ਆਈ.ਟੀ.ਬੀ.ਪੀ ਵਿਖੇ ਹਿੰਦੀ ਪੰਦਰ੍ਹਵਾੜਾ ਸ਼ੁਰੂ


ਪਟਿਆਲਾ (ਦ ਸਟੈਲਰ ਨਿਊਜ਼)।   ਇੰਡੋ-ਤਿੱਬਤੀਅਨ ਬਾਰਡਰ ਪੁਲਿਸ ਫੋਰਸ ਦੀ 51ਵੀਂ ਬਟਾਲੀਅਨ ਵੱਲੋਂ ਹਿੰਦੀ ਪੰਦਰ੍ਹਵਾੜਾ-2022 ਸਮਾਗਮ ਕਰਵਾਇਆ ਗਿਆ। ਇਸ ਮੌਕੇ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਕਮਾਂਡੈਂਟ 51ਵੀਂ ਬਟਾਲੀਅਨ ਇੰਡੋ-ਤਿੱਬਤੀਅਨ ਬਾਰਡਰ ਪੁਲਿਸ ਫੋਰਸ ਬ੍ਰਿਜ ਮੋਹਨ ਸਿੰਘ ਸ਼ਾਮਲ ਹੋਏ ਅਤੇ ਕੋਰ ਐਡਜੂਟੈਂਟ ਅਸਿਸਟੈਂਟ ਕਮਾਂਡੈਂਟ (ਰਾਜਭਾਸ਼ਾ ਅਧਿਕਾਰੀ) ਸ਼੍ਰੀ ਸਨੋਜ ਕੁਮਾਰ ਵੱਲੋਂ ਜੀ ਆਇਆਂ ਆਖਿਆ ਗਿਆ।  ਇਸ ਮੌਕੇ ਰਾਜ ਭਾਸ਼ਾ ਅਫ਼ਸਰ ਸ੍ਰੀ ਸਨੋਜ ਕੁਮਾਰ ਨੇ ਦੱਸਿਆ ਕਿ 14 ਅਤੇ 15 ਸਤੰਬਰ ਨੂੰ ਸੂਰਤ, ਗੁਜਰਾਤ ਵਿਖੇ ਹਿੰਦੀ ਦਿਵਸ ਸਮਾਰੋਹ-2022 ਅਤੇ ਦੂਜਾ ਅਖਿਲ ਭਾਰਤੀ ਰਾਜ ਭਾਸ਼ਾ ਸੰਮੇਲਨ ਆਯੋਜਿਤ ਕਰਨ ਉਪਰੰਤ ਭਾਰਤ ਸਰਕਾਰ, ਰਾਜ ਭਾਸ਼ਾ ਵਿਭਾਗ, ਗ੍ਰਹਿ ਮੰਤਰਾਲੇ ਵੱਲੋਂ 19 ਸਤੰਬਰ ਤੋਂ 29 ਸਤੰਬਰ ਤੱਕ ਹਿੰਦੀ ਪੰਦਰ੍ਹਵਾੜਾ ਕਰਵਾਇਆ ਜਾ ਰਿਹਾ ਹੈ।

Advertisements


ਇਸ ਦੌਰਾਨ ਬਟਾਲੀਅਨ ਕਮਾਂਡੈਂਟ ਸ੍ਰੀ ਬ੍ਰਿਜ ਮੋਹਨ ਸਿੰਘ ਨੇ ਆਪਣੇ ਸੰਬੋਧਨ ਦੌਰਾਨ ਦੱਸਿਆ ਕਿ ਸਾਡੇ ਦੇਸ਼ ਦੀ ਸੰਵਿਧਾਨ ਸਭਾ ਨੇ 14 ਸਤੰਬਰ 1949 ਨੂੰ ਦੇਵਨਾਗਰੀ ਲਿਪੀ ਵਿੱਚ ਲਿਖੀ ਹਿੰਦੀ ਨੂੰ ਸਰਕਾਰੀ ਭਾਸ਼ਾ ਵਜੋਂ ਅਪਣਾਇਆ ਸੀ।  ਉਨ੍ਹਾਂ ਕਿਹਾ ਕਿ ਹਿੰਦੀ ਭਾਸ਼ਾ ਨੇ ਹਮੇਸ਼ਾ ਦੇਸ਼ ਦੀ ਏਕਤਾ, ਅਖੰਡਤਾ ਅਤੇ ਸਭਿਆਚਾਰਕ ਵਿਰਸੇ ਨੂੰ ਕਾਇਮ ਰੱਖਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਉਨ੍ਹਾਂ ਦੱਸਿਆ ਕਿ ਹਿੰਦੀ ਪੰਦ੍ਹਰਵਾੜੇ ਦੌਰਾਨ ਸਮੂਹ ਅਹੁਦੇਦਾਰਾਂ ਲਈ ਵੱਖ-ਵੱਖ ਮੁਕਾਬਲੇ ਜਿਵੇਂ ਕਿ ਲੇਖ ਲਿਖਣ, ਹਿੰਦੀ ਟਾਈਪਿੰਗ ਮੁਕਾਬਲਾ, ਸ੍ਰੋਤ ਲੇਖਣ ਮੁਕਾਬਲਾ, ਹਿੰਦੀ ਸ਼ਬਦਾਵਲੀ ਮੁਕਾਬਲਾ, ਸਲੋਗਨ ਲਿਖਣ ਮੁਕਾਬਲਾ, ਹਿੰਦੀ ਸਵੈ-ਲਿਖਤ ਕਵਿਤਾ ਮੁਕਾਬਲਾ ਅਤੇ ਹਿੰਦੀ ਨੋਟਿੰਗ ਮੁਕਾਬਲੇ ਕਰਵਾਏ ਜਾਣਗੇ। ਬਟਾਲੀਅਨ ਅਤੇ ਹਰੇਕ ਮੁਕਾਬਲੇ ਵਿੱਚ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕਰਨ ਵਾਲੇ ਪ੍ਰਤੀਯੋਗੀਆਂ ਨੂੰ ਕ੍ਰਮਵਾਰ ਚਾਰ ਹਜ਼ਾਰ, ਤਿੰਨ ਹਜ਼ਾਰ ਅਤੇ ਢਾਈ ਹਜ਼ਾਰ ਰੁਪਏ ਦੇ ਇਨਾਮਾਂ ਦੇ ਨਾਲ ਸਰਟੀਫਿਕੇਟ ਦਿੱਤੇ ਜਾਣਗੇ।

LEAVE A REPLY

Please enter your comment!
Please enter your name here