰਘ ਨੇ ਟੀਕਾਕਰਨ ਸਬੰਧੀ ਜ਼ਿਲੇ ਦੀਆਂ ਪ੍ਰਫਾਰਮੇਸ ਬਾਰੇ ਵਿਸਥਾਰ ਨਾਲ ਦੱਸਿਆ। ਇਸ ਮੌਕੇ ਏਸੀਐਸ ਡਾ. ਅੰਨੂ ਸ਼ਰਮਾ, ਡੀਆਈਓ ਡਾ. ਰਣਦੀਪ ਸਿੰਘ,ਡੀਐਚੳ ਡਾ. ਕੁਲਜੀਤ ਸਿੰਘ, ਡੀਐਫਪੀਓ ਡਾ. ਅਸ਼ੋਕ ਕੁਮਾਰ, ਐਸਐਮਓ ਡਾ.ਸੰਦੀਪ ਧਵਨ, ਐਸਐਮਓ ਡਾ. ਰਵਿੰਦਰ ਸੁੱਭ,ਐਸਐਮਓ ਡਾ. ਮੋਹਨਪ੍ਰੀਤ ਸਿੰਘ, ਡਿਪਟੀ ਮਾਸ ਮੀਡੀਆ ਅਫ਼ਸਰ ਸ਼ਰਨਦੀਪ ਸਿੰਘ, ਡੀਪੀਐਮ ਡਾ. ਸੁਖਵਿੰਦਰ ਕੌਰ,ਐਮਐਂਡਈ ਰਾਮ ਸਿੰਘ, ਬੀਈਈ ਰਵਿੰਦਰ ਜੱਸਲ, ਬੀਸੀਸੀ ਕੁਆਰਡੀਨੇਟਰ ਜੋਤੀ,  ਰਣਜੀਤ ਕੌਰ ਸਕੂਲ ਹੈਲਥ ਕੁਆਰਡੀਨੇਟਰ ਸਮੇਤ ਵੱਡੀ ਗਿਣਤੀ ਵਿਚ ਸਟਾਫ ਮੈਂਬਰ ਹਾਜ਼ਰ ਸਨ।

LEAVE A REPLY

Please enter your comment!
Please enter your name here