ਪੁਲਿਸ ਵੱਲੋਂ 1 ਸਾਲ ਤੋਂ ਗੁੰਮ ਹੋਏ 17 ਮੋਬਾਇਲ ਫੋਨ ਬ੍ਰਾਮਦ ਕਰਕੇ ਅਸਲ ਵਾਰਸਾਂ ਦੇ ਕੀਤੇ ਹਵਾਲੇ   

ਕਪੂਰਥਲਾ(ਦ ਸਟੈਲਰ ਨਿਊਜ਼), ਰਿਪੋਰਟ- ਗੌਰਵ ਮੜੀਆ। ਨਵਨੀਤ ਸਿੰਘ ਬੈਂਸ IPS, ਸੀਨੀਅਰ ਪੁਲਿਸ ਕਪਤਾਨ, ਕਪੂਰਥਲਾ ਜੀ ਵੱਲੋਂ ਦਿੱਤੇ ਗਏ ਦਿਸ਼ਾ ਨਿਰਦੇਸ਼ਾਂ ਅਨੁਸਾਰ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਤਹਿਤ ਹਰਵਿੰਦਰ ਸਿੰਘ ਪੀ.ਪੀ.ਐਸ, ਪੁਲਿਸ ਕਪਤਾਨ (ਇਨਵੈਸਟੀਗੇਸ਼ਨ) ਕਪੂਰਥਲਾ,ਬਰਜਿੰਦਰ ਸਿੰਘ, ਪੀ.ਪੀ.ਐਸ, ਉੱਪ ਪੁਲਿਸ ਕਪਤਾਨ (ਡਿਟੈਕਟਿਵ) ਕਪੂਰਥਲਾ ਦੀ ਨਿਗਰਾਨੀ ਹੇਠ ਇੰਸਪੈਕਟਰ ਜਰਨੈਲ ਸਿੰਘ ਇੰਚਾਰਜ ਸੀ.ਆਈ.ਏ ਕਪੂਰਥਲਾ ਅਤੇ ਟੈਕਨੀਕਲ ਸੈੱਲ ਕਪੂਰਥਲਾ ਦੀ ਟੀਮ ਵੱਲੋਂ ਪਿਛਲੇ 01 ਸਾਲ ਦੇ ਅਰਸੇ ਦੌਰਾਨ ਗੁਆਚੇ ਹੋਏ 17 ਫੋਨ ਬ੍ਰਾਮਦ ਕਰਕੇ ਅਸਲ ਮਾਲਕਾ ਦੇ ਹਵਾਲੇ ਕਰਨ ਵਿੱਚ ਸਫਲਤਾ ਹਾਸਲ ਕੀਤੀ।

Advertisements

ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਨਵਨੀਤ ਸਿੰਘ ਬੈਂਸ IPS, ਸੀਨੀਅਰ ਪੁਲਿਸ ਕਪਤਾਨ, ਕਪੂਰਥਲਾ ਜੀ ਨੇ ਦੱਸਿਆ ਕਿ ਜਿਲਾ ਕਪੂਰਥਲਾ ਦੇ ਸਾਂਝ ਕੇਂਦਰਾਂ ਵਿੱਚ ਪਬਲਿਕ ਵੱਲੋਂ ਗੁੰਮ ਹੋਏ ਮੋਬਾਇਲਾਂ ਦੀਆਂ ਕੰਪਲੇਟਾਂ ਦੇ ਸਬੰਧ ਵਿੱਚ ਮੋਬਾਇਲਾਂ ਨੂੰ ਟਰੇਸ ਕਰਨ ਲਈ ਟੈਕਨੀਕਲ ਸੈੱਲ ਕਪੂਰਥਲਾ ਅਤੇ ਸੀ.ਆਈ.ਏ ਸਟਾਫ ਕਪੂਰਥਲਾ ਦੀ ਸਪੈਸ਼ਲ ਡਿਊਟੀ ਲਗਾਈ ਗਈ ਸੀ। ਜਿਹਨਾਂ ਨੇ ਗੁੰਮ ਹੋਏ ਮੋਬਾਇਲਾਂ ਨੂੰ ਟੈਕਨੀਕਲ ਤਰੀਕੇ ਨਾਲ ਟਰੇਸ ਕਰਕੇ 52 ਮੋਬਾਇਲ ਫੋਨ ਬ੍ਰਾਮਦ ਕੀਤੇ ਗਏ ਸਨ। ਜਿਹਨਾਂ ਵਿੱਚੋਂ ਕੁਝ ਮੋਬਾਇਲ ਪਹਿਲਾਂ ਵੀ ਅਸਲ ਮਾਲਕਾ ਦੇ ਹਵਾਲੇ ਕੀਤੇ ਗਏ ਸਨ ਅਤੇ ਅੱਜ ਮਿਤੀ 16.09.2022 ਨੂੰ ਗੁੰਮ ਹੋਏ 17 ਮੋਬਾਇਲ ਫੋਨ ਅਸਲ ਮਾਲਕਾ ਦੇ ਹਵਾਲੇ ਕੀਤੇ ਗਏ ਹਨ। ਇਹਨਾਂ ਗੁਆਚੇ ਹੋਏ ਮੋਬਾਇਲ ਫੋਨਾਂ ਨੂੰ ਲੱਭਣ ਵਿੱਚ ਹਰਵਿੰਦਰ ਸਿੰਘ ਪੀ.ਪੀ.ਐਸ, ਪੁਲਿਸ ਕਪਤਾਨ (ਇਨਵੈਸਟੀਗੇਸ਼ਨ) ਕਪੂਰਥਲਾ, ਬਰਜਿੰਦਰ ਸਿੰਘ, ਪੀ.ਪੀ.ਐਸ, ਉੱਪ ਪੁਲਿਸ ਕਪਤਾਨ (ਡਿਟੈਕਟਿਵ) ਕਪੂਰਥਲਾ, ਇੰਸਪੈਕਟਰ ਜਰਨੈਲ ਸਿੰਘ ਇੰਚਾਰਜ ਸੀ.ਆਈ.ਏ ਕਪੂਰਥਲਾ ਅਤੇ ਟੈਕਨੀਕਲ ਟੀਮ ਕਪੂਰਥਲਾ ਨੇ ਬਹੁਤ ਸ਼ਲਾਘਾਯੋਗ ਕੰਮ ਕੀਤਾ ਹੈ ਅਤੇ ਅੱਗੇ ਤੋਂ ਵੀ ਗੁਆਚੇ ਜਾਂ ਗੁੰਮ ਹੋਏ ਮੋਬਾਇਲ ਫੋਨ ਟਰੈਕ ਕਰਕੇ ਉਹਨਾਂ ਨੂੰ ਬ੍ਰਾਮਦ ਕਰਕੇ ਉਹਨਾਂ ਦੇ ਮਾਲਕਾਂ ਦੇ ਹਵਾਲੇ ਕੀਤਾ ਜਾਵੇਗਾ। ਇਸ ਮੌਕੇ ਮੋਬਾਇਲ ਫੋਨਾਂ ਦੇ ਅਸਲੀ ਮਾਲਕਾਂ ਵੱਲੋਂ ਇਸ ਕੰਮ ਲਈ ਪੁਲਿਸ ਦਾ ਧੰਨਵਾਦ ਕੀਤਾ ਗਿਆ।

LEAVE A REPLY

Please enter your comment!
Please enter your name here