ਖੇਡਾਂ ਵਤਨ ਪੰਜਾਬ ਦੀਆਂ: ਸਕੂਲ ਖੇੜੀ ਗੁੱਜਰਾਂ ਦੇ ਖਿਡਾਰੀਆਂ ਨੇ ਕੀਤਾ ਸ਼ਾਨਦਾਰ ਪ੍ਰਦਰਸ਼ਨ

ਪਟਿਆਲਾ(ਦ ਸਟੈਲਰ ਨਿਊਜ਼)। ਪੰਜਾਬ ਸਰਕਾਰ ਵੱਲੋਂ ਸੂਬੇ ਦੇ ਖਿਡਾਰੀਆਂ ਨੂੰ ਬਿਹਤਰ ਮੌਕੇ ਪ੍ਰਦਾਨ ਕਰਨ ਦੇ ਮਕਸਦ ਨਾਲ ਸ਼ੁਰੂ ਕੀਤੀਆਂ ਗਈਆਂ ‘ਖੇਡਾਂ ਵਤਨ ਪੰਜਾਬ ਦੀਆਂ’ ਵਿੱਚ ਸਰਕਾਰੀ ਸਕੂਲਾਂ ਵਿੱਚ ਪੜਦੇ ਖਿਡਾਰੀਆਂ ਵੱਲੋਂ ਸ਼ਾਨਦਾਰ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਜਿਸ ਤਹਿਤ ਜੂਡੋ ਦੇ ਹੋਏ ਮੁਕਾਬਲਿਆਂ ਵਿੱਚ ਸਰਕਾਰੀ ਮਿਡਲ ਸਕੂਲ ਖੇੜੀ ਗੁੱਜਰਾਂ ਨੇ ਚਾਰ ਕਾਂਸੀ ਦੇ ਤਗਮੇ ਜਿੱਤੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਰਕਾਰੀ ਮਿਡਲ ਸਕੂਲ ਖੇੜੀ ਗੁੱਜਰਾਂ ਦੇ ਪੀ.ਟੀ.ਆਈ. ਮਮਤਾ ਰਾਣੀ ਨੇ ਦੱਸਿਆ ਕਿ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਵਿਚ ਸਰਕਾਰੀ ਮਿਡਲ ਸਕੂਲ ਖੇੜੀ ਗੁੱਜਰਾਂ ਦੀ ਮਨਪ੍ਰੀਤ ਕੌਰ ਨੇ ਜੂਡੋ ਵਿੱਚ ਅੰਡਰ-14 (52 ਕਿਲੋ ਭਾਰ) ਵਿੱਚ, ਖੁਸ਼ਵਿੰਦਰ ਕੌਰ ਅੰਡਰ-17 (52 ਕਿਲੋ ਭਾਰ) ਵਿੱਚ, ਰਮਨਪ੍ਰੀਤ ਕੌਰ ਅੰਡਰ-17 (-52 ਕਿਲੋ ਭਾਰ) ਵਿੱਚ ਅਤੇ ਸੰਜਨਾ ਕੁਮਾਰੀ ਅੰਡਰ-17 (57 ਕਿਲੋ ਭਾਰ) ਵਿੱਚ ਕਾਂਸੀ ਦਾ ਤਗਮਾ ਹਾਸਲ ਕੀਤਾ।

Advertisements

ਕੌਮੀ ਪੱਧਰ ਦੀ ਜੂਡੋ ਖਿਡਾਰਨ ਰਹੀ ਮਮਤਾ ਰਾਣੀ ਨੇ ਕਿਹਾ ਕਿ ਬੱਚਿਆਂ ਦੀ ਸਖਤ ਮਿਹਨਤ ਸਦਕਾ ਉਨ੍ਹਾਂ ਦੇ ਇਹ ਤਗਮੇ ਜਿੱਤੇ ਹਨ ਤੇ ਇਸ ਨਾਲ ਬੱਚਿਆ ਦੇ ਆਤਮ ਵਿਸ਼ਵਾਸ ਵਿੱਚ ਵੀ ਵਾਧਾ ਹੋਇਆ ਹੈ। ਉਨ੍ਹਾਂ ਕਿਹਾ ਕਿ ਸਕੂਲ ਦੇ ਚਾਰ ਖਿਡਾਰੀਆਂ ਵੱਲੋ ਜਿੱਤੇ ਤਗਮੇ ਸਕੂਲ ਦੇ ਹੋਰਨਾਂ ਖਿਡਾਰੀਆਂ ਨੂੰ ਵੀ ਖੇਡਾਂ ਵੱਲ ਪ੍ਰੇਰਿਤ ਕਰਨ ਦਾ ਕੰਮ ਕਰਨਗੇ। ਇਸ ਮੌਕੇ ਤੇ ਸੁਰਿੰਦਰ ਸਿੰਘ (ਸੀਨੀਅਰ ਕੋਚ, ਐੱਨ.ਆਈ.ਐੱਸ), ਨਵਜੋਤ ਸਿੰਘ ਧਾਰੀਵਾਲ (ਕੋਚ), ਚਰਨਜੀਤ ਸਿੰਘ (ਲੈਕਚਰਾਰ ਫਿਜ਼ੀਕਲ ਐਜੂਕੇਸ਼ਨ), ਜਸਵਿੰਦਰ ਸਿੰਘ, ਸੋਹਨ ਸਿੰਘ ਰਾਵਤ, ਰਾਜੇਸ਼ ਕੁਮਾਰ, ਆਨੰਦ ਸਿੰਘ, ਮਨਪ੍ਰੀਤ ਕੌਰ, ਅਮਨ ਕੌਰ, ਅਨੂ ਰਾਣੀ ,ਅਕਸ਼ੈ ਚੌਧਰੀ ਅਤੇ ਹੋਰ ਕੋਚ ਸਾਹਿਬਾਨ ਮੌਜੂਦ ਸਨ।

LEAVE A REPLY

Please enter your comment!
Please enter your name here