ਵੈਸ਼ਨੋ ਭਜਨ ਮੰਡਲੀ ਨੇ ਕਰਵਾਇਆ ਮਾਂ ਭਗਵਤੀ ਜਾਗਰਣ, ਜੈ ਮਾਤਾ ਦੇ ਜੈਕਾਰਿਆਂ ਨਾਲ ਮਾਹੌਲ ਹੋਇਆ ਭਗਤੀਮਏ

ਕਪੂਰਥਲਾ(ਦ ਸਟੈਲਰ ਨਿਊਜ਼), ਰਿਪੋਰਟ- ਗੌਰਵ ਮੜੀਆ। ਸ਼ਨੀਵਾਰ ਦੀ ਰਾਤ ਵੈਸ਼ਨੋ ਭਜਨ ਮੰਡਲੀ ਮੁਹੱਲਾ ਲਾਹੌਰੀ ਗੇਟ ਕਪੂਰਥਲਾ ਵਲੋਂ 41 ਵਾਂ ਸਲਾਨਾ ਜਾਗਰਣ ਬੜੀ ਸ਼ਰਧਾ ਤੇ ਧੂਮਧਾਮ ਨਾਲ ਕਰਵਾਇਆ ਗਿਆ। ਇਸ ਦੌਰਾਨ ਗਾਇਕ ਅਕਾਸ਼ ਵਰਮਾ ਲਾਡਲਾ ਨਰਿੰਦਰ ਚੰਚਲ ਨੇ ਮਾਂ ਦੇ ਚਰਣਾਂ ਵਿੱਚ ਆਪਣੀ ਹਾਜਰੀ ਲਗਵਾਈ। ਜੈ ਮਾਤਾ ਦੇ ਜੈਕਾਰਿਆਂ ਨਾਲ ਮਾਹੌਲ ਭਗਤੀਮਏ ਹੋ ਗਿਆ। ਸਭ ਤੋਂ ਪਹਿਲਾਂ ਭਗਵਾਨ ਗਣੇਸ਼ ਦੀ ਆਰਤੀ ਉਤਾਰੀ ਗਈ। ਗਾਇਕ ਅਕਾਸ਼ ਵਰਮਾ ਲਾਡਲਾ ਨਰਿੰਦਰ ਚੰਚਲ ਨੇ ਮਾਤਾ ਦੀਆਂ ਭੇਂਟਾਂ ਸੁਣਾ ਕੇ ਸ਼ਰਧਾਲੁਆਂ ਤੋਂ ਖੂਬ ਤਾਲੀਆਂ ਵਜਵਾਈਆ।

Advertisements

ਇਸ ਮੌਕੇ ਜੁਗਨੀ ਕੱਟਦੀ ਚਰਖਾ ਨਾ ਲੈਂਦੀ ਸਾਈ ਦਾ,ਰਹਿਮਤਾ ਦੇ ਮੀਂਹ ਬਰਸਾ ਦਾਤੀਏ,ਮੈਂ ਸਾਈ ਬਾਬੇ ਦੇ ਲੜ ਲਗਇਆ,ਦੀਵਾਨਾ ਤੁਹਾਡੇ ਨਾਮ ਦਾ, ਸ਼ਿਵ ਭੋਲ਼ੇ ਭੰਡਾਰੀ,ਜੈ ਕਾਲੀ ਖਪਰ ਵਾਲੀ,ਤੁਹਾਡੇ ਦਰ ਤੇ ਭਗਤਾਂ ਰੌਣਕ ਲਾਈਆਂ,ਸ਼ੇਰਾਂ ਵਾਲੀਏ ਮਾਂ ਤੇਰੀਆਂ ਉਡੀਕਾਂ,ਤੇਰੀਆਂ ਉਡੀਕਾਂ ਦਾਤੀਏ,ਓ ਮੇਲਾ ਮਈਆ ਦਾ,ਲੱਗਦਾ ਏ ਹਰ ਸਾਲ ਤੇ ਲੋਕੀ ਨਚਦੇ ਨੇ ਪਾਕੇ ਝਾਂਜਰਾਂ ਨਾਲ,ਅੱਜ ਨੱਚਣਾ ਮਈਆ ਦੇ ਨਾਲ,ਅੱਜ ਮੈਨੂੰ ਨੱਚ ਲੈਣ ਦੇ,ਅੱਜ ਹੈ ਮਇਆ ਦਾ ਜਗਰਾਤਾ ਭਜਨਾਂ ਨੂੰ ਜਿਵੇਂ ਹੀ ਗਾਇਕ ਅਕਾਸ਼ ਵਰਮਾ ਲਾਡਲਾ ਨਰਿੰਦਰ ਚੰਚਲ ਨੇ ਆਪਣੀ ਮਧੁਰ ਅਵਾਜ਼ ਵਿੱਚ ਸੰਗਤ ਨੂੰ ਸੁਣਾਇਆ ਤਾਂ ਪੰਡਾਲ ਵਿੱਚ ਬੈਠੇ ਲੋਕ ਆਪਣੇ ਆਪ ਨੂੰ ਝੂਮਣ ਤੋਂ ਨਹੀਂ ਰੋਕ ਪਾਏ।ਸ਼ੇਰਾਵਾਲੀ ਮਾਂ ਦੀਆਂ ਭੇਟਾਂ ਤੇ ਨੌਜਵਾਨ ਥਿਰਕਦੇ ਵਿਖੇ। ਜਾਗਰਣ ਵਿੱਚ ਪਹੁੰਚੇ ਲੋਕਾ ਨੇ ਮਾਤਾ ਰਾਣੀ ਦੇ ਦਰਬਾਰ ਵਿੱਚ ਮੱਥਾ ਟੇਕਿਆ ਅਤੇ ਸ਼ਹਿਰ ਵਾਸੀਆਂ ਲਈ ਸੁਖ ਸ਼ਾਂਤੀ ਦੀ ਕਾਮਨਾ ਕੀਤੀ ਅਤੇ ਸਲਾਨਾ ਜਗਰਾਤੇ ਦੀ ਕਮੇਟੀ ਦੇ ਮੈਬਰਾਂ ਦੇ ਇਲਾਵਾ ਸ਼ਹਿਰ ਵਾਸੀਆਂ ਨੂੰ ਮੁਬਾਰਕਬਾਦ ਦਿੰਦੇ ਹੋਏ ਕਿਹਾ ਕਿ ਧਾਰਮਿਕ ਪ੍ਰੋਗਰਾਮਾਂ ਨਾਲ ਆਪਸੀ ਭਾਈਚਾਰਕ ਸਾਂਝ ਵੱਧਦੀ ਹੈ।

ਇਸ ਮੌਕੇ ਪ੍ਰਧਾਨ ਅਜੈ ਕਨੋਜੀਆਂ ਸਕੱਤਰ ਦੀਪਕ ਮਹਿਤਾ,ਬੂਟਾ ਰਾਮ,ਗਗਨ ਦੀਪ,ਅਸ਼ੋਕ ਮੇਹਰ,ਪੰਕਜ ਬਜਾਜ,ਅਤੁਲ ਮਹਾਜਨ,ਦਿਸ਼ਾਂਤ ਮਹਾਜਨ,ਅੰਕੁਸ਼ ਮਹਾਜਨ,ਬਲਵਿੰਦਰ ਬਬਲੂ, ਮੁਨੀਸ਼ ਕਪੂਰ,ਸਾਹਿਲ ਗੋਰਵੇਰ,ਰਾਹੁਲ ਕਪੂਰ,ਰਾਜੇਸ਼ ਮਦਾਮ,ਅਮਿਤ ਮਹਿਰਾ,ਸਤਬੀਰ ਸਿੰਘ,ਗਗਨ,ਗੁਵਿੰਦਰ ਬੱਗਾ,ਸੇਠਪਾਲ,ਮੁਲਤਾਨੀ,ਵਿਜੈ ਗੁਪਤਾ,ਅਜੈ ਕਪੂਰ ਯੂਐਸਏ,ਤਜਿੰਦਰ ਮੁਲਤਾਨੀ ਯੂਐਸਏ,ਰਾਜਬੀਰ ਮੁਲਤਾਨੀ,ਗੁਲਸ਼ਨ ਵੋਹਰਾ,ਗੁਰਦੀਪ ਮਹਿਰਾ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here