ਆਰਮੀ ਭਰਤੀ ਵਿੱਚ ਮੈਡੀਕਲ ਫਿੱਟ ਹੋਏ ਯੁਵਕਾਂ ਦੇ ਪੇਪਰ ਦੀ ਮੁਫਤ ਤਿਆਰੀ ਲਈ ਕੈਂਪ ਸ਼ੁਰੂ

ਗੁਰਦਾਸਪੁਰ (ਦ ਸਟੈਲਰ ਨਿਊਜ਼)। ਜਿਨ੍ਹਾਂ ਯੁਵਕਾਂ ਨੇ ਤਿੱਬੜੀ ਕੈਂਟ ਵਿਖੇ ਆਰਮੀ ਦੀ ਭਰਤੀ ਰੈਲੀ ਵਿੱਚ ਭਾਗ ਲਿਆ ਹੈ ਅਤੇ ਜੋ ਮੈਡੀਕਲ ਫਿੱਟ ਹੋ ਚੁੱਕੇ ਹਨ, ਉਹਨਾਂ ਯੁਵਕਾ ਦੀਆਂ ਮੁਫਤ ਕੋਚਿੰਗ ਕਲਾਸਾਂ ਪੰਜਾਬ ਸਰਕਾਰ ਦੇ ਆਦਾਰੇ ਸੀ- ਪਾਈਟ ਕੈਂਪ ਥੇਹ ਕਾਂਜਲਾ ਕਪੂਰਥਲਾ ਵਿਖੇ ਵਿਸ਼ਿਆ ਦੇ ਮਾਹਿਰ ਅਧਿਆਪਕਾਂ ਵੱਲੋ ਸ਼ੁਰੂ ਹੋ ਗਈਆਂ ਹਨ। ਇਹ ਕੋਚਿੰਗ ਕਲਾਸਾਂ ਜ਼ਿਲ੍ਹਾ ਅੰਮ੍ਰਿਤਸਰ ਅਤੇ ਗੁਰਦਾਸਪੁਰ ਦੇ ਯੁਵਕਾਂ ਵਾਸਤੇ ਹਨ। ਕੈਂਪ ਵਿੱਚ ਕੋਚਿੰਗ ਦੌਰਾਨ ਰਿਹਾਇਸ਼ ਤੇ ਖਾਣਾ ਪੰਜਾਬ ਸਰਕਾਰ ਵੱਲੋ ਮੁਫਤ ਦਿੱਤਾ ਜਾਵੇਗਾ।

Advertisements

ਜੋ ਯੁਵਕ ਪੰਜਾਬ ਸਰਕਾਰ ਦੀ ਇਸ ਸਹੂਲਤ ਦਾ ਫਾਇਦਾ ਲੈਣਾ ਚਾਹੁੰਦੇ ਹਨ, ਉਹ ਆਪਣੇ ਨਾਲ ਮੌਸਮ ਅਨੁਸਾਰ ਬਿਸਤਰਾ, ਬਰਤਨ, ਰੈਜੀਡੈਂਸ ਸਰਟੀਫਿਕੇਟ ਦੀ ਫੋਟੋ ਕਾਪੀ, 3 ਫੋਟੋਗਰਾਫ ਅਤੇ ਸਾਰੇ ਸਰਟੀਫਿਕੇਟਾਂ ਦੀ ਫੋਟੋ ਸਟੇਟ ਲੈ ਕੇ ਆਉਣ। ਵਧੇਰੇ ਜਾਣਕਾਰੀ ਲਈ ਇਨ੍ਹਾਂ 9877712697, 7889175575 ਨੰਬਰਾਂ ’ਤੇ ਸੰਪਰਕ ਕੀਤਾ ਜਾ ਸਕਦਾ ਹੈ।

LEAVE A REPLY

Please enter your comment!
Please enter your name here