Wednesday, October 21, 2026
Home Latest ਕਾਂਗਰਸੀ ਕੌਂਸਲਰਾਂ ਦੇ ਵਾਰਡਾਂ ਦੇ ਵਿਕਾਸ ਕਾਰਜ  ਰੋਕੇ ਜਾ ਰਹੇ ਹਨ: ਕੌਂਸਲਰ...

ਕਾਂਗਰਸੀ ਕੌਂਸਲਰਾਂ ਦੇ ਵਾਰਡਾਂ ਦੇ ਵਿਕਾਸ ਕਾਰਜ  ਰੋਕੇ ਜਾ ਰਹੇ ਹਨ: ਕੌਂਸਲਰ ਰੇਨੂੰ ਭੰਡਾਰੀ 

ਕਪੂਰਥਲਾ, (ਦ ਸਟੈਲਰ ਨਿਊਜ਼), ਗੌਰਵ ਮੜੀਆ। ਅੱਜ ਮਿਤੀ 02-01-2023 ਨੂੰ ਤਜਿੰਦਰ ਸਿੰਘ ਭੰਡਾਰੀ (ਚੇਅਰਮੈਨ ਜਿਲ੍ਹਾ ਕਾਂਗਰਸ ਕਮੇਟੀ ਐਸ. ਸੀ. ਸੈੱਲ) ਅਤੇ ਰੇਨੂੰ ਭੰਡਾਰੀ ਕੌਂਸਲਰ ਵਾਰਡ ਨੰ 43 ਨੇ ਸਾਂਝੇ ਤੋਰ ਤੇ ਇੱਕ ਪ੍ਰੈਸ ਨੋਟ ਜਾਰੀ ਕਰਦੇ ਹੋਇਆ  ਮੌਜੂਦਾ ਸਰਕਾਰ ਤੇ ਕਾਂਗਰਸੀ ਕੌਂਸਲਰਾਂ ਦੇ ਵਾਰਡਾਂ ਨੂੰ  ਅਨਗੋਲਿਆ ਕਰਨ ਦੇ ਦੋਸ਼ ਲਗਾਏ। ਉਹਨਾਂ ਨੇ ਕਿਹਾ ਕਿ ਮੌਜੂਦਾ ਆਪ ਸਰਕਾਰ ਦੇ ਦਬਾਅ ਹੇਠ ਆ ਕੇ ਨਿਗਮ ਵਾਰਡ ਦੇ ਵਿਕਾਸ ਕਾਰਜਾਂ ਵਿੱਚ ਢਿੱਲ ਮੁੱਠ ਵਰਤ ਰਹੀ ਹੈ ਅਤੇ ਕੰਮਾਂ ਨੂੰ ਅਧੂਰਾ ਛੱਡ ਕੇ ਜਾਂ ਨਾ ਕਰਵਾ ਕੇ ਕਾਂਗਰਸੀ ਕੌਂਸਲਰਾਂ ਨੂੰ ਬਦਨਾਮ ਕਰ ਰਹੀ ਹੈ। ਇੱਥੇ ਇਹ ਵੀ ਗੱਲ ਦੱਸੀ ਕਿ ਉਹਨਾਂ ਦੇ ਵਾਰਡ ਵਿੱਚ ਆਉਂਦੇ ਮੁਹੱਲਾ ਗੋਪਾਲ ਪਾਰਕ ਦੀ ਸੜਕ ਦੀ ਉਸਾਰੀ ਦਾ ਕੰਮ ਮਈ 2022 ਨੂੰ ਸ਼ੁਰੂ ਹੋਇਆ ਸੀ ਅਤੇ ਜੁਲਾਈ ਵਿੱਚ ਅਧੂਰਾ ਛੱਡ ਕੇ ਬੰਦ ਕਰ ਦਿੱਤਾ ਗਿਆ, ਬਾਰ-ਬਾਰ ਨਗਰ ਨਿਗਮ ਅਤੇ ਪ੍ਰਸ਼ਾਸਨ ਨੂੰ ਕਹਿਣ ਤੇ ਇਹ ਕੰਮ ਨਵੰਬਰ 2022 ਨੂੰ ਦੁਬਾਰਾ ਸ਼ੁਰੂ ਕੀਤਾ ਗਿਆ ਪਰ ਅਫਸੋਸ ਇਹ ਕੰਮ ਫਿਰ ਨਵੰਬਰ 2022 ਨੂੰ ਅਧੂਰਾ ਛੱਡ ਦਿੱਤਾ ਗਿਆ। ਸੜਕ ਦੇ  ਨਿਰਮਾਣ ਦਾ ਕੰਮ ਅਧੂਰਾ ਹੈ ਅਤੇ ਸੀਵਰੇਜ ਹੋਦੀ ਤੇ ਢੱਕਣ ਨਹੀਂ ਹਨ। ਸਬੰਧਤ ਠੇਕੇਦਾਰ (ਗੁਰਪ੍ਰੀਤ ਸਿੰਘ ਜਲੰਧਰ ਵਾਲੇ) ਨੂੰ ਬਾਰ ਬਾਰ ਕਹਿਣ ਤੇ ਵੀ ਉਸਦੇ ਕੋਈ ਜੂ ਨਹੀਂ ਸਰਕ ਰਹੀ।

Advertisements

ਇਸ ਸਬੰਧ ਵਿੱਚ ਨਿਗਮ ਕਮਿਸ਼ਨਰ ਨੂੰ ਅਤੇ ਨਿਗਮ ਮੇਅਰ ਨੂੰ ਵੀ ਸ਼ਿਕਾਇਤ ਕੀਤੀ ਗਈ, ਪਰ ਹਰ ਵਾਰ ਲਾਰਾ ਲਗਾ ਦਿੱਤਾ ਜਾਂਦਾ ਹੈ! ਉਸ ਇਲਾਕੇ ਦੇ ਲੋਕਾਂ ਨੂੰ ਬਹੁਤ ਹੀ ਅਸੁਵਿਧਾ ਝੇਲਣੀ ਪੈ ਰਹੀ ਹੈ। ਨਗਰ ਨਿਗਮ ਦੇ ਮੌਜੂਦਾ ਅਧਿਕਾਰੀ ਕੋਈ ਜਵਾਬ ਨਹੀਂ ਦੇ ਰਹੇ ਅਤੇ ਉਸ ਠੇਕੇਦਾਰ ਦੇ ਵੱਲ ਦੀ ਗੱਲ ਕਰਕੇ ਲਾਰਾ ਲਗਾ ਰਹੇ ਹਨ। ਰੇਨੂੰ ਭੰਡਾਰੀ ਕੌਂਸਲਰ ਨੇ ਕਿਹਾ ਇਹੋ ਜਿਹੇ ਠੇਕੇਦਾਰਾਂ ਨੂੰ ਬਲੈਕ ਲਿਸਟ ਕਰਨ ਲਈ ਵੀ ਨਿਗਮ ਕਮਿਸ਼ਨਰ ਅਤੇ ਮੇਅਰ ਨਗਰ ਨਿਗਮ ਨੂੰ ਲਿਖਤੀ ਸ਼ਿਕਾਇਤ ਵੀ ਕੀਤੀ। ਇਸ ਪ੍ਰੈਸਨੋਟ ਦੇ ਮਾਧਿਅਮ ਰਾਹੀਂ ਤਜਿੰਦਰ ਸਿੰਘ ਭੰਡਾਰੀ ਅਤੇ ਰੇਨੂੰ ਭੰਡਾਰੀ ਨੇ ਮੰਗ ਕੀਤੀ ਹੈ ਕਿ ਇਹ ਜਿਹੇ ਠੇਕੇਦਾਰ ਜੋ ਆਪਣਾ ਕੰਮ ਤਸੱਲੀ ਨਾਲ ਨਹੀਂ ਕਰਦੇ ਅਤੇ ਅਨਗੋਲਾ ਕਰਦੇ ਹਨ, ਇਹਨਾਂ ਤੇ ਬਣਦੀ ਕਾਰਵਾਈ ਕੀਤੀ ਜਾਵੇ ਅਤੇ ਬ੍ਲੈਕ  ਲਿਸਟ ਕੀਤਾ ਜਾਵੇ। ਨਾਲ ਦੀ ਨਾਲ ਨਗਰ ਨਿਗਮ ਦੇ ਜੋ ਅਧਿਕਾਰੀ ਜਿਨ੍ਹਾਂ ਦੀ ਇਸ ਵਿੱਚ ਮਿਲੀਭੁਗਤ ਹੈ ਤੇ ਵੀ ਨਕੇਲ ਕੱਸੀ ਜਾਵੇ। ਤਾਂ ਜੋ ਆਮ ਆਦਮੀ ਨੂੰ ਪ੍ਰੇਸ਼ਾਨੀ ਨਾ ਹੋਵੇ।

LEAVE A REPLY

Please enter your comment!
Please enter your name here