ਸਿਹਤ ਵਿਭਾਗ ਵੱਲੋਂ ਨੇਤਰਦਾਨ ਪੰਦਰਵਾੜੇ ਦੌਰਾਨ ਜਾਗਰੂਕਤਾ ਗਤੀਵਿਧੀਆਂ ਜਾਰੀ

ਫ਼ਿਰੋਜ਼ਪੁਰ (ਦ ਸਟੈਲਰ ਨਿਊਜ਼)। ਸਿਹਤ ਵਿਭਾਗ ਫਿਰੋਜ਼ਪੁਰ ਵੱਲੋਂ ਨੇਤਰਦਾਨ ਪੰਦਰਵਾੜੇ ਦੌਰਾਨ ਜਾਗਰੂਕਤਾ ਗਤੀਵਿਧੀਆਂ ਲਗਾਤਾਰ ਜਾਰੀ ਹਨ। ਸਿਵਲ ਸਰਜਨ ਡਾ.ਰਜਿੰਦਰ ਮਨਚੰਦਾ ਦੀ ਅਗਵਾਈ ਅਤੇ ਪ੍ਰੋਗਰਾਮ ਦੇ ਨੋਡਲ ਅਫਸਰ ਡਾ. ਸੁਸ਼ਮਾ ਠੱਕਰ ਦੀ ਦੇਖ ਰੇਖ ਹੇਠ ਗੁਰੂ ਨਾਨਕ ਕਾਲਜ ਫਿਰੋਜ਼ਪੁਰ ਕੈਂਟ ਵਿਖੇ ਇਕ ਜਾਗਰੂਕਤਾ ਸਭਾ ਆਯੋਜਿਤ ਕੀਤੀ ਗਈ। ਇਸ ਅਵਸਰ ਤੇ ਕਾਲਜ ਦੇ ਚੇਅਰਮੈਨ ਰਤਿੰਦਰ ਸਿੰਘ ਦੀ ਸਰਪ੍ਰਸਤੀ ਹੇਠ ਡਾਇਰੈਕਟਰ ਪ੍ਰੋ. ਐਸ ਕੇ ਗੁਪਤਾ ਕਾਲਜ ਦੇ ਰੈੱਡ ਰਿਬਨ ਕਲੱਬ ਦੇ ਕੋਆਰਡੀਨੇਟਰ ਪ੍ਰੋ.ਪਰਮਜੀਤ ਕੌਰ ਪ੍ਰੋ. ਹਰੀ ਓਮ ਅਤੇ ਕਾਲਜ ਦਾ ਹੋਰ ਸਟਾਫ ਹਾਜ਼ਰ ਸੀ।

Advertisements

ਇਸ ਅਵਸਰ ਤੇ ਸੰਬੋਧਨ ਕਰਦਿਆਂ ਜ਼ਿਲ੍ਹਾ ਹਸਪਤਾਲ ਫਿਰੋਜ਼ਪੁਰ ਦੇ ਨੇਤਰ ਰੋਗਾਂ ਦੇ ਮਾਹਿਰ ਡਾ ਦੀਕਸ਼ਿਤ ਸਿੰਗਲਾ ਨੇ ਕਿਹਾ ਕਿ ਨੇਤਰ ਦਾਨ ਇੱਕ ਮਹਾਂਦਾਨ ਹੈ ਅਤੇ ਇੱਕ ਵਿਅਕਤੀ ਦੁਆਰਾ ਦਾਨ ਕੀਤੀਆਂ ਅੱਖਾਂ ਨਾਲ ਦੋ ਵਿਅਕਤੀਆਂ ਨੂੰ ਨੇਤਰ ਜੋਤੀ ਪ੍ਰਦਾਨ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਨੇਤਰਦਾਨੀ ਦੀ ਮ੍ਰਿਤੂ ਹੋਣ ਤੇ ਨੇਤਰਦਾਨ ਦੀ ਸਮੁੱਚੀ ਪ੍ਰਕਿਰਿਆ ਵਿਚੋਂ 10-15 ਮਿੰਟ ਲੱਗਦੇ ਹਨ ਅਤੇ ਇਕ ਬਲੱਡ ਲੈੱਸ ਪ੍ਰਕਿਰਿਆ ਹੈ,ਕਿਉਂਕਿ ਨੇਤਰ ਦਾਨ ਵੇਲੇ ਕੇਵਲ ਕੋਰਨੀਆ ਹੀ ਲਿਆ ਜਾਂਦਾ ਹੈ ਅਤੇ ਇਸ ਵਿੱਚ ਕੋਈ ਬਲੱਡ ਵੈਸਲਜ਼ ਨਹੀਂ ਹੁੰਦੀਆਂ।ਇਸ ਪ੍ਰਕਿਰਿਆ ਵਿਚ ਨੇਤਰਦਾਨੀ ਦੇ ਚਿਹਰੇ ਵਿਚ ਕੋਈ ਵੀ ਵਿਕਰਤੀ ਨਹੀਂ ਆਉਂਦੀ ਅਤੇ ਕੱਢੇ ਗਏ ਕੋਰਨੀਆ ਪਾਰਟ ਦੇ ਸਥਾਨ ਤੇ ਵੀ ਨਕਲੀ ਲੈਂਸ ਲਗਾ ਦਿੱਤਾ ਜਾਂਦਾ ਹੈ।ਉਨ੍ਹਾਂ ਕਿਹਾ ਕਿ ਸਾਡੇ ਦੇਸ਼ ਵਿੱਚ ਲਗਪਗ ਇੱਕ ਕਰੋੜ ਵਿਅਕਤੀ ਨੇਤਰਹੀਣ ਹਨ ਅਤੇ ਇਨ੍ਹਾਂ ਵਿਚੋਂ ਕਰੀਬ ਬਾਰਾਂ ਲੱਖ ਵਿਅਕਤੀ ਕੋਰਨੀਆ ਬਲਾਈਂਡਨੈੱਸ ਤੋਂ ਪੀੜਤ ਹਨ ਅਤੇ ਇਨ੍ਹਾਂ ਨੂੰ ਨੇਤਰਦਾਨ ਨਾਲ ਠੀਕ ਕੀਤਾ ਜਾ ਸਕਦਾ ਹੈ।

ਸਮਾਰੋਹ ਦੀ ਸ਼ੁਰੂਆਤ ਕਰਦਿਆਂ ਪ੍ਰੋਫੈਸਰ ਕੁਲਬੀਰ ਨੇ ਵੀ ਸ਼ਰੀਰ ਵਿੱਚ ਅੱਖਾਂ ਦੀ ਮਹੱਤਤਾ ਅਤੇ ਨੇਤਰਦਾਨ ਸਬੰਧੀ ਆਪਣੇ ਵਿਚਾਰ ਰੱਖੇ।ਇਸ ਮੌਕੇ ਮਾਸ ਮੀਡੀਆ ਅਫ਼ਸਰ ਰੰਜੀਵ ਨੇ ਵੀ ਨੇਤਰਦਾਨ ਸਬੰਧੀ ਚਰਚਾ ਕੀਤੀ।ਜ਼ਿਲ੍ਹਾ ਐਪੀਡਮੋਲੋਜਿਸਟ ਡਾ.ਯੁਵਰਾਜ ਨਾਰੰਗ ਨੇ ਡੇਂਗੂ ਮਲੇਰੀਆ ਅਤੇ ਵਾਤਾਵਰਨ ਤਬਦੀਲੀਆਂ ਬਾਰੇ ਵਿਸਤ੍ਰਿਤ ਚਰਚਾ ਕੀਤੀ। ਸਮੁੱਚੀ ਗਤੀਵਿਧੀ ਸੰਚਾਲਨ ਵਿੱਚ ਦਫਤਰ ਸਿਵਲ ਸਰਜਨ ਦੇ ਬੀਸੀਸੀ ਕੁਆਰਡੀਨੇਟਰ ਰਜਨੀਕ ਕੌਰ ਅਤੇ ਕਾਲਜ ਦੇ ਰੈੱਡ ਰੀਬਨ ਕਲੱਬ ਨੇ ਵਿਸ਼ੇਸ਼ ਭੂਮਿਕਾ ਨਿਭਾਈ।ਇਸ ਅਫ਼ਸਰ ਤੇ ਐਨ.ਐਸ.ਐਸ.ਕੋਆਰਡੀਨੇਟਰ ਪ੍ਰੋ. ਸ਼ਿਖਾ ਅਨੰਦ,.ਇੰਦੂ ਗੁਪਤਾ,.ਮੀਨੂ ਮਲਹੋਤਰਾ,ਸ਼ੀਸ਼ ਭੰਡਾਰੀ,ਰਮਿੰਦਰ ਕੁਮਾਰ ਅਤੇ ਕਾਲਜ ਦੇ ਵਿਦਿਆਰਥੀ ਹਾਜ਼ਰ ਸਨ।

LEAVE A REPLY

Please enter your comment!
Please enter your name here