ਅਵੀ ਰਾਜਪੂਤ ਆਪਣੀ ਟੀਮ ਸਹਿਤ ਗੁਰੂਦੁਆਰਾ ਬੇਰ ਸਾਹਿਬ ਹੋਏ ਨਤਮਸਤਕ

ਕਪੂਰਥਲਾ(ਦ ਸਟੈਲਰ ਨਿਊਜ਼), ਰਿਪੋਰਟ- ਗੌਰਵ ਮੜੀਆ। ਕਪੂਰਥਲਾ ਹਲਕੇ ਦੇ ਲੋਕ ਮੇਰਾ ਪਰਿਵਾਰ ਹੈ ਤੇ ਉਨ੍ਹਾਂ ਦੀਆਂ ਮੁਸ਼ਕਿਲ ਦੇ ਹੱਲ ਕਰਵਾਉਣ ਵਿਚ ਕੋਈ ਕਸਰ ਨਹੀਂ ਰਹਿਣ ਦਿਆਂਗਾ। ਇਹ ਪ੍ਰਗਟਾਵਾ ਕਪੂਰਥਲਾ ਹਲਕੇ ਦੇ ਸੇਵਾਦਾਰ ਅਵੀ ਰਾਜਪੂਤ ਨੇ ਗੁਰੂਦੁਆਰਾ ਬੇਰ ਸਾਹਿਬ ਵਿਖੇ ਆਪਣੀ ਟੀਮ ਦੇ ਸਹਿਤ ਨਤਮਸਤਕ ਹੋਣ ਉਪਰੰਤ ਗੱਲਬਾਤ ਕਰਦਿਆਂ ਕੀਤਾ। ਅਵੀ ਰਾਜਪੂਤ ਆਪਣੀ ਟੀਮ ਸਮੇਤ ਗੁਰਦੁਆਰਾ ਸਾਹਿਬ ਨਤਮਸਤਕ ਹੋਏ ਤੇ ਸ਼੍ਰੀ ਗੁਰੂ ਚਰਨਾਂ ਵਿੱਚ ਸਰਬਤ ਦੇ ਭਲੇ ਤੇ ਆਪਸੀ ਭਾਈਚਾਰਕ ਸਾਂਝ ਮਾਜਬੂ ਬਾਣੀ ਰਹੇ ਦੀ ਅਰਦਾਸ ਕੀਤੀ।

Advertisements

ਇਸ ਮੌਕੇ ਗੁਰੂਦੁਆਰਾ ਸ਼ਾਹਿਬ ਦੀ ਪ੍ਰਬੰਧਕ ਕਮੇਟੀ ਵਲੋਂ ਉਨ੍ਹਾਂ ਨੂੰ ਗੁਰੂ ਘਰ ਦੀ ਬਖਸ਼ਿਸ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ। ਅਵੀ ਰਾਜਪੂਤ ਨੇ ਕਿਹਾ ਕਿ ਉਹ ਪ੍ਰਮਾਤਮਾ ਦਾ ਕੋਟਿਨ-ਕੋਟਿਨ ਧੰਨਵਾਦ ਕਰਦੇ ਹਾਂ,ਜਿਨ੍ਹਾਂ ਦੀ ਮਿਹਰ ਸਦਕਾ ਉਨ੍ਹਾਂ ਨੂੰ ਹਲਕੇ ਦੇ ਲੋਕ ਦੀਆ ਸਮੱਸਿਆਵਾਂ ਹੱਲ ਕਰਨ ਲਈ ਬਲ ਬਖਸ਼ਦੇ ਹਨ। ਉਨ੍ਹਾਂ ਕਿਹਾ ਕਿ ਵਾਹਿਗੁਰੂ ਦੀ ਕਿ੍ਪਾ ਨਾਲ ਉਹ ਹਲਕੇ ਦੇ ਦੇ ਲੋਕ ਦੀ ਸੇਵਾ ਪੂਰੀ ਇਮਾਨਦਾਰ ਨਾਲ ਕਰਦਾ ਰਹਾਂਗਾ। ਇਸ ਮੌਕੇ ਤੇ ਕੁਲਦੀਪਕ ਧਿਰ,ਰਾਜਾ,ਅਮਿਤ ਅਰੋੜਾ,ਗੁਰਪ੍ਰੀਤ ਸਿੰਘ ਫੱਤੂਢੀਂਗਾ,ਲਖਵੀਰ ਸਿੰਘ,ਸੰਦੀਪ ਟਿੱਬਾ,ਬਲਰਾਜ,ਸੁਮੀਤ ਕਪੂਰ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here