ਮਾਨਵਤਾ ਦੀ ਸੇਵਾ ਅਤੇ ਸਰਬਸਾਂਝੀਵਾਲਤਾ ਦਾ ਸੰਦੇਸ਼ ਦਿੰਦੀ ਹੈ ਭਾਈ ਘਨੱਈਆ ਜੀ ਵੱਲੋਂ ਕੀਤੀ ਗਈ ਮਹਾਨ ਸੇਵਾ: ਪ੍ਰੋ. ਬਹਾਦਰ ਸੁਨੇਤ     

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਸਰਬਸਾਂਝੀਵਾਲਤਾ ਆਪਸੀ ਭਾਈਚਾਰਕ ਸਾਂਝ ਦੀ ਮਜ਼ਬੂਤੀ, ਸਰਬੱਤ ਦੇ ਭਲੇ ਅਤੇ ਨਿਰਪੱਖ ਅਤੇ  ਬਿਨਾਂ ਕਿਸੇ ਵਿਤਕਰੇ ਲੋੜਵੰਦਾਂ ਦੀ ਸੇਵਾ ਦੇ  ਜਿਸ ਸਿਧਾਂਤ ਤੇ ਚਲਦਿਆਂ  ਭਾਈ ਘਨੱਈਆ ਜੀ ਨੇ ਮੈਦਾਨੇ ਜੰਗ ਵਿੱਚ ਜ਼ਖ਼ਮੀ ਹੋਏ ਯੋਧਿਆਂ ਦੀ  ਸੇਵਾ ਕੀਤੀ  ਉਹ ਆਪਣੇ ਆਪ ਵਿਚ ਹੀ ਇਕ ਮਿਸਾਲ ਹੈ । ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਭਾਈ ਘਨੱਈਆ ਜੀ ਨੂੰ ਬਖਸ਼ਿਸ਼ ਕੀਤੀ ਸੇਵਾ ਦੇ ਪ੍ਰਸੰਗ ਵਿੱਚ ਜਦੋਂ ਅਸੀਂ ਦੁਨੀਆਂ ਭਰ ਵਿੱਚ ਸੇਵਾ ਸਬੰਧੀ  ਇਤਿਹਾਸਿਕ ਘਟਨਾਵਾਂ ਜਿਸ ਵਿਚ ਮੈਦਾਨੇ ਜੰਗ ਵਿੱਚ ਜ਼ਖ਼ਮੀ ਹੋਏ ਯੋਧਿਆਂ ਦੀ ਇਨਸਾਨੀਅਤ ਤੋਰ ਤੇ ਬਿਨਾਂ ਕਿਸੇ ਭੇਦ-ਭਾਵ ਦੇ ਸੇਵਾ ਦਾ ਜ਼ਿਕਰ ਆਉਂਦਾ ਹੈ ਤਾਂ ਭਾਈ ਘਨੱਈਆ ਜੀ ਦੀ ਸੇਵਾ ਦੀ ਮਹੱਤਤਾ ਬਾਰੇ ਪਤਾ ਲੱਗਦਾ ਹੈ। ਅੰਤਰਰਾਸ਼ਟਰੀ   ਰੈਡ ਕਰਾਸ ਸੇਵਾ  ਦਾ ਜਨਮ ਵੀ ਮੈਦਾਨੇ ਜੰਗ ਵਿੱਚ ਜ਼ਖ਼ਮੀ ਹੋ ਬਿਨਾਂ ਕਿਸੇ ਭੇਦ-ਭਾਵ ਦੇ ਸੇਵਾ ਕਰਨ ਕਰਨ ਤੋਂ ਹੋਇਆ ।  ਅੰਤਰਰਾਸ਼ਟਰੀ ਮਾਨਵਤਾ ਕਨੂੰਨ ਵਿਚ ਵੀ ਮੈਦਾਨੇ ਵਿਚ ਜ਼ਖਮੀਆਂ ਦੀ ਬਿਨਾਂ ਕਿਸੇ ਭੇਦ-ਭਾਵ ਦੇ   ਵਿਤਕਰਾ ਰਹਿਤ  ਸੇਵਾ ਸਬੰਧੀ ਹਦਾਇਤਾਂ ਦਰਜ ਹਨ ਅਤੇ ਇਸ ਕਨੂੰਨ ਦਾ ਮੂਲ ਆਧਾਰ ਹੈ।

Advertisements

ਗੁਰੂ ਸਾਹਿਬਾਨ ਵੱਲੋਂ ਦਰਸਾਏ ਸਰਬੱਤ ਦੇ ਭਲੇ ਅਤੇ ਸਰਬਸਾਂਝੀਵਾਲਤਾ  ਦੇ ਮਾਰਗ ਤੇ ਚਲਦਿਆਂ 1704 ਵਿੱਚ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਏ ਭਿਆਨਕ ਜੰਗ ਦੋਰਾਨ ਜ਼ਖ਼ਮਾਂ ਨਾਲ ਤੜਪ ਰਹੇ  ਯੋਧਿਆਂ ਦੀ ਬਿਨਾਂ ਕਿਸੇ ਭੇਦ-ਭਾਵ ਦੇ ਸੇਵਾ ਕੀਤੀ , ਪਿਆਸੇ ਜ਼ਖ਼ਮੀਆਂ ਨੂੰ ਪਾਣੀ ਪਿਆਇਆ ਅਤੇ ਜ਼ਖਮੀਆਂ ਨੂੰ ਮੁਢਲੀ ਡਾਕਟਰੀ ਸਹਾਇਤਾ ਪ੍ਰਦਾਨ ਕਰਦੇ ਹੋਏ ਉਨ੍ਹਾਂ ਦੇ ਜ਼ਖ਼ਮਾਂ ਤੇ ਮਲ੍ਹਮ ਪੱਟੀ  ਕਰਨ ਦੀ ਸੇਵਾ ਵੀ ਕੀਤੀ। ਆਪਣੇ ਅਤੇ ਬੇਗਾਨੇ ਦੇ ਵਖਰੇਵੇਂਆਂ ਤੋਂ ਉੱਪਰ ਉੱਠ ਕੇ ਕੀਤੀ ਸੇਵਾ ਕਰਕੇ  ਮਨੁੱਖੀ ਕਦਰਾਂ-ਕੀਮਤਾਂ ਦੀ ਇੱਕ ਨਵੀਂ ਮਿਸਾਲ ਕਾਇਮ ਕੀਤੀ ਅਤੇ ਇਹ ਮਹਾਨ ਸੇਵਾ ਕੇਵਲ ਇਤਿਹਾਸ ਦੇ ਪੰਨਿਆਂ ਤੱਕ ਹੀ ਸੀਮਤ ਹੋ ਕੇ ਰਹਿ ਗਈ ਸੀ। ਪਿਛਲੇ ਲੱਗ ਭੱਗ 35 ਸਾਲਾਂ ਤੋਂ ਭਾਈ ਘਨੱਈਆ ਜੀ ਵੱਲੋਂ ਅਰੰਭੇ ਕਾਰਜਾਂ ਨੂੰ ਲੋਕਾਂ ਤੱਕ ਪਹੁੰਚਾਉਣਾ ਦੀ ਇਸ ਸੇਵਾ ਨੂੰ ਅੰਤਰਰਾਸ਼ਟਰੀ ਪੱਧਰ ਮਾਨਤਾ ਦਿਵਾਉਣ  ਸਮਾਜ ਸੇਵੀ ਕਾਰਜਾਂ ਅਰੰਭੇ ਗਏ  ਅਤੇ ਭਾਈ ਘਨੱਈਆ ਜੀ ਦੀਆਂ ਮਹਾਨ ਸੇਵਾਵਾਂ ਸਬੰਧੀ ਖੋਜ ਕਾਰਜ ਵੀ ਅਰੰਭੇ ਗਏ ਅਤੇ ਇਨ੍ਹਾਂ ਸੇਵਾਵਾਂ ਸਬੰਧੀ ਨੂੰ ਅੰਤਰਰਾਸ਼ਟਰੀ ਭਾਈਚਾਰੇ ਨੂੰ  ਜਾਣਕਾਰੀ ਦੇਣ ਲਈ  ਸਮੇਂ-ਸਮੇਂ ਅੰਤਰਰਾਸ਼ਟਰੀ ਰੈਡ ਕਰਾਸ ਅਤੇ ਰੈਡ ਕਰੀਸੈਂਟ  ਜਨੇਵਾ , ਭਾਰਤੀ ਰੈਡ ਕਰਾਸ ਕਮੇਟੀ, ਮਾਨਯੋਗ ਰਾਸ਼ਟਰਪਤੀ, ਪ੍ਰਧਾਨ ਮੰਤਰੀ, ਮੁੱਖ ਮੰਤਰੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਦਿਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ , ਹੋਰ ਰਾਸ਼ਟਰੀ , ਅੰਤਰਰਾਸ਼ਟਰੀ ਪ੍ਰਸਿੱਧੀ ਵਾਲੀਆਂ ਸ਼ਖ਼ਸੀਅਤਾਂ ਅਤੇ ਸੰਸਥਾਵਾਂ ਨੂੰ ਵੀ ਲਿਖਿਆ ਗਿਆ ਅਤੇ ਸਹਿਯੋਗ ਦੀ ਅਪੀਲ ਵੀ ਕੀਤੀ ਗਈ।

ਅਨੇਕਾਂ ਹੀ ਖੂਨ ਦਾਨ ਕੈਂਪ, ਨੇਤਰ ਦਾਨ ਕੈਂਪ, ਡਾਕਟਰੀ ਸਹਾਇਤਾ ਕੈਂਪ ਅਤੇ ਸੇਵਾ ਦੇ ਸੰਕਲਪ ਸੈਮੀਨਾਰ ਆਦਿ  ਦਾ ਅਯੋਜਨ ਕੀਤਾ ਗਿਆ। ਪੰਜਾਬ ਸਰਕਾਰ ਵੱਲੋਂ 20 ਸਤੰਬਰ ਨੂੰ ਭਾਈ ਘਨੱਈਆ ਜੀ ਮਾਨਵ ਸੇਵਾ ਦਿਵਸ  ਸਰਕਾਰੀ ਪੱਧਰ ਮਨਾਇਆ ਜਾਂਦਾ ਹੈ। ਆਮ  ਰਾਜ ਪ੍ਰਬੰਧ ਵਿਭਾਗ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਸਮੂਹ ਮਾਨਯੋਗ ਕਮਿਸ਼ਨਰਾਂ, ਡਿਪਟੀ ਕਮਿਸ਼ਨਰਾਂ, ਬੋਰਡਾਂ ਅਤੇ ਕਾਰਪੋਰੇਸ਼ਨਾਂ ਦੇ ਚੇਅਰਮੈਨਾਂ ਪੱਤਰ ਲਿਖ ਕੇ ਇਸ ਮਹਾਨ ਸੇਵਾ ਦਿਵਸ ਨੂੰ ਸਮਰਪਿਤ ਸਮਾਗਮ ਕਰਵਾਏ ਜਾਣ ਸਬੰਧੀ ਲਿਖਿਆ ਹੈ। ਸਰਕਾਰੀ ਹਸਪਤਾਲਾਂ ਦੇ ਐਮਰਜੈਂਸੀ ਵਾਰਡਾਂ ਦੇ ਨਾਮ ਭਾਈ ਘਨੱਈਆ ਜੀ ਵਾਰਡ ਰੱਖਣ ਸਬੰਧੀ ਲਿਖਿਆ ਗਿਆ ਹੈ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਸਥਿਤ ਸਿਹਤ ਕੇਂਦਰ ਦਾ ਨਾਮ ਭਾਈ ਘਨੱਈਆ ਜੀ ਸਿਹਤ ਕੇਂਦਰ ਰੱਖਿਆ ਗਿਆ ਹੈ । ਵਿਦਿਅਕ ਅਦਾਰਿਆਂ ਵਿੱਚ ਭਾਈ ਘਨੱਈਆ ਜੀ ਦੇ ਜੀਵਨ ਬਾਰੇ ਜਾਣਕਾਰੀ ਦੇਣ ਲਈ ਸਰਕਾਰ ਵੱਲੋਂ ਕੀਤੇ ਜਾ ਰਹੇ ਉਪਰਾਲੇ ਕੀਤੇ ਜਾ ਰਹੇ ਹਨ ਤਾਂ ਕਿ ਨੋਜਵਾਨ ਵਰਗ ਭਾਈ ਘਨੱਈਆ ਜੀ ਦੀਆਂ ਸੇਵਾਵਾਂ ਤੋਂ ਪ੍ਰੇਰਨਾ ਲੈ ਕੇ  ਲੋਕਾਂ ਦੀ ਸੇਵਾ ਲਈ ਅੱਗੇ ਆ ਸਕੇ।

ਪ੍ਰੋਫੈਸਰ ਬਹਾਦਰ ਸਿੰਘ ਸੁਨੇਤ ਪ੍ਰਧਾਨ ਭਾਈ ਘਨੱਈਆ ਜੀ ਮਿਸ਼ਨ ਜੋ ਕਿ ਭਾਈ ਘਨੱਈਆ ਜੀ ਚੈਰਿਟੀ ਅਤੇ ਪੀਸ ਇੰਟਰਨੈਸ਼ਨਲ ਫਾਉਂਡੇਸ਼ਨ ਦੇ ਕੋਆਰਡੀਨੇਟਰ ਵੀ ਹਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਵੱਲੋਂ ਕੀਤੇ ਭਾਈ ਘਨੱਈਆ ਜੀ ਵੱਲੋਂ ਕੀਤੀ ਗਈ ਮਹਾਨ ਸੇਵਾ ਦੇ ਪ੍ਰਸੰਗ ਵਿਚ ਅੰਤਰਰਾਸ਼ਟਰੀ ਰੈਡ ਦੇ ਜਨਮ ਅਤੇ ਅੰਤਰਰਾਸ਼ਟਰੀ ਮਾਨਵਤਾ ਕਨੂੰਨ ਦੇ ਅਰੰਭ ਆਪਣੇ ਖੋਜ ਪੱਤਰਾਂ ਰਾਹੀਂ

ਅੰਤਰਰਾਸ਼ਟਰੀ ਰੈਡ ਕਰਾਸ  ਕਮੇਟੀ , ਜਨੇਵਾ ਅਤੇ ਭਾਰਤੀ ਰੈਡ ਕਰਾਸ ਸੁਸਾਇਟੀ  ਨਾਲ ਹੋਏ ਲੰਮੇ ਸਮੇਂ ਤੋਂ ਕੀਤੇ ਜਾ ਰਹੇ  ਸੰਪਰਕ  ਨਾਲ ਬਹੁਤ ਹੀ ਸ਼ਲਾਘਾਯੋਗ ਨਤੀਜੇ ਸਾਹਮਣੇ ਆਏ ਹਨ । ਭਾਈ ਘਨੱਈਆ ਜੀ ਦੀਆਂ ਮਹਾਨ ਸੇਵਾਵਾਂ ਦਾ ਸਤਿਕਾਰ ਕਰਦੇ ਹੋਏ ਅਤੇ ਮਾਨਤਾ ਦਿੰਦੇ ਹੋਏ ਹੁਣ ਅੰਤਰਰਾਸ਼ਟਰੀ ਰੈਡ ਕਰਾਸ ਕਮੇਟੀ ਅਤੇ ਭਾਰਤੀ ਰੈਡ ਕਰਾਸ ਕਮੇਟੀ ਭਾਈ ਘਨੱਈਆ ਜੀ ਦੀਆਂ ਮਨੁੱਖਤਾ ਪ੍ਰਤੀ ਮਹਾਨ ਸੇਵਾਵਾਂ ਨੂੰ  ਮਾਨਤਾ ਦਿੰਦੇ ਹੋਏ ਇਸ ਸਬੰਧੀ ਜਾਣਕਾਰੀ  ਆਪਣੀ ਪ੍ਰਮਾਣਿਤ ਵੈੱਬਸਾਈਟ ਤੇ ਦਰਜ ਕਰਕੇ ਮਾਣ ਸਤਿਕਾਰ ਦਿੱਤਾ ਹੈ ਤਾਂ ਕਿ ਵਿਸ਼ਵ ਭਾਈਚਾਰੇ ਲੋਕਾਂ ਨੂੰ ਰੈਡ ਕਰਾਸ  ਸੇਵਾ ਦੀ ਅਰੰਭਤਾ,  ਭਾਈ ਘਨੱਈਆ ਜੀ ਵੱਲੋਂ ਕੀਤੀ ਗਈ ਸੇਵਾ ਮਨੁੱਖੀ ਕਦਰਾਂ-ਕੀਮਤਾਂ   ਅਤੇ ਅੰਤਰਰਾਸ਼ਟਰੀ ਮਾਨਵਤਾ ਕਨੂੰਨ ਦੇ ਵਿਦਿਆਰਥੀ ਅਤੇ ਖੋਜਕਾਰਾਂ ਨੂੰ ਵੀ ਜਾਣਕਾਰੀ ਦਿੱਤੀ ਜਾ ਸਕੇ।

ਹਰ ਸਮੇਂ ਸੰਸਾਰ ਵਿੱਚ ਕਿਤੇ ਨਾ ਕਿਤੇ  ਜੰਗ ਦੀਆਂ ਸੰਭਾਵਨਾਵਾਂ ਬਣੀਆਂ ਰਹਿੰਦੀਆਂ ਹਨ ਅਤੇ ਆਮ ਲੋਕਾਂ ਦੇ ਜਾਨਮਾਲ , ਬੱਚਿਆਂ ਅਤੇ ਬਜ਼ੁਰਗਾਂ  ਦਾ ਭਾਰੀ ਨੁਕਸਾਨ ਹੁੰਦਾ ਹੈ।   ਧਰਮ , ਜਾਤ- ਪਾਤ ਅਤੇ ਉੱਚ ਨੀਚ ਦੇ ਭੇਦ ਭਾਵ ਦੇ ਨਾਮ ਤੇ ਦੰਗੇ ਅਕਸਰ ਹੀ ਹੁੰਦੇ ਰਹਿੰਦੇ ਹਨ । ਮਨੁੱਖਤਾ ਦੇ ਭਲੇ ਲਈ  ਕਾਰਜ ਕਰਨ ਵਾਲੀਆਂ ਸ਼ਖ਼ਸੀਅਤਾਂ ਨੂੰ ਸ਼ਰਧਾਂਜਲੀ ਵਜੋਂ ਹਰ ਦੇਸ਼ ਵਿੱਚ  ਸ਼ਾਂਤੀ ਮਿਊਜ਼ੀਅਮ ਵੀ ਸਥਾਪਿਤ ਕੀਤੇ ਜਾਣ ਤਾਂ ਕਿ ਇਨਸਾਨੀਅਤ  ਨਾਲ ਪਿਆਰ , ਧਰਮ ਨਿਰਪੱਖਤਾ ਅਤੇ ਮਨੁੱਖੀ ਕਦਰਾਂ-ਕੀਮਤਾਂ ਦੀ ਰਾਖੀ ਲਈ ਕਾਰਜਾਂ ਮਜ਼ਬੂਤੀ ਪ੍ਰਦਾਨ ਕੀਤੀ ਜਾ ਸਕੇ। ਪ੍ਰੋਫੈਸਰ ਬਹਾਦਰ ਸਿੰਘ ਸੁਨੇਤ ਨੇ ਦੱਸਿਆ ਕਿ ਹਰ ਸਾਲ 20 ਸਤੰਬਰ ਨੂੰ ਭਾਈ ਘਨੱਈਆ ਜੀ ਦੀਆਂ ਮਹਾਨ ਸੇਵਾਵਾਂ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਭਾਈ ਘਨੱਈਆ ਜੀ ਮਾਨਵ ਸੇਵਾ ਦਿਵਸ ਮਨਾਇਆ ਜਾਂਦਾ ਹੈ। ਉਨ੍ਹਾਂ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਤੋਂ  ਮੰਗ ਕੀਤੀ ਕਿ ਭਾਈ ਘਨੱਈਆ ਜੀ ਮਾਨਵ ਸੇਵਾ ਦਿਵਸ ਨੂੰ  ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਤੇ  ਮਨਾਉਣ ਲਈ ਉਪਰਾਲੇ ਕੀਤੇ ਜਾਣ।                           

LEAVE A REPLY

Please enter your comment!
Please enter your name here