ਧਾਰਮਿਕ ਸਮਾਗਮਾਂ ਨਾਲ ਨੌਜਵਾਨ ਪੀੜ੍ਹੀ ਸੰਗਠਿਤ ਹੁੰਦੀ ਹੈ – ਜੀਵਨ ਵਾਲੀਆ/ਸੰਜੇ ਸ਼ਰਮਾ

ਕਪੂਰਥਲਾ(ਦ ਸਟੈਲਰ ਨਿਊਜ਼), ਰਿਪੋਰਟ- ਗੌਰਵ ਮੜੀਆ। ਸ਼ਹਿਰ ਦੇ ਮਸਜਿਦ ਚੌਕ ਹਨੂੰਮੰਤ ਅਖਾੜਾ ਵਿਖੇ ਹਿੰਦੂ ਪ੍ਰੀਸ਼ਦ ਅਤੇ ਬਜਰੰਗ ਦਲ ਵੱਲੋਂ ਕਰਵਾਏ ਜਾ ਰਹੇ ਭਗਵਾਨ ਸ਼੍ਰੀ ਗਣੇਸ਼ ਉਤਸਵ ਦੇ ਚੌਥੇ ਦਿਨ ਹਵਨ ਯੱਗ ਕਰਕੇ ਬਜਰੰਗ ਦਲ ਦੇ ਵਰਕਰਾਂ ਨੇ ਦੇਸ਼,ਸੂਬੇ ਅਤੇ ਜ਼ਿਲ੍ਹੇ ਦੀ ਖੁਸ਼ਹਾਲੀ ਅਤੇ ਆਪਸੀ ਭਾਈਚਾਰਕ ਸਾਂਝ ਮਜਬੂਤ ਹੋਵੇ ਦੀ ਭਗਵਾਨ ਸ਼੍ਰੀ ਗਣੇਸ਼ ਜੀ ਦੇ ਸ਼੍ਰੀ ਚਰਨਾਂ ਵਿੱਚ ਪ੍ਰਾਥਨਾ ਕੀਤੀ। ਇਸ ਮੌਕੇ ਤੇ ਬਜਰੰਗ ਦਲ ਦੇ ਸੀਨੀਅਰ ਆਗੂ ਸੰਜੇ ਸ਼ਰਮਾ,ਬਜਰੰਗ ਦਲ ਦੇ ਜ਼ਿਲ੍ਹਾ ਪ੍ਰਧਾਨ ਜੀਵਨ ਪ੍ਰਕਾਸ਼ ਵਾਲੀਆ ਅਤੇ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਜ਼ਿਲ੍ਹਾ ਉਪ ਪ੍ਰਧਾਨ ਮੰਗਤ ਰਾਮ ਭੋਲਾ ਨੇ ਕਿਹਾ ਕਿ ਗਣੇਸ਼ ਉਤਸਵ ਦਾ ਇਹ ਪਵਿੱਤਰ ਤਿਉਹਾਰ ਭਗਵਾਨ ਦੇ ਦਿਖਾਏ ਨੈਤਿਕ ਅਤੇ ਅਧਿਆਤਮਿਕ ਮੁੱਲਾਂ ਪ੍ਰਤੀ ਲੋਕਾ ਨੂੰ ਪ੍ਰੇਰਿਤ ਕਰਨ ਦੇ ਨਾਲ-ਨਾਲ ਏਕਤਾ ਅਤੇ ਭਾਈਚਾਰਕ ਸਾਂਝ ਦਾ ਪ੍ਰਤੀਕ ਵੀ ਹੈ।

Advertisements

ਵਾਲੀਆ ਨੇ ਕਿਹਾ ਕਿ ਭਗਵਾਨ ਗਣੇਸ਼ ਜੀ ਨੇ ਸਾਨੂੰ ਪਵਿੱਤਰ ਅਤੇ ਆਦਰਸ਼ ਜੀਵਨ ਜਿਊਣ ਦਾ ਮਾਰਗ ਦਿਖਾਇਆ ਤਾਂ ਜੋ ਇੱਕ ਖੁਸ਼ਹਾਲ ਅਤੇ ਆਪਸੀ ਪਿਆਰ ਭਰੇ ਸਮਾਜ ਦੀ ਸਿਰਜਣਾ ਕੀਤੀ ਜਾ ਸਕੇ।ਭਗਵਾਨ ਗਣੇਸ਼ ਦੀਆਂ ਸਿੱਖਿਆਵਾਂ ਭੌਤਿਕਵਾਦੀ ਸਮਾਜ ਵਿੱਚ ਪ੍ਰਸੰਗਿਕ ਹਨ। ਉਨ੍ਹਾਂ ਕਿਹਾ ਕਿ ਅਜਿਹੇ ਪਾਵਨ ਮੌਕੇ ਤੇ ਸਮਾਜ ਵਿੱਚ ਸਦਭਾਵਨਾ ਦੀ ਭਾਵਨਾ ਅਤੇ ਪਿਆਰ ਦੀ ਭਾਵਨਾ ਨੂੰ ਮਜ਼ਬੂਤ ​​ਕਰਨ ਦੀ ਲੋੜ ਹੈ। ਵਾਲੀਆ ਨੇ ਕਿਹਾ ਕਿ ਧਾਰਮਿਕ ਸਮਾਗਮਾਂ ਰਾਹੀਂ ਸਮਾਜ ਨੂੰ ਸੰਗਠਿਤ ਕਰਨ ਨਾਲ ਸਨਾਤਨ ਸੱਭਿਆਚਾਰ ਦੇ ਪ੍ਰਚਾਰ-ਪ੍ਰਸਾਰ ਵਿਚ ਮਦਦ ਮਿਲਦੀ ਹੈ। ਅਜਿਹੇ ਸਮਾਗਮਾਂ ਲੋਕ ਨੂੰ ਉਤਸ਼ਾਹ ਨਾਲ ਹਿੱਸਾ ਲੈਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅਜੋਕੇ ਹਾਲਾਤ ਵਿਚ ਨੌਜਵਾਨਾਂ ਨੂੰ ਜਾਗਰੂਕ ਕਰਨ ਦੀ ਬਹੁਤ ਲੋੜ ਹੈ। ਉਨ੍ਹਾਂ ਕਿਹਾ ਕਿ ਸਾਡੇ ਤੀਜ-ਤਿਉਹਾਰ,ਪਰਵ ਅਤੇ ਧਾਰਮਿਕ ਸਮਾਗਮ ਸਾਨੂੰ ਪ੍ਰਮਾਤਮਾ ਦੇ ਨੇੜੇ ਲੈ ਕੇ ਜਾਣ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਪੋਜ-ਪਾਠ ਕਰਨ ਨਾਲ ਸਾਨੂੰ ਆਤਮਿਕ ਬਲ ਵੀ ਮਿਲਦਾ ਹੈ।ਇਸ ਦੇ ਨਾਲ ਹੀ ਇਹ ਸਮਾਜਿਕ ਸਰੋਕਾਰਾਂ ਦੀ ਭਾਵਨਾ ਨੂੰ ਵੀ ਪ੍ਰਫੁੱਲਤ ਕਰਦੇ ਹਨ।ਆਨੰਦ ਯਾਦਵ ਨੇ ਕਿਹਾ ਕਿ ਧਾਰਮਿਕ ਸਮਾਗਮ ਅਤੇ ਤਿਉਹਾਰ ਵੀ ਸਕਾਰਾਤਮਕ ਸੰਦੇਸ਼ ਦੇਣ ਦਾ ਕੰਮ ਕਰਦੇ ਹਨ।

ਇਸ ਮੌਕੇ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਜ਼ਿਲ੍ਹਾ ਮੰਤਰੀ ਰਾਜੂ ਸੂਦ,ਜ਼ਿਲ੍ਹਾ ਪ੍ਰਧਾਨ ਨਰਾਇਣ ਦਾਸ,ਬਜਰੰਗ ਦਲ ਦੇ ਜ਼ਿਲ੍ਹਾ ਉਪ ਪ੍ਰਧਾਨ ਆਨੰਦ ਯਾਦਵ,ਜ਼ਿਲ੍ਹਾ ਮੀਤ ਪ੍ਰਧਾਨ ਦੀਪਕ ਮਰਵਾਹਾ,ਬਜਰੰਗ ਦਲ ਦੇ ਆਗੂ ਇਸ਼ਾਂਤ ਮਹਿਰਾ,ਸੰਨੀ ਕੁਮਾਰ,ਅਜੇ ਕੁਮਾਰ,ਰੋਹਿਤ ਸ਼ਰਮਾ,ਮੋਹਿਤ ਜੱਸਲ,ਰਾਜ ਕੁਮਾਰ ਅਰੋੜਾ,ਵਿਜੇ ਗਰੋਵਰ,ਵਿਜੇ ਯਾਦਵ,ਵਿੱਕੀ ਸ਼ਰਮਾ,ਰੋਹਿਤ ਸ਼ਰਮਾ,ਮੋਹਿਤ ਕੁਮਾਰ,ਰਾਜਨ ਕੁਮਾਰ,ਸ਼ੇਰ ਗਿੱਲ,ਅਜੇ ਕੁਮਾਰ ਗੁਪਤਾ,ਨਿਰਮਲ ਸਿੰਘ,ਪ੍ਰਦੀਪ ਕੁਮਾਰ,ਵਿਕਾਸ ਸ਼ਰਮਾ,ਚੰਦਰ ਮੋਹਨ ਭੋਲਾ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here