ਖੇਡਾਂ ਲਈ ਤਿਆਰੀ ਕਰਵਾਉਣ ਵਾਲੀ ਪੀ.ਟੀ. ਅਧਿਆਪਕਾ ਪੂਨਮ ਦਾ ਡਿਸਕਸ ਵਿੱਚ ਥ੍ਰੋਅ ਬਾਊਂਡਰੀ ਤੋਂ ਪਾਰ

ਪਟਿਆਲਾ(ਦ ਸਟੈਲਰ ਨਿਊਜ਼)। ਆਪਣੇ ਸਕੂਲ ਸਰਕਾਰੀ ਮਿਡਲ ਸਕੂਲ ਖੇੜੀਮਾਨੀਆਂ ਦੀ ਪੀ.ਟੀ. ਅਧਿਆਪਕਾ ਪੂਨਮ ਨੇ ਵਿਦਿਆਰਥੀਆਂ ਨੂੰ ਖੇਡਾਂ ਦੀ ਤਿਆਰੀ ਕਰਵਾਉਂਦੇ ਹੋਏ ਖ਼ੁਦ ਵੀ ਖੇਡਾਂ ਵਤਨ ਪੰਜਾਬ ਦੀਆਂ ਵਿੱਚ ਹਿੱਸਾ ਲੈਣ ਦੀ ਤਿਆਰੀ ਕਰ ਲਈ। ਸਿੱਟੇ ਵਜੋਂ ਉਸ ਨੇ ਅੱਜ ਇੱਥੇ ਪੋਲੋ ਗਰਾਂਊਂਡ ਵਿਖੇ ਡਿਸਕਸ ਥ੍ਰੋਅ ਦੇ 50 ਸਾਲ ਤੋਂ ਵੱਧ ਉਮਰ ਵਰਗ ਦੇ ਮੁਕਾਬਲੇ ਵਿੱਚ ਪਹਿਲਾ ਸਥਾਨ ਹਾਸਲ ਕੀਤਾ। ਪੂਨਮ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਨੂੰ ਮੁੜ ਤੋਂ ਰੰਗਲਾ ਬਣਾਉਣ ਲਈ ਕਰਵਾਈਆਂ ਜਾ ਰਹੀਆਂ ਖੇਡਾਂ ਵਤਨ ਪੰਜਾਬ ਦੀਆਂ-2022 ਦਾ ਸਾਡੇ ਬੱਚਿਆਂ ਉਪਰ ਡੂੰਘਾ ਅਸਰ ਦੇਖਣ ਨੂੰ ਮਿਲਿਆ ਹੈ। ਉਸਨੇ ਕਿਹਾ ਕਿ ਜਿਸ ਚਾਅ ਨਾਲ ਵਿਦਿਆਰਥੀ ਇਨ੍ਹਾਂ ਖੇਡਾਂ ਵਿੱਚ ਹਿੱਸਾ ਲੈ ਰਹੇ ਹਨ, ਉਸ ਨਾਲ ਜਾਪਦਾ ਹੈ ਕਿ ਸਾਡੇ ਬੱਚੇ ਨਸ਼ਿਆਂ ਤੋਂ ਦੂਰ ਰਹਿਕੇ ਹੁਣ ਖੇਡ ਮੈਦਾਨ ਵਿੱਚ ਜਾਣ ਲੱਗੇ ਹਨ।
ਪੂਨਮ ਨੇ ਕਿਹਾ ਕਿ ਉਹ ਆਪਣੇ ਸਕੂਲ ਦੇ ਵਿਦਿਆਰਥੀਆਂ ਨੂੰ ਰੋਜ਼ਾਨਾ ਅਧਾਰ ‘ਤੇ ਖੇਡਾਂ ਕਰਵਾਉਂਦੇ ਹਨ ਅਤੇ ਖ਼ੁਦ ਵੀ ਪ੍ਰੈਕਟਿਸ ਕਰਦੇ ਹਨ, ਸਿੱਟੇ ਵਜੋਂ ਡਿਸਕਸ ਥ੍ਰੋਅ ਦੇ 50 ਸਾਲ ਤੋਂ ਵੱਧ ਉਮਰ ਵਰਗ ਦੇ ਮੁਕਾਬਲੇ ਵਿੱਚ ਉਸਨੇ ਅੱਜ ਪਹਿਲਾ ਸਥਾਨ ਪ੍ਰਾਪਤ ਕੀਤਾ, ਜਿਸ ਲਈ ਉਨ੍ਹਾਂ ਨੂੰ ਬਹੁਤ ਖੁਸ਼ੀ ਹੈ।

Advertisements

LEAVE A REPLY

Please enter your comment!
Please enter your name here