‘ਖੇਡਾਂ ਵਤਨ ਪੰਜਾਬ ਦੀਆਂ’ ਦੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਦੇ ਦੂਜੇ ਦਿਨ ਖਿਡਾਰੀਆਂ ਨੇ ਕੀਤਾ ਸ਼ਾਨਦਾਰ ਪ੍ਰਦਰਸ਼ਨ


ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ‘ਖੇਡਾਂ ਵਤਨ ਪੰਜਾਬ ਦੀਆਂ’ ਦੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਦੇ ਦੂਜੇ ਦਿਨ ਖੋ-ਖੋ ਵਾਲੀਬਾਲ, ਦੌੜ, ਸ਼ਾਟਪੁਟ ਅਤੇ ਕਬੱਡੀ ਦੇ ਖਿਡਾਰੀਆਂ ਨੇ ਆਪਣੇ ਖੇਡ ਦਾ ਬੇਹਤਰੀਨ ਪ੍ਰਦਰਸ਼ਨ ਕਰਦੇ ਹੋਏ ਆਪਣਾ ਸਥਾਨ ਬਣਾਇਆ। ਇਸ ਦੌਰਾਨ ਖੋ-ਖੋ ਅੰਡਰ-14 ਲੜਕਿਆਂ ਦੇ ਮੁਕਾਬਲਿਆਂ ਵਿਚ ਨਾਰੂ ਨੰਗਲ ਪਹਿਲੇ, ਮਹਿੰਗਰੋਵਾਲ ਦੂਜੇ, ਜੰਡੋਰ ਤੀਜੇ ਸਥਾਨ ’ਤੇ ਰਿਹਾ। ਖੋ-ਖੋ ਅੰਡਰ-14 ਲੜਕੀਆਂ ਵਿਚ ਮਹਿੰਗਰੋਵਾਲ ਪਹਿਲੇ, ਪੱਜੋਦਿੱਤਾ ਦੂਜੇ ਤੇ ਖੜਕਾਂ ਤੀਜੇ ਸਥਾਨ ’ਤੇ ਰਿਹਾ। ਵਾਲੀਬਾਲ ਅੰਡਰ-14 ਲੜਕਿਆਂ ਵਿਚ ਜੌੜਾ ਪਹਿਲੇ, ਭੀਖੋਵਾਲ ਦੂਜੇ ਅਤੇ ਪੰਡੋਰੀ ਖੰਜੂਰ ਤੀਜੇ ਸਥਾਨ ’ਤੇ ਰਿਹਾ ਜਦਕਿ ਲੜਕੀਆਂ ਦੇ ਮੁਕਾਬਲਿਆਂ ਵਿਚ ਵਿਦਿਆ ਮੰਦਰ ਸਕੂਲ ਜੇਤੂ ਰਿਹਾ।

Advertisements


ਅੰਡਰ-14 ਲੜਕੀਆਂ ਦੀ 100 ਮੀਟਰ ਦੌੜ ਵਿਚ ਗੜ੍ਹਸ਼ੰਕਰ ਦੀ ਮਾਧੁਰੀ ਪਹਿਲੇ, ਮਾਹਿਲਪੁਰ ਦੀ ਜੈਸਿਕਾ ਦੂਜੇ ਅਤੇ ਟਾਂਡਾ ਦੀ ਪਰਮਿੰਦਰ ਕੌਰ ਤੀਜੇ ਸਥਾਨ ’ਤੇ ਰਹੀ। ਅੰਡਰ-17 ਦੇ ਮੁਕਾਬਲਿਆਂ ਵਿਚ ਗੜ੍ਹਸ਼ੰਕਰ ਦੀ ਅਮਨਪ੍ਰੀਤ ਕੌਰ ਪਹਿਲੇ, ਗੜ੍ਹਸ਼ੰਦਰ ਦੀ ਸੰਤੋਸ਼ ਦੂਜੇ ਅਤੇ ਟਾਂਡਾ ਦੀ ਮਹਿਕਪ੍ਰੀਤ ਸੈਣੀ ਤੀਜੇ ਸਥਾਨ ’ਤੇ ਰਹੀ। ਅੰਡਰ-21 ਭੂੰਗਾ ਦੀ ਭੂਮੀ ਪਹਿਲੇ, ਦਸੂਹਾ ਦੀ ਸਿਮਰਨਜੀਤ ਕੌਰ ਦੂਜੇ ਅਤੇ ਗੜ੍ਹਸ਼ੰਕਰ ਦੀ ਸਬਨੀਤ ਥਿਆੜਾ ਤੀਜੇ ਸਥਾਨ ’ਤੇ ਰਹੀ। 21-40 ਉਮਰ ਵਰਗ ਵਿਚ ਹੁਸ਼ਿਆਰਪੁਰ-2 ਅਮਨਦੀਪ ਪਹਿਲੇ, ਹੁਸ਼ਿਆਰਪੁਰ-1 ਦੀ ਲਵਨੀਤ ਕੌਰ ਦੂਜੇ ਅਤੇ ਹੁਸ਼ਿਆਰਪੁਰ-1 ਦੀ ਅੰਜਲੀ ਕਾਲੀਆ ਤੀਜੇ ਤੀਜੇ ਸਥਾਨ ’ਤੇ ਰਹੀ। 50 ਸਾਲ ਤੋਂ ਵੱਧ ਉਮਰ ਦੀਆਂ ਮਹਿਲਾਵਾਂ ਦੇ ਮੁਕਾਬਲਿਆਂ ਵਿਚ ਦਸੂਹਾ ਦੀ ਸੁਰਿੰਦਰ ਕੌਰ ਜੇਤੂ ਰਹੀ।


ਅੰਡਰ-17 ਲੜਕੀਆਂ ਦੀ 5000 ਮੀਟਰ ਦੌੜ ਵਿਚ ਟਾਂਡਾ ਦੀ ਸਿਮਰਨ ਪਹਿਲੇ, ਦਸੂਹਾ ਦੀ ਸੋਫੀਆ ਗਿੱਲ ਦੂਜੇ ਅਤੇ ਮਾਹਿਲਪੁਰ ਦੀ ਹਰਲੀਨ ਕੌਰ ਤੀਜੇ ਸਥਾਨ ’ਤੇ ਰਹੀ। ਅੰਡਰ-21 ਵਿਚ ਦਸੂਹਾ ਦੀ ਕਿਰਨ ਕੁਮਾਰੀ ਪਹਿਲੇ, ਭੂੰਗਾ ਦੀ ਪ੍ਰਿਅੰਕਾ ਦੂਜੇ ਸਥਾਨ ’ਤੇ ਰਹੀ। 21-40 ਉਮਰ ਵਰਗ ਵਿਚ ਨੇਕਤਾ ਸ਼ਰਮਾ ਜੇਤੂ ਰਹੀਅੰਡਰ-17 ਲੜਕਿਆਂ ਦੀ 5000 ਮੀਟਰ ਦੌੜ ਵਿਚ ਭੂੰਗਾ ਦਾ ਨੀਤਿਕ ਡਡਵਾਲ ਪਹਿਲੇ, ਹੁਸ਼ਿਆਰਪੁਰ-2 ਦਾ ਅੰਸ਼ਪ੍ਰੀਤ ਦੂਜੇ ਅਤੇ ਹੁਸ਼ਿਆਰਪੁਰ-1 ਦੇ ਮੰਨਤ ਕ੍ਰਿਸ਼ਨ ਤੀਜੇ ਸਥਾਨ ’ਤੇ ਰਿਹਾ। ਅੰਡਰ-21 ਵਿਚ ਭੂੰਗਾ ਦਾ ਜਤਿਨਜੀਤ ਸਿੰਘ ਪਹਿਲੇ, ਦਸੂਹਾ ਦਾ ਆਕਾਸ਼ ਨਾਗਪਾਲ ਦੂਜੇ ਅਤੇ ਟਾਂਡਾ ਦਾ ਅਜਰ  ਤੀਜੇ ਸਥਾਨ ’ਤੇ ਰਿਹਾ। 21-40 ਉਮਰ ਵਰਗ ਵਿਚ ਭੂੰਗਾ ਦਾ ਹਰਜੋਤ ਸਿੰਘ ਪਹਿਲੇ ਅਤੇ ਹਾਜੀਪੁਰ ਦਾ ਮੰਨਣ ਡਡਵਾਲ ਦੂਜੇ ਸਥਾਨ ’ਤੇ ਰਿਹਾ।


ਸ਼ਾਟਪੁਟ ਅੰਡਰ-21 ਲੜਕਿਆਂ ਵਿਚ ਟਾਂਡਾ ਦਾ ਅਭੇ ਕੁਮਾਰ ਪਹਿਲੇ, ਮੁਕੇਰੀਆਂ ਦਾ ਸ਼ੁਭਮ ਰਾਣਾ ਦੂਜੇ ਅਤੇ ਟਾਂਡਾ ਦਾ ਮੋਹਿਤ ਚੌਹਾਨ ਤੀਜੇ ਸਥਾਨ ’ਤੇ ਰਿਹਾ। ਅੰਡਰ-17 ਵਿਚ ਗੜ੍ਹਸ਼ੰਕਰ ਦਾ ਮਨਪ੍ਰੀਤ ਸਿੰਘ ਪਹਿਲੇ, ਟਾਂਡਾ ਦਾ ਜੋਰਵਨ ਸਿੰਘ ਦੂਜੇ ਸਥਾਨ ’ਤੇ ਰਿਹਾ। ਅੰਡਰ-14 ਵਿਚ ਮਾਹਿਲਪੁਰ ਦਾ ਸੁਮਿਤ ਕੁਮਾਰ ਪਹਿਲੇ, ਦਸੂਹਾ ਦਾ ਸਲਵਾਨ ਦੂਜੇ ਅਤੇ ਟਾਂਡਾ ਦਾ ਹਰਸ਼ਿਤ ਤੀਜੇ ਸਥਾਨ ’ਤੇ ਰਿਹਾ। 21-40 ਉਮਰ ਵਰਗ ਵਿਚ ਹੁਸ਼ਿਆਰਪੁਰ-1 ਦਾ ਅਮਿਤ ਪਹਿਲੇ, ਹੁਸ਼ਿਆਰਪੁਰ-1 ਦਾ ਗੁਰਪ੍ਰੀਤ ਦੂਜੇ ਅਤੇ ਗੜ੍ਹਸ਼ੰਕਰ ਦਾ ਰੋਹਿਤ ਸ਼ਰਮਾ ਤੀਜੇ ਸਥਾਨ ’ਤੇ ਰਿਹਾ।  50 ਤੋਂ ਵੱਧ ਉਮਰ ਵਰਗ ਵਿਚ ਟਾਂਡਾ ਦਾ ਬਲਜਿੰਦਰ ਸਿੰਘ ਪਹਿਲੇ, ਗੜ੍ਹਸ਼ੰਕਰ ਦਾ ਨਰਿੰਦਰ ਕੁਮਾਰ ਦੂਜੇ ਅਤੇ ਭੂੰਗਾ ਦਾ ਸੰਦੀਪ ਤੀਜੇ ਸਥਾਨ ’ਤੇ ਰਿਹਾ। ਸ਼ਾਟਪੁਟ ਅੰਡਰ-14 ਲੜਕੀਆਂ ਵਿਚ ਟਾਂਡਾ ਦੀ ਪਲਕ ਚੌਹਾਨ ਪਹਿਲੇ, ਦਸੂਹਾ ਦੀ ਈਸ਼ਾ ਦੂਜੇ ਅਤੇ ਹੁਸ਼ਿਆਰਪੁਰ-1 ਦੀ ਕੋਮਲ ਤੀਜੇ ਸਥਾਨ ’ਤੇ ਰਹੀ। ਅੰਡਰ-17 ਹੁਸ਼ਿਆਰਪੁਰ-2 ਸ਼ਾਕਸ਼ੀ ਪਹਿਲੇ, ਹੁਸ਼ਿਆਰਪੁਰ -1 ਦੀ ਕੋਮਲਪ੍ਰੀਤ ਕੌਰ ਦੂਜੇ,ਹੁਸ਼ਿਆਰਪੁਰ-1 ਦੀ ਹਰਨੂਰ ਤੀਜੇ ਸਥਾਨ ’ਤੇ ਰਹੀ। ਅੰਡਰ-21 ਹੁਸ਼ਿਆਰਪੁਰ-2 ਦੀ ਲਗਨਪ੍ਰੀਤ ਕੌਰ ਪਹਿਲੇ, ਹੁਸ਼ਿਆਰਪੁਰ-2 ਦੀ ਹਰਨੂਰ ਕੌਰ ਦੂਜੇ ਸਥਾਨ ’ਤੇ ਰਹੀ। ਕਬੱਡੀ ਅੰਡਰ-14 ਲੜਕੀਆਂ ਵਿਚ ਹੁਸ਼ਿਆਰਪੁਰ-1 ਜੇਤੂ ਰਿਹਾ। ਕਬੱਡੀ ਅੰਡਰ-14 ਲੜਕਿਆਂ ਵਿਚ ਹੁਸ਼ਿਆਰਪੁਰ-1 ਪਹਿਲੇ, ਹਾਜੀਪੁਰ ਦੂਜੇ ਤੇ ਤਲਵਾੜਾ ਤੀਜੇ ਸਥਾਨ ’ਤੇ ਰਿਹਾ।

LEAVE A REPLY

Please enter your comment!
Please enter your name here