ਕੁੱਝ ਦਿਨ ਪਹਿਲਾਂ ਭਾਜਪਾ ਵਿਧਾਇਕ ਦੀ ਮਾਂ ਦੀਆਂ ਲੁੱਟੀਆਂ ਸਨ ਕੰਨ ਦੀਆਂ ਵਾਲੀਆਂ, ਤਿੰਨ ਗ੍ਰਿਫ਼ਤਾਰ 

ਗਾਜ਼ੀਆਬਾਦ (ਦ ਸਟੈਲਰ ਨਿਊਜ਼), ਰਿਪੋਰਟ: ਜੋਤੀ ਗੰਗੜ੍ਹ। ਗਾਜ਼ੀਆਬਾਦ ਪੁਲਿਸ ਅਤੇ ਬਦਮਾਸ਼ਾਂ ਵਿਚਕਾਰ ਇੱਕ ਲੋਨੀ ਇਲਾਕੇ ਵਿੱਚ ਜ਼ਬਰਦਸਤ ਹੰਗਾਮਾਂ ਹੋ ਗਿਆ। ਇਸ ਦੋਰਾਨ ਪੁਲਿਸ ਵੱਲੋਂ 3 ਦੋਸ਼ੀਆਂ ਨੂੰ ਗਿ੍ਰਫਤਾਰ ਕਰ ਲਿਆ ਗਿਆ ਜਦਕਿ ਇੱਕ ਭੱਜਣ ਵਿੱਚ ਫਰਾਰ ਹੋ ਗਿਆ। ਦੱਸ ਦਈਏ ਕਿ ਇਹਨਾਂ ਬਦਮਾਸ਼ਾਂ ਨੇ ਪਹਿਲਾਂ ਵੀ ਕਈ ਘਟਨਾਵਾਂ ਨੂੰ ਅੰਜ਼ਾਮ ਦਿੱਤਾ ਹੈ। ਨਾਕੇ ਦੋਰਾਨ ਪੁਲਿਸ ਵੱਲੋਂ ਇਹਨਾਂ ਨੂੰ ਰੋਕਿਆਂ ਗਿਆ ਪਰ ਇਹਨਾਂ ਨੇ ਪੁਲਿਸ ਤੇ ਫਾਇਰ ਕਰ ਦਿੱਤੇ ਪਰ ਪੁਲਿਸ ਵੱਲੋਂ 3 ਦੋਸ਼ੀਆਂ ਨੂੰ ਗਿ੍ਰਫਤਾਰ ਕੀਤਾ ਗਿਆ।

Advertisements

ਦੱਸ ਦਈਏ ਕਿ ਦੋ ਦਿਨ ਪਹਿਲਾਂ ਇਹ ਆਰੋਪੀ ਵਿਜੈਨਗਰ ਥਾਣਾ ਇਲਾਕੇ ਦੇ ਪ੍ਰਤਾਪ ਵਿਹਾਰ ਵਿੱਚ ਬੁਲੰਦਸ਼ਹਿਰ ਸਦਰ ਦੇ ਭਾਜਪਾ ਵਿਧਾਇਕ ਪ੍ਰਦੀਪ ਚੋਧਰੀ ਦੀ 80 ਸਾਲ ਦੀ ਮਾਂ ਸੰਤੋਸ਼ ਦੇਵੀ ਦੀਆਂ ਕੰਨ ਦੀਆਂ ਵਾਲੀਆਂ ਲੁੱਟ ਕੇ ਫਰਾਰ ਹੋ ਗਏ ਸਨ। ਇਹ ਬਜ਼ੁਰਗ ਮਹਿਲਾ ਜੋ ਕਿ ਆਪਣੇ ਘਰ ਤੋਂ ਬਾਹਰ ਸੈਰ ਤੇ ਨਿਕਲੇ ਸਨ। ਇਸ ਦੋਰਾਨ ਪੁਲਿਸ ਨੇ ਲੁੱਟੀਆਂ ਵਾਲੀਆਂ ਵੀ ਬਰਾਮਦ ਕੀਤੀਆਂ ਅਤੇ ਇਸਦੇ ਨਾਲ ਹੀ ਇਹਨਾਂ ਕੋਲੋ ਲੁੱਟੀ ਹੋਈ ਅੰਗੂਠੀ, 315 ਬੋਰ ਦੇ ਪਿਸਤੌਲ ਅਤੇ 12 ਬੋਰ ਦੇ ਕਾਰਤੂਸ ਵੀ ਬਰਾਮਦ ਕੀਤੇ ਗਏ। ਗਿ੍ਰਫਤਾਰ ਕੀਤੇ ਗਏ ਆਰੋਪੀਆਂ ਦੇ ਨਾ ਵਸੀਮ, ਪ੍ਰਮੋਦ ਅਤੇ ਸੁਹੇਲ ਹੈ। ਪੁਲਿਸ ਨੇ ਇਹਨਾਂ ਕੋਲੋ ਪੁੱਛਤਾਛ ਕਰਕੇ ਅਗਲੀ ਕਾਰਵਾਈ ਸੁਰੂ ਕਰ ਦਿੱਤੀ ਹੈ।

LEAVE A REPLY

Please enter your comment!
Please enter your name here