ਪੋਸ਼ਣ ਮਾਹ ਦਾ ਪਹਿਲਾ ਸਪਤਾਹ ਸਫ਼ਲਤਾਪੂਰਵਕ ਨੇਪਰੇ ਚੜ੍ਹਿਆ

ਫਿਰੋਜ਼ਪੁਰ, (ਦ ਸਟੈਲਰ ਨਿਊਜ਼)। ਸਮਾਜਿਕ ਸੁਰੱਖਿਆ ਅਤੇ  ਇਸਤਰੀ ਤੇ ਬਾਲ ਵਿਕਾਸ ਵਿਭਾਗ  ਵੱਲੋਂ ਚਲਾਏ ਜਾ ਰਹੇ ਪੋਸ਼ਣ ਅਭਿਆਨ ਦੇ ਤਹਿਤ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਰਤਨਦੀਪ ਸੰਧੂ ਦੀ ਅਗਵਾਈ ਹੇਠ ਹਰ ਸਾਲ  ਸਤੰਬਰ ਮਹੀਨੇ ਵਿੱਚ ਪੋਸ਼ਣ ਮਾਹ ਮਨਾਇਆ ਜਾਂਦਾ ਹੈ ਜਿਸ ਦੇ ਤਹਿਤ ਅੱਜ ਪੋਸ਼ਣ ਮਾਹ ਦਾ ਪਹਿਲਾ ਸਪਤਾਹ ਸਫ਼ਲਤਾਪੂਰਵਕ ਨੇਪਰੇ ਚੜ੍ਹਾਇਆ ਗਿਆ l ਇਸ ਮੌਕੇ ਰਤਨਦੀਪ ਸੰਧੂ ਨੇ ਦੱਸਿਆ ਕਿ ਪੋਸ਼ਣ ਅਭਿਆਨ ਇੱਕ ਜਾਗਰੂਕਤਾ ਅਭਿਆਨ ਹੈ  ਜਿਸ ਵਿੱਚ ਆਂਗਨਵਾੜੀ ਵਰਕਰਾਂ ਵੱਲੋਂ  ਆਂਗਨਵਾੜੀ ਸੈਂਟਰਾਂ ਵਿੱਚ ਵੱਖ-ਵੱਖ ਤਰ੍ਹਾਂ ਦੀਆਂ ਗਤੀਵਿਧੀਆਂ ਕਰਵਾਈਆਂ ਜਾਂਦੀਆਂ ਹਨ । ਪੋਸ਼ਣ ਮਾਹ ਦੇ ਪਹਿਲੇ ਦਿਨ ਬੱਚਿਆਂ, ਕਿਸ਼ੋਰੀਆਂ ਅਤੇ ਔਰਤਾਂ ਨੂੰ ਕੁਪੋਸ਼ਣ ਮੁਕਤ, ਸਵਸਥ ਅਤੇ ਮਜ਼ਬੂਤ ਬਨਾਉਣ ਸਬੰਧੀ ਸਹੁੰ ਚੁਕਾਈ ਗਈ।

Advertisements

ਦੂਸਰੇ ਦਿਨ ਆਂਗਨਵਾੜੀ ਵਰਕਰਾਂ, ਹੈਲਪਰਾਂ, ਆਸ਼ਾ ਵਰਕਰਾਂ, ਏ ਐੱਨ ਐੱਮ ਅਤੇ ਬੱਚਿਆਂ ਨਾਲ ਪੋਸ਼ਣ ਰੈਲੀ ਕੀਤੀ ਗਈ। ਪੋਸ਼ਣ ਮਾਹ ਦੇ ਤੀਸਰੇ ਦਿਨ ਪਿੰਡਾਂ ਵਿੱਚ ਪੋਸ਼ਣ ਪੰਚਾਇਤ ਦਾ ਆਯੋਜਨ ਕੀਤਾ ਗਿਆ। ਚੌਥੇ ਦਿਨ ਸਾਰੇ ਆਂਗਨਵਾੜੀ ਸੈਂਟਰਾਂ ਅਤੇ ਨੇੜੇ ਦੇ ਇਲਾਕੇ ਵਿਚ ਪ੍ਰਭਾਵਸ਼ਾਲੀ  ਨਿਊਟਰੀ ਗਾਰਡਨ ਸਬੰਧੀ ਜਾਣਕਾਰੀ ਦਿੱਤੀ ਗਈ ਅਤੇ ਨਵੇਂ ਪੌਦੇ ਲਗਾਏ ਗਏ। ਪੰਜਵੇਂ ਦਿਨ ਗਰਭਵਤੀ ਔਰਤਾਂ ਲਈ ਪੋਸ਼ਣ ਥਾਲੀ ਤਿਆਰ ਕੀਤੀ ਗਈ ਅਤੇ ਔਰਤਾਂ ਨੂੰ ਪੌਸ਼ਟਿਕ ਭੋਜਨ ਬਾਰੇ ਦੱਸਿਆ ਗਿਆ। ਛੇਵੇਂ ਦਿਨ ਪ੍ਰਧਾਨ ਮੰਤਰੀ ਮਾਤਰੂ ਵੰਦਨਾ ਯੋਜਨਾ ਅਤੇ ਬੇਟੀ ਬਚਾਓ ਬੇਟੀ ਪੜ੍ਹਾਓ ਲਈ ਜਾਗਰੂਕ ਕੀਤਾ ਗਿਆ ਅਤੇ ਮਾਤਰੂ ਵੰਦਨਾ ਯੋਜਨਾ ਦੇ ਅਧੀਨ ਯੋਗ ਲਾਭਪਾਤਰੀਆਂ ਦੀ ਪਛਾਣ ਕਰਕੇ ਉਨ੍ਹਾਂ ਦੇ ਫਾਰਮ ਭਰੇ ਗਏ ਅਤੇ ਪੋਸ਼ਣ ਮਾਹ ਦੇ ਸੱਤਵੇਂ ਦਿਨ ਛੇ ਮਹੀਨੇ ਤੋਂ ਇੱਕ ਸਾਲ ਦੇ ਬੱਚਿਆਂ ਨੂੰ ਪੂਰਕ ਖੁਰਾਕ ਅਤੇ ਇਕ ਤੋਂ ਦੋ ਸਾਲ ਦੇ ਬੱਚਿਆਂ ਨੂੰ ਪੂਰਕ ਖੁਰਾਕ ਵਿੱਚ ਸੁਧਾਰ  ਲਈ ਪੋਸ਼ਣ ਥਾਲੀ ਤਿਆਰ ਕਰਵਾਈ ਗਈ। ਇਸ ਸਬੰਧੀ ਬਲਾਕ ਫ਼ਿਰੋਜ਼ਪੁਰ ਦੀਆਂ ਸਮੂਹ ਸੁਪਰਵਾਈਜ਼ਰਾਂ ਅਤੇ ਬਲਾਕ ਕੁਆਰਡੀਨੇਟਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੋਸ਼ਣ ਮਾਂਹ ਦਾ ਪਹਿਲਾ ਸਪਤਾਹ ਸਾਰੇ ਆਂਗਨਵਾੜੀ ਸੈਂਟਰਾਂ ਵਿਚ ਸਫਲਤਾਪੂਰਵਕ ਮਨਾਇਆ ਗਿਆ ਹੈ ਅਤੇ ਲੋਕਾਂ ਨੂੰ ਇਸ ਤੋਂ ਕਾਫ਼ੀ ਲਾਭ ਮਿਲ ਰਿਹਾ ਹੈ ।

LEAVE A REPLY

Please enter your comment!
Please enter your name here