ਖੇਡਾਂ ਵਤਨ ਪੰਜਾਬ ਦੀਆਂ ਤਹਿਤ ਸ਼ਹੀਦ ਭਗਤ ਸਿੰਘ ਸਟੈਟ ਯੂਨਿਵਰਸਿਟੀ ਵਿਖੇ ਹੋਏ ਜ਼ਿਲ੍ਹਾ ਪੱਧਰ ਦੇ ਖੇਡ ਮੁਕਾਬਲੇ

ਫਿਰੋਜ਼ਪੁਰ (ਦ ਸਟੈਲਰ ਨਿਊਜ਼):  ਖੇਡ ਵਿਭਾਗ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਖੇਡਾਂ ਵਤਨ ਪੰਜਾਬ ਦੀਆਂ ਤਹਿਤ ਖੇਡ ਗਰਾਊਂਡ ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਫ਼ਿਰੋਜ਼ਪੁਰ ਵਿਖੇ ਜ਼ਿਲ੍ਹਾ ਪੱਧਰ ਟੂਰਨਾਮੈਂਟ ਲੜਕੇ/ਲੜਕੀਆਂ (ਅੰਡਰ-14 ਅਤੇ 17) ਅਥਲੈਟਿਕਸ, ਕਬੱਡੀ(ਨਸ), ਕਬੱਡੀ(ਸਸ), ਖੋਹ-ਖੋਹ, ਵਾਲੀਬਾਲ, ਫੁੱਟਬਾਲ, ਹੈਂਡਬਾਲ, ਗਤਕਾ, ਕਿੱਕ ਬਾਕਸਿੰਗ, ਬੈਡਮਿੰਟਨ, ਬਾਸਕਿਟਬਾਲ, ਹਾਕੀ, ਕੁਸ਼ਤੀ, ਤੈਰਾਕੀ, ਬਾਕਸਿੰਗ ਅਤੇ ਟੇਬਲ ਟੈਨਿਸ ਖੇਡਾਂ ਕਰਵਾਈਆਂ ਗਈਆਂ।

Advertisements

ਜਿਸ ਵਿੱਚ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ/ਕਲੱਬਾਂ/ਅਕੈਡਮੀਆਂ/ਐਸੋਸੀਏਸ਼ਨਾਂ ਅਤੇ ਸਕੂਲਾਂ ਦੀਆਂ ਟੀਮਾਂ ਨੇ ਭਾਗ ਲਿਆ। ਗਜ਼ਲਪ੍ਰੀਤ ਸਿੰਘ ਰਜਿਸ਼ਟਰਾਰ, ਐਸ.ਬੀ.ਐਸ ਸਟੇਟ ਟੈਕਨੀਕਲ ਯੂਨੀਵਰਸਿਟੀ, ਫ਼ਿਰੋਜ਼ਪੁਰ ਨੇ ਮੁੱਖ ਮਹਿਮਾਨ ਵਜੋਂ ਹਾਜ਼ਰੀ ਭਰੀ । ਉਨ੍ਹਾਂ ਨੇ ਖਿਡਾਰੀਆਂ ਨੂੰ ਖੇਡਾਂ ਵਿੱਚ ਵੱਧ ਤੋਂ ਵੱਧ ਭਾਗ ਲੈਣ ਲਈ ਪ੍ਰੇਰਿਤ ਕੀਤਾ ਅਤੇ ਸੰਬੋਧਨ ਕਰਦਿਆਂ ਕਿਹਾ ਕਿ ਖੇਡਾਂ ਨਾਲ ਸਾਡੇ ਸਰੀਰਿਕ ਅਤੇ ਮਾਨਸਿਕ ਦੋਵਾਂ ਪੱਖੋ ਵਿਕਾਸ ਹੁੰਦਾ ਹੈ। ਉਨ੍ਹਾਂ ਨੇ ਇਥੇ ਇਹ ਵੀ ਦੱਸਿਆ ਕਿ ਖੇਡਾਂ ਵਤਨ ਪੰਜਾਬ ਦੀਆਂ 2022 ਪੰਜਾਬ ਸਰਕਾਰ ਦਾ ਇਕ ਵਿਸ਼ੇਸ਼ ਉਪਰਾਲਾ ਹੈ। ਪ੍ਰੀਤ ਕੋਹਲੀ, ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਵਿਭਾਗ ਫਿਰੋਜਪੁਰ ਅਤੇ ਬੋਹੜ ਸਿੰਘ ਸਟੇਟ ਅਫਸਰ ਐਸ.ਬੀ.ਐਸ ਸਟੇਟ ਯੂਨੀਵਰਸਿਟੀ, ਫਿਰੋਜਪੁਰ ਨੇ ਵਿਸ਼ੇਸ਼ ਤੌਰ ਤੇ ਹਾਜਰ ਹੋ ਕੇ ਖਿਡਾਰੀਆਂ ਨੂੰ ਆਸ਼ੀਰਵਾਦ ਦਿੱਤਾ।

ਅਨਿੰਦਰਵੀਰ ਕੌਰ ਬਰਾੜ ਜ਼ਿਲ੍ਹਾ ਖੇਡ ਅਫ਼ਸਰ ਫ਼ਿਰੋਜ਼ਪੁਰ ਵੱਲੋਂ ਜੇਤੂਆਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਇਸ ਟੂਰਨਾਮੈਂਟ ਵਿੱਚ ਅਥਲੈਟਿਕਸ ਇਵੈਂਟ ਅੰਡਰ 14 ਲੜਕੀਆਂ ਵਿੱਚ 600 ਮੀਟਰ ਵਿੱਚ ਅਨਾਮਿਕਾ ਪੁੱਤਰੀ ਸ਼੍ਰੀ ਮੁਖਤਿਆਰ ਸਿੰਘ ਬਲਾਕ ਫਿਰੋਜ਼ਪੁਰ ਨੇ ਪਹਿਲਾ, ਨਵਨੀਤ ਕੌਰ ਪੁੱਤਰੀ ਸ਼੍ਰੀ ਸੁਰਿੰਦਰ ਸਿੰਘ ਬਲਾਕ ਘੱਲ ਖੁਰਦ ਨੇ ਦੂਜਾ ਅਤੇ ਸੁਖਬੀਰ ਕੌਰ ਪੁੱਤਰੀ ਸ਼੍ਰੀ ਕਰਮਜੀਤ ਸਿੰਘ ਬਲਾਕ ਜੀਰਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਅੰਡਰ 17 ਲੜਕਿਆ  1500 ਮੀਟਰ ਮੁਕਾਬਲਿਆਂ ਵਿੱਚ ਰਾਜਪ੍ਰੀਤ ਸਿੰਘ ਫਿਰੋਜ਼ਪੁਰ ਨੇ ਪਹਿਲਾ, ਰਮਨਦੀਪ ਸਿੰਘ ਫਿਰੋਜ਼ਪੁਰ ਨੇ ਦੂਜਾ ਅਤੇ ਕ੍ਰਿਸ਼ਨ ਬਲਾਕ ਗੁਰੂ ਹਰ ਸਹਾਏ ਨੇ ਤੀਜਾ ਸਥਾਨ ਹਾਸਲ ਕੀਤਾ। ਇਸੇ ਇਵੈਂਟ ਲੜਕੀਆਂ ਵਿੱਚ ਤਾਨੀਆ ਬਲਾਕ ਫਿਰੋਜ਼ਪੁਰ ਨੇ ਪਹਿਲਾ, ਜਸ਼ਨਪ੍ਰੀਤ ਕੌਰ ਘੱਲ ਖੁਰਦ ਨੇ ਦੂਜਾ ਅਤੇ ਲਵਲੀ ਘੱਲ ਖੁਰਦ ਨੇ ਤੀਜਾ ਸਥਾਨ ਹਾਸਲ ਕੀਤਾ। ਅੰਡਰ 17 ਲੜਕਿਆਂ 400 ਮੀਟਰ ਵਿੱਚ ਅਕਾਸ਼ ਬਲਾਕ ਫਿਰੋਜ਼ਪੁਰ ਨੇ ਪਹਿਲਾ, ਗੌਰਵ ਬਲਾਕ ਮਮਦੋਟ ਨੇ ਦੂਜਾ ਅਤੇ ਹਰਪ੍ਰੀਤ ਸਿੰਘ ਬਲਾਕ ਫਿਰੋਜ਼ਪੁਰ ਨੇ ਤੀਜਾ ਸਥਾਨ ਹਾਸਲ ਕੀਤਾ। ਅੰਡਰ 17 ਦੇ 400 ਮੀਟਰ ਗਰੁੱਪ ਲੜਕੀਆਂ ਵਿੱਚ ਅਮਨਪ੍ਰੀਤ ਕੌਰ ਬਲਾਕ ਘੱਲ ਖੁਰਦ ਨੇ ਪਹਿਲਾ, ਮਹਿਕਦੀਪ ਕੌਰ ਘੱਲ ਖੁਰਦ ਨੇ ਦੂਜਾ ਅਤੇ ਸੁਖਪ੍ਰੀਤ ਕੌਰ ਬਲਾਕ ਮਖੂ ਨੇ ਤੀਜਾ ਸਥਾਨ ਪ੍ਰਾਪਤ ਕੀਤਾ।

ਖੋ-ਖੋ ਅੰਡਰ 14 ਲੜਕੀਆਂ ਵਿੱਚ ਸਹਸ ਜੰਡ ਵਾਲਾ ਨੇ ਪਹਿਲਾ, ਸਸਸਸ ਮੱਲਾਂ ਵਾਲਾ ਨੇ ਦੂਜਾ ਅਤੇ ਬਲਾਕ ਘੱਲ ਖੁਰਦ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਅੰਡਰ 17 ਲੜਕਿਆ ਵਿੱਚ ਸਸਸਸ ਤਲਵੰਡੀ ਜੱਲੇ ਖਾਂ ਨੇ ਪਹਿਲਾ ਅਤੇ ਸਸਸਸ ਮੱਲਾਂ ਵਾਲਾ ਖਾਸ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਅੰਡਰ 17 ਲੜਕੀਆਂ ਵਿਚ  ਸਰਦਾਰ ਸ਼ਾਮ ਸਿੰਘ ਅਟਾਰੀ ਸਸਸ ਫਤਿਹਗੜ੍ਹ ਸਭਰਾਅ ਨੂੰ ਪਹਿਲਾ , ਸਹਸ ਜੰਡ ਵਾਲਾ ਨੇ ਦੂਜਾ , ਸਹਸ ਰਾਉ ਕੇ ਹਿਠਾੜ ਅਤੇ ਸਾਰਾਗੜ੍ਹੀ ਮੈਮੋਰੀਅਲ ਸਸਸ ਹਕੂਮਤਵਾਲਾ ਨੇ ਤੀਜਾ ਸਥਾਨ ਹਾਸਲ ਕੀਤਾ।ਹੈਂਡਬਾਲ ਅੰਡਰ14 ਅਤੇ 17 ਵਿਚ ਲੜਕੀਆਂ ਵਿਚ ਸਹਸ ਤੂਤ ਨੇ ਪਹਿਲਾ ਅਤੇ ਗੁਰੂ ਨਾਨਕ ਪਬਲਿਕ ਸਕੂਲ ਸ਼ਕੂਰ ਨੇ ਦੂਜਾ ਸਥਾਨ ਹਾਸਲ ਕੀਤਾ।  

ਵਾਲੀਬਾਲ ਖੇਡ ਅੰਡਰ 14 ਲੜਕਿਆਂ ਵਿੱਚ ਸਸਸ ਬੱਗੇ ਕੇ ਪਿੱਪਲ ਨੇ ਪਹਿਲਾ , ਸ਼੍ਰੀ ਗੁਰੂ ਰਾਮਦਾਸ ਪਬਲਿਕ ਸਕੂਲ ਬਹਾਵਲਪੁਰ ਨੇ ਦੂਜਾ ਅਤੇ ਵਿੱਦਿਆ ਸ਼ਾਤੀ ਮੰਦਰ ਪਬਲਿਕ ਸਕੂਲ ਫਿਰੋਜਪੁਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਅੰਡਰ 14 ਲੜਕੀਆਂ ਵਿੱਚ ਗੁਰੂ ਰਾਮਦਾਸ ਪਬਲਿਕ ਸਕੂਲ ਬਹਾਵਲਪੁਰ ਨੇ ਪਹਿਲਾ ਸ਼੍ਰੀ ਗੁਰਦਾਸ ਰਾਮ ਸ ਸੀਨੀ. ਸ ਜੀਰਾ ਨੇ ਦੂਜਾ ਸਥਾਨ ਹਾਸਲ ਕੀਤਾ। ਸ਼੍ਰੀ ਗੁਰੂ ਰਾਮਦਾਸ ਪਬਲਿਕ ਸਕੂਲ ਬਹਾਵਲਪੁਰ ਨੇ ਪਹਿਲਾ ਅਤੇ ਢੀਡਸਾ ਕਲੱਬ ਨੇ ਦੂਜਾ ਅਤੇ ਜੇ.ਐਨ ਇੰਟਰਨੈਸ਼ਨਲ ਗੁਰੂਹਰਸਹਾਏ ਤੇ ਤੀਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾ ਲੜਕੀਆਂ ਵਿੱਚ ਸ਼੍ਰੀ ਗੁਰਦਾਸ ਰਾਮ ਸ ਸੀਨੀ. ਸ ਜੀਰਾ ਨੇ ਪਹਿਲਾ ਅਤੇ ਸ਼੍ਰੀ ਗੁਰੂ ਰਾਮਦਾਸ ਪਬਲਿਕ ਸਕੂਲ ਬਹਾਵਲਪੁਰ ਨੇ ਦੂਜਾ ਸਥਾਨ ਹਾਸਲ ਕੀਤਾ। ਕਬੱਡੀ(ਨਸ) ਵਿਚ ਅੰਡਰ 17 ਲੜਕੀਆਂ ਵਿੱਚ ਸ਼ੇਖ ਫਰੀਦ ਸਕੂਲ ਝਾੜੀ ਵਾਲਾ ਨੇ ਪਹਿਲਾ ਅਤੇ ਸਸਸਸ ਮੁਦਕੀ ਨੇ ਦੂਜਾ ਸਥਾਨ ਹਾਸਲ ਕੀਤਾ। ਫੁੱਟਬਾਲ ਖੇਡ ਅੰਡਰ 14 ਲੜਕਿਆਂ ਵਿੱਚ ਜੋਗਿਦਰਾ ਕਾਨਵੈੱਟ ਸਕੂਲ, ਫਿਰੋਜਪੁਰ ਨੇ ਪਹਿਲਾ, ਐਮਰੋਜੀਅਲ ਪਬਲਿਕ ਸਕੂਲ ਜੀਰਾ ਨੇ ਦੂਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾ 17 ਲੜਕੀਆਂ ਵਿਚ ਐਸ.ਐਸ.ਐਮ ਕੱਸੋਆਣਾ ਪਹਿਲਾ ਅਤੇ ਪਿੰਡ ਵਰਨਾਲਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ।

 ਬਾਕਸਿੰਗ ਖੇਡ ਅੰਡਰ-14 ਲੜਕੀਆਂ 28 ਤੋਂ 30 ਕਿਲੋ ਖੁਸ਼ਦੀਪ ਕੌਰ, ਜੀਰਾ ਪਹਿਲਾ ਅਤੇ ਖੁਸ਼ੀ ਜੀਰਾ ਨੇ ਦੂਜਾ ਸਥਾਨ ਹਾਸਲ ਕੀਤਾ ਇਸੇ ਤਰ੍ਹਾਂ 30-32 ਕਿਲੋ ਬਲਾਕ ਜੀਰਾ ਦੀਆਂ ਰੀਤੀਕਾ ਅਤੇ ਅਰਸ਼ਪ੍ਰੀਤ ਕੌਰ ਨੇ ਕ੍ਰਮਵਾਰ ਪਹਿਲਾ ਅਤੇ ਦੂਜਾ ਸਥਾਨ ਹਾਸਲ ਕੀਤਾ । ਇਸੇ ਤਰ੍ਹਾ 32-34 ਕਿਲੋ ਵਿੱਚ ਕੋਮਲ ਜੀਰਾ ਨੇ ਪਹਿਲਾ ਅਤੇ ਸੁਖਮਨਦੀਪ ਕੌਰ ਜੀਰਾ ਨੇ ਦੂਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ 34-36 ਕਿਲੋ ਵਿਚ ਅਰਸ਼ਦੀਪ ਕੌਰ ਨੇ ਪਹਿਲਾ ਸਥਾਨ ਹਾਸਲ ਕੀਤਾ। 36-38 ਕਿਲੋ ਵਰਗ ਵਿਚ ਸੁਖਮਨਦੀਪ ਕੌਰ ਜੀਰਾ ਨੇ ਪਹਿਲਾ, 38-40 ਕਿਲੋ ਵਿਚ ਰਿਧੀਮਾ ਫਿਰੋਜਪੁਰ ਨੇ ਪਹਿਲਾ ਅਤੇ 40-42 ਕਿਲੋ ਵਿੱਚ ਕੋਮਲ ਬਲਾਕ ਜੀਰਾ ਨੇ ਪਹਿਲਾ ਸਥਾਨ ਹਾਸਲ ਕੀਤਾ। 42-44 ਵਿਚ ਪੂਨਮ ਸ਼ਰਮਾ ਜੀਰਾ ਨੇ ਪਹਿਲਾ ਅਤੇ ਭਾਵਨਾ ਫਿਰੋਜਪੁਰ ਨੇ ਦੂਜਾ ਸਥਾਨ ਹਾਸਲ ਕੀਤਾ। ਅੰਡਰ 17 ਲੜਕੀਆਂ 44-46 ਉਮਰ ਵਰਗ ਵਿਚ ਬਲਾਕ ਜੀਰਾ ਦੀਆਂ ਅਜੀਤ ਕੌਰ, ਪ੍ਰਭਜੋਤ ਕੌਰ ਅਤੇ ਸ਼ੈਲੀ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਅਤੇ ਮਹਿਕ ਫਿਰੋਜਪੁਰ ਛਾਉਣੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾ 80 ਕਿਲੋ ਉਮਰ ਵਰਗ ਤੋਂ ਉਪਰ ਵਾਲੇ ਵਿੱਚ ਜੀਰਾ ਦੀਆਂ ਪਵਨਦੀਪ ਕੌਰ, ਮਹਿਕਪ੍ਰੀਤ ਅਤੇ ਰੁਕਮਨੀ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ।

ਗਤਕਾ ਗੇਮ ਅੰਡਰ 14 ਲੜਕੀਆਂ  ਵਿਚ ਸਿੰਗਲ ਸੋਟੀ ਟੀਮ ਇਵੈਂਟ ਵਿੱਚ ਵਿੱਚ ਬਾਬਾ ਸ਼ਾਮ ਸਿੰਘ ਮੈਮੋਰੀਅਲ ਸੀਨੀਅਰ. ਸੰਕੈ. ਸਕੂਲ ਫੱਤੇ ਵਾਲਾ ਨੇ ਪਹਿਲਾ ਅਤੇ ਵਿਰਾਸਤ-ਏ-ਕੌਮ(ਗਤਕਾ ਅਖਾੜਾ) ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਸਿੰਗਲ ਸੋਟੀ(ਵਿਅਕਤੀਗਤ) ਵਿੱਚ ਅੰਤਰਪ੍ਰੀਤ ਕੌਰ(ਵਿਰਾਸਤ-ਏ-ਕੌਮ) ਨੇ ਪਹਿਲਾ, ਏਕਮਪ੍ਰੀਤ ਕੌਰ ਬਾਬਾ ਸ਼ਾਮ ਸਿੰਘ ਮੋ, ਸੀ.ਸੈ, ਸਕੂਲ ਫੱਤੇ ਵਾਲਾ ਨੇ ਦੂਜਾ ਅਤੇ ਐਸ਼ਪ੍ਰੀਤ ਸਿੰਘ ਆਦਰਸ਼ ਸੀਨੀ. ਸੈਕੰ. ਸਕੂਲ ਹਰਦਾਸਾ ਨੇ ਤੀਜਾ ਸਥਾਨ ਹਾਸਲ ਕੀਤਾ। ਇਸ ਮੌਕੇ ਸ਼੍ਰੀ ਤਜੀਤ ਸਿੰਘ ਪ੍ਰੋਫੈਸਰ ਐਸ.ਬੀ. ਐਸ ਸਟੇਟ ਯੂਨੀਵਰਸਿਟੀ ਫਿਰੋਜਪੁਰ, ਸਮੂਹ ਸਟਾਫ ਜ਼ਿਲ੍ਹਾ ਖੇਡ ਦਫਤਰ, ਫਿਰੋਜ਼ਪੁਰ ਅਤੇ ਵੱਖ-ਵੱਖ ਸਕੂਲਾਂ ਦੇ ਅਧਿਆਪਕ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here