ਸਿਹਤ ਵਿਭਾਗ ਵੱਲੋਂ ਵਾਤਾਵਰਨ ਦੀ ਸੰਭਾਲ ਸਬੰਧੀ ਬੱਬਰੀ ਵਿਖੇ ਵਿਸ਼ੇਸ਼ ਸਮਾਗਮ ਕੀਤਾ ਗਿਆ

ਗੁਰਦਾਸਪੁਰ, (ਦ ਸਟੈਲਰ ਨਿਊਜ਼)। ਸਾਫ ਸੁਥਰੇ ਵਾਤਾਵਰਨ ਦੀ ਪ੍ਪਤੀ ਲਈ ਕੀਤੇ ਜਾਣ ਵਾਲੇ ਯਤਨਾਂ ਦੇ ਤਹਿਤ ਏਐਨਐਮ/ਜੀਐਨਐਮ ਸਕੂਲ ਬੱਬਰੀ ਗੁਰਦਾਸਪੁਰ ਵਿਖੇ ਸਿਵਲ ਸਰਜਨ ਗੁਰਦਾਸਪੁਰ ਡਾ. ਹਰਭਜਨ ਰਾਮ ਮਾਂਡੀ ਦੀ ਪ੍ਧਾਨਗੀ ਹੇਠ ਇੱਕ ਵਿਸ਼ੇਸ਼ ਸਮਾਗਮ ਕੀਤਾ ਗਿਆ। ਸਮਾਗਮ ਵਿਚ ਵੀਡੀਓ ਅਤੇ ਲੈਕਚਰ ਜਰੀਏ ਸਾਫ ਵਾਤਾਵਰਣ ਦੀ ਪ੍ਾਪਤੀ ਬਾਰੇ ਜਾਗਰੁਕ ਕੀਤਾ ਗਿਆ। ‘ਦੂਸ਼ਿਤ ਵਾਤਾਵਰਣ ਤੋਂ ਕਿਵੇਂ ਬਚੀਏ’ ਵਿਸ਼ੇ ’ਤੇ ਪੋਸਟਰ ਜਾਰੀ ਕੀਤਾ ਗਿਆ।

Advertisements

ਇਸ ਮੌਕੇ ਸਿਵਲ ਸਰਜਨ ਡਾ. ਹਰਭਜਨ ਰਾਮ ਨੇ ਕਿਹਾ ਕਿ ਉਦਯੋਗਾਂ, ਟਰਾਂਸਪੋਰਟ, ਦਰਖਤਾਂ ਦੇ ਕੱਟਣ, ਪਲਾਸਟਿਕ ਆਦਿ ਦੀ ਬੇਤਿਹਾਸ਼ਾ ਵਰਤੋਂ ਸਮੇਤ ਹੋਰ ਕਈ ਕਾਰਨਾਂ ਕਰਕੇ ਪ੍ਦੂਸ਼ਣ ਲਗਾਤਾਰ ਵਧ ਰਿਹਾ ਹੈ। ਇਸਦੇ ਨਾਲ ਹੀ ਆਲਮੀ ਤਪਸ ਵਿੱਚ ਵਾਧਾ ਹੋ ਰਿਹਾ ਹੈ ਅਤੇ ਦੁਨੀਆਂ ਭਰ ਵਿੱਚ ਹੜ੍ਹ ਤੇ ਸੋਕੇ ਵਰਗੀਆਂ ਅਣਕਿਆਸੀਆਂ ਆਫ਼ਤਾਂ ਪੈਦਾ ਹੋ ਰਹੀਆਂ ਹਨ। ਵਾਤਾਵਰਨ ਵਿੱਚ ਆਏ ਵਿਗਾੜ ਕਾਰਨ ਬੀਮਾਰੀਆਂ ਵਿੱਚ ਵੀ ਵਾਧਾ ਹੋ ਰਿਹਾ ਹੈ ਅਤੇ ਕੋਈ ਨਾ ਕੋਈ ਨਵੀਂ ਬਿਮਾਰੀ ਪੈਦਾ ਹੋ ਰਹੀ ਹੈ। ਡਾ. ਹਰਭਜਨ ਰਾਮ ਨੇ ਕਿਹਾ ਕਿ ਸਾਨੂੰ ਆਪਣੇ ਵਾਤਾਵਰਨ ਵਿੱਚ ਸੁਧਾਰ ਲਿਆਉਣੇ ਚਾਹੀਦੇ ਹਨ ਤਾਂ ਹੀ ਅਸੀਂ ਵੀ ਨਿਰੋਗ ਤੇ ਤੰਦਰੁਸਤ ਰਹਿ ਸਕਦੇ ਹਾਂ।

ਇਸ ਮੌਕੇ ਜ਼ਿਲ੍ਹਾ ਐਪੀਡਮੋਲੋਜਿਸਟ ਡਾ. ਪ੍ਭਜੋਤ ਕੌਰ ਕਲਸੀ ਨੇ ਕਿਹਾ ਕਿ ਸਮਾਜ ਵਿੱਚ ਜਾਗਰੂਕਤਾ ਦੀ ਜਰੂਰਤ ਹੈ। ਵੇਸਟ ਮੈਨੇਜਮੈਂਟ ਨੂੰ ਅਪਨਾਉਣਾ ਚਾਹੀਦਾ ਹੈ ਅਤੇ ਜੋ ਚੀਜਾਂ ਰੀਸਾਈਕਲ ਹੋ ਸਕਦੀਆਂ ਹਨ ਉਨਾਂ ਨੂੰ ਵੱਖਰਾ ਜਮ੍ਹਾਂ ਕਰਨਾ ਚਾਹੀਦਾ ਹੈ। ਸਬਜ਼ੀਆਂ ਆਦਿ ਦੇ ਕਚਰੇ ਤੋਂ ਦੇਸੀ ਖਾਦ ਬਣਾਈ ਜਾਣੀ ਚਾਹੀਦੀ ਹੈ। ਵੱਧ ਤੋਂ ਵੱਧ ਪੌਦੇ ਲਗਾ ਕੇ ਉਨਾਂ ਦੀ ਸੰਭਾਲ ਕਰਨੀ ਚਾਹੀਦੀ ਹੈ। ਜਿਨਾਂ ਹੋ ਸਕੇ ਉਨਾਂ ਪੈਦਲ ਚਲਨਾ ਚਾਹੀਦਾ ਹੈ ਅਤੇ ਵਾਹਨਾਂ ਦੀ ਬੇਲੋੜੀ ਵਰਤੋਂ ਤੋਂ ਬਚਣਾ ਚਾਹੀਦਾ ਹੈ। ਇਸ ਤੋਂ ਇਲਾਵਾ ਬਰਸਾਤੀ ਪਾਣੀ ਨੂੰ ਬਚਾਉਣ ਲਈ ਰੇਨ ਵਾਟਰ ਹਾਰਵੈਸਟਿੰਗ ਸਿਸਟਮ ਲਗਾਉਣੇ ਚਾਹੀਦੇ ਹਨ। ਇਸ ਮੌਕੇ ਐਸ.ਐਮ.ਓ ਡਾ. ਚੇਤਨਾ, ਡਾ. ਵੰਦਨਾ, ਡਾ. ਮਮਤਾ, ਬੀਈਈ ਰਾਕੇਸ਼ ਕੁਮਾਰ ਆਦਿ ਵੀ ਹਾਜ਼ਰ ਸਨ

LEAVE A REPLY

Please enter your comment!
Please enter your name here