ਟਾਂਡਾ ਪੁਲਿਸ ਵੱਲੋਂ 106 ਗ੍ਰਾਮ ਨਸ਼ੀਲੇ ਪਦਾਰਥ ਸਮੇਤ ਇਕ ਗ੍ਰਿਫਤਾਰ

ਹੁਸ਼ਿਆਰਪੁਰ(ਦ ਸਟੈਲਰ ਨਿਊਜ਼)। ਟਾਂਡਾ ਪੁਲਿਸ ਵਲੋਂ ਇਕ ਵਿਆਕਤੀ ਨੂੰ 106 ਗ੍ਰਾਮ ਨਸ਼ੀਲੇ ਪਦਾਰਥ ਸਮੇਤ ਕਾਬੂ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ। ਜਾਣਕਾਰੀ ਦਿੰਦੇ ਹੋਏ ਇੰਸਪੈਕਟਰ ਉਂਕਾਰ ਸਿੰਘ ਬਰਾੜ ਮੁੱਖ ਅਫਸਰ ਥਾਣਾ ਟਾਂਡਾ ਨੇ ਦੱਸਿਆ ਕਿ ਜਿਲਾ ਹੁਸ਼ਿਆਰਪੁਰ ਦੇ ਮਾਨਯੋਗ ਸੀਨੀਅਰ ਕਪਤਾਨ ਪੁਲਿਸ ਸਰਤਾਜ ਸਿੰਘ ਚਾਹਲ ਆਈ.ਪੀ.ਐਸ ਜੀ ਨੇ ਜਿਲੇ ਅੰਦਰ ਨਸ਼ਿਆਂ ਅਤੇ ਮਾੜੇ ਅਨਸਰਾਂ ਉਤੇ ਕਾਬੂ ਪਾਉਣ ਲਈ ਵਿਸ਼ੇਸ਼ ਮੁਹਿੰਮ ਚਲਾਈ ਹੋਈ ਹੈ ਜਿਸ ਦੇ ਤਹਿਤ ਉਹਨਾ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ, ਮਨਪ੍ਰੀਤ ਸਿੰਘ ਢਿੱਲੋਂ, ਐਸ.ਪੀ.ਡੀ, ਕੁਲਵੰਤ ਸਿੰਘ, ਪੀ.ਪੀ.ਐਸ.ਉਪ ਕਪਤਾਨ ਪੁਲਿਸ, ਸਬ ਡਵੀਜਨ ਟਾਂਡਾ ਦੀ ਅਗਵਾਈ ਹੇਠ ਥਾਣਾ ਟਾਂਡਾ ਦੇ ਅਧੀਨ ਆਉਂਦੇ ਏਰੀਆ ਵਿੱਚ ਨਸ਼ਿਆ ਦੀ ਰੋਕਧਾਮ ਲਈ ਸੋਰਸ ਲਗਾ ਕੇ ਉਪਰਾਲੇ ਕੀਤੇ ਜਾ ਰਹੇ ਹਨ । ਜਿਸ ਦੇ ਤਹਿਤ ਥਾਣਾ ਟਾਂਡਾ ਦੀ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਹਾਸਲ ਹੋਈ ਜਦੋਂ ਕਿ ਏਐਸਆਈ ਜਗਜੀਤ ਸਿੰਘ,ਥਾਣਾ ਟਾਂਡਾ ਨੇ ਨਿਸ਼ਾਨ ਸਿੰਘ ਉਰਫ ਮਿੱਠੂ ਦੋਸ਼ੀ ਦੇ ਖਿਲਾਫ ਤਹਿਤ ਮੁੱਕਦਮਾ ਦਰਜ ਰਜਿਸਟਰ ਕਰਕੇ ਉਸ ਨੂੰ 106 ਗ੍ਰਾਮ ਨਸ਼ੀਲੇ ਪਦਾਰਥ ਸਮੇਤ ਗ੍ਰਿਫਤਾਰ ਕੀਤਾ ਗਿਆ।

Advertisements

ਜਿਹਨਾ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਡੂੰਘਾਈ ਨਾਲ ਪੁੱਛ ਗਿੱਛ ਕੀਤੀ ਜਾਵੇਗੀ ਕਿ ਇਸ ਧੰਦੇ ਦੇ ਅੱਗੇ ਅਤੇ ਪਿੱਛੇ ਕਿੰਨਾ ਕਿੰਨਾ ਵਿਅਕਤੀਆਂ ਦਾ ਸਬੰਧ ਹੈ। ਮਾਨਯੋਗ ਐਸ.ਐਸ.ਪੀ ਸਾਹਿਬ ਵੱਲੋਂ ਜਿਲੇ ਅੰਦਰ ਗੈਰ ਕਾਨੂੰਨੀ ਅਨਸਰਾਂ ਵੱਲੋਂ ਕੀਤੇ ਜਾਣ ਵਾਲੇ ਅਪਰਾਧ/ ਸਮੱਗਲਿੰਗ ਦੇ ਗੋਰਖ ਧੰਦੇ ਨੂੰ ਨਕੇਲ ਪਾਉਣ ਲਈ ਹਰ ਤਰਾਂ ਦੇ ਢੁੱਕਵੇਂ ਅਤੇ ਅਧੁਨਿਕ ਢੰਗ ਤਰੀਕੇ ਵਰਤ ਕੇ ਇਹਨਾ ਉੱਪਰ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਤਾਂ ਕਿ ਸਮਾਜ ਨੂੰ ਇਹਨਾ ਨਸਾਂ ਵੇਚਣ ਵਾਲਿਆ ਤੋਂ ਛੁਟਕਾਰਾ ਪਾ ਕੇ ਜਿਲਾ ਹੁਸਿਆਰਪੁਰ ਨੂੰ ਕਰਾਇਮ ਫਰੀ ਬਣਾਇਆ ਜਾ ਸਕੇ। ਟਾਡਾ ਥਾਣਾ ਵੱਲੋਂ ਉਕਤ ਕਾਰਵਾਈ ਕਰਦਿਆਂ ਹੋਇਆ ਹੇਠ ਲਿਖਿਆ ਮੁੱਕਦਮਾ ਦਰਜ ਕਰਨ ਉਪਰੰਤ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਵੱਡੀ ਬ੍ਰਾਮਦਗੀ ਕੀਤੀ ਹੈ ।

LEAVE A REPLY

Please enter your comment!
Please enter your name here