ਸਿਹਤ ਵਿਭਾਗ ਵੱਲੋਂ ਰਾਸ਼ਟਰੀ ਨੇਤਰਦਾਨ ਪੰਦਰਵਾੜੇ ਦੌਰਾਨ ਗਤੀਵਿਧੀਆਂ ਜਾਰੀ

ਫਿਰੋਜ਼ਪੁਰ (ਦ ਸਟੈਲਰ ਨਿਊਜ਼): ਸਿਹਤ ਵਿਭਾਗ ਫਿਰੋਜ਼ਪੁਰ ਵੱਲੋਂ ਰਾਸ਼ਟਰੀ ਨੇਤਰਦਾਨ ਪੰਦਰਵਾੜੇ ਦੌਰਾਨ ਜਾਗਰੂਕਤਾ ਗਤੀਵਿਧੀਆਂ ਜਾਰੀ ਹਨ। ਇਸ ਸਿਲਸਿਲੇ ਵਿੱਚ ਕਾਰਜਕਾਰੀ ਸਿਵਲ ਸਰਜਨ ਡਾ ਰਜਿੰਦਰ ਮਨਚੰਦਾ ਦੀ ਅਗਵਾਈ ਹੇਠ ਉਲੀਕੇ ਗਏ ਪ੍ਰੋਗਰਾਮ ਅਨੁਸਾਰ ਨੇਤਰਦਾਨ ਸਬੰਧੀ ਇੱਕ ਆਸ਼ਾ ਸੈਂਸਟਾਈਜੇਸ਼ਨ ਵਰਕਸ਼ਾਪ ਆਯੋਜਿਤ ਕੀਤੀ ਗਈ।ਗਤੀਵਿਧੀ ਦੀ ਪ੍ਰਧਾਨਗੀ ਕਰਦਿਆਂ ਪ੍ਰੋਗਰਾਮ ਦੇ ਨੋਡਲ ਅਫਸਰ ਅਤੇ ਸਹਾਇਕ ਸਿਵਲ ਸਰਜਨ ਡਾ ਸੁਸ਼ਮਾ ਠੱਕਰ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਜਿਊਂਦੇ ਜੀ ਖੂਨ ਦਾਨ ਅਤੇ ਮਰਨ ਉਪਰੰਤ ਅੱਖਾਂ ਦਾਨ ਦੇ ਨਾਅਰੇ ਤੇ ਅਮਲ ਸਮਾਜ ਅੰਦਰ ਨੇਤਰਹੀਣਤਾ ਨੂੰ ਖ਼ਤਮ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਹਰ ਵਿਅਕਤੀ ਨੂੰ ਆਪਣੇ ਨੇਤਰਦਾਨ ਲਈ ਪਲੈੱਜ ਫਾਰਮ ਜ਼ਰੂਰ ਭਰਨਾ ਚਾਹੀਦਾ ਹੈ ਜੋ ਕਿ ਵਿਭਾਗ ਦੇ ਨੇਤਰ ਵਿੰਗ ਪਾਸ ਉਪਲੱਬਧ ਹੈ।

Advertisements

ਵਰਕਸ਼ਾਪ ਵਿੱਚ ਹਾਜ਼ਰ ਫਿਰੋਜ਼ਪੁਰ ਅਰਬਨ ਖੇਤਰ ਦੀਆਂ ਆਸ਼ਾ ਵਰਕਰਜ਼ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਹਸਪਤਾਲ ਦੇ ਆਈ ਸਪੈਸ਼ਲਿਸਟ ਡਾ ਦੀਕਸ਼ਿਤ ਸਿੰਗਲਾ ਨੇ ਕਿਹਾ ਕਿ ਇਕ ਵਿਅਕਤੀ ਦੇ ਨੇਤਰ ਦਾਨ ਕਰਨ ਨਾਲ ਦੋ ਨੇਤਰਹੀਣ ਵਿਅਕਤੀ ਨੇਤਰ ਜੋਤੀ ਪ੍ਰਾਪਤ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਨੇਤਰਦਾਨੀ ਨੂੰ ਪਰਿਵਾਰ ਦੀ ਸਹਿਮਤੀ ਨਾਲ ਇਹ ਪਲੈੱਜ ਫਾਰਮ ਭਰਨਾ ਚਾਹੀਦਾ ਹੈ ਅਤੇ ਪਰਿਵਾਰ ਨੂੰ ਚਾਹੀਦਾ ਹੈ ਕਿ ਨੇਤਰਦਾਨੀ ਦੀ ਮੌਤ ਹੋਣ ਦੀ ਸੂਰਤ ਵਿੱਚ ਨੇੜੇ ਦੇ ਆਈ ਬੈਂਕ, ਜ਼ਿਲ੍ਹਾ ਹਸਪਤਾਲ ਨਾਲ ਜਾਂ ਟੋਲ ਫ੍ਰੀ ਨੰਬਰ 104 ਤੇ ਸੰਪਰਕ ਕਰਕੇ ਨੇਤਰਦਾਨ ਦੀ ਕਾਰਵਾਈ ਨੂੰ ਮੁਕੰਮਲ ਕਰਨ ਵਿੱਚ ਸਹਿਯੋਗੀ ਬਣੇ।ਉਨ੍ਹਾਂ ਕਿਹਾ ਨੇਤਰਦਾਨੀ ਦੀ ਮ੍ਰਿਤੂ ਉਪਰੰਤ 06 ਘੰਟੇ ਦੇ ਵਿੱਚ ਹੀ ਅੱਖਾਂ ਦਾਨ ਹੋ ਜਾਣੀਆਂ ਚਾਹੀਦੀਆਂ ਹਨ।

ਇਸ ਅਫ਼ਸਰ ਤੇ ਮਾਸ ਮੀਡੀਆ ਅਫਸਰ ਰੰਜੀਵ, ਡਿਪਟੀ ਮਾਸ ਮੀਡੀਆ ਅਫਸਰ ਗੁਰਚਰਨ ਸਿੰਘ, ਕਮਿਊਨਿਟੀ ਮੋਬਲਾਈਜ਼ਰ ਜੋਗਿੰਦਰ ਸਿੰਘ, ਬੀ.ਸੀ.ਸੀ. ਕੋਆਰਡੀਨੇਟਰ ਰਜਨੀਕ ਕੌਰ ਨੇ ਵੀ ਆਪਣੇ ਵਿਚਾਰ ਰੱਖੇ। ਗਤੀਵਿਧੀ ਦੀ ਸਫ਼ਲਤਾ ਵਿੱਚ ਸੁਖਦੇਵ ਰਾਜ, ਅਸ਼ੀਸ਼ ਭੰਡਾਰੀ ਅਤੇ ਵਿਕਾਸ ਕੁਮਾਰ ਨੇ ਵਿਸ਼ੇਸ਼ ਸਹਿਯੋਗ ਕੀਤਾ।

LEAVE A REPLY

Please enter your comment!
Please enter your name here