ਪੋਲਿੰਗ ਸਟੇਸ਼ਨਾਂ ਦੀ ਰੈਸ਼ਨੇਲਾਈਜੇਸ਼ਨ, ਵੱਧ ਤੋਂ ਵੱਧ ਵੋਟਰਾਂ ਦੀ ਗਿਣਤੀ 1500 ਤੈਅ: ਥਿੰਦ

ਪਟਿਆਲਾ (ਦ ਸਟੈਲਰ ਨਿਊਜ਼)। ਭਾਰਤ ਦੇ ਚੋਣ ਕਮਿਸ਼ਨ ਵੱਲੋਂ ਜਾਰੀ ਹਦਾਇਤਾਂ ਦੇ ਮੱਦੇਨਜ਼ਰ ਮੁੱਖ ਚੋਣ ਅਫ਼ਸਰ, ਪੰਜਾਬ ਦੇ ਨਿਰਦੇਸ਼ਾਂ ਮੁਤਾਬਕ ਪੋਲਿੰਗ ਸਟੇਸ਼ਨਾਂ ਦੀ ਰੈਸ਼ਨੇਲਾਈਜੇਸ਼ਨ ਕਰਕੇ ਵੱਧ ਤੋਂ ਵੱਧ ਵੋਟਰਾਂ ਦੀ ਗਿਣਤੀ 1500 ਤੈਅ ਕੀਤੀ ਗਈ ਹੈ। ਇਸ ਸਬੰਧੀਂ ਪਟਿਆਲਾ ਜ਼ਿਲ੍ਹੇ ਦੇ 8 ਵਿਧਾਨ ਸਭਾ ਹਲਕਿਆਂ ਅੰਦਰਲੇ ਪੋਲਿੰਗ ਸਟੇਸ਼ਨਾਂ ਵਿਖੇ ਵੋਟਰਾਂ ਦੀ ਗਿਣਤੀ ਤਰਕਸੰਗਤ ਕੀਤੀ ਜਾ ਰਹੀ ਹੈ। ਇਸ ਪ੍ਰਕ੍ਰਿਆ ਬਾਬਤ ਸਮੂਹ ਸਿਆਸੀ ਪਾਰਟੀਆਂ ਨੂੰ ਜਾਣੂ ਕਰਵਾਉਣ ਲਈ ਵਧੀਕ ਜ਼ਿਲ੍ਹਾ ਚੋਣ ਅਫ਼ਸਰ-ਕਮ-ਵਧੀਕ ਡਿਪਟੀ ਕਮਿਸ਼ਨਰ (ਜ) ਗੁਰਪ੍ਰੀਤ ਸਿੰਘ ਥਿੰਦ ਵੱਲੋਂ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਇੱਕ ਬੈਠਕ ਕੀਤੀ ਗਈ।

Advertisements


ਏ.ਡੀ.ਸੀ. ਥਿੰਦ ਨੇ ਦੱਸਿਆ ਕਿ ਇਸ ਸਮੇਂ ਜ਼ਿਲ੍ਹਾ ਪਟਿਆਲਾ ਵਿਖੇ ਕੁਲ 1784 ਪੋਲਿੰਗ ਸਟੇਸ਼ਨ ਹਨ ਅਤੇ ਹੁਣ ਰੈਸ਼ਨੇਲਾਈਜੇਸ਼ਨ ਕਰਕੇ ਦੋ ਹੋਰ ਪੋਲਿੰਗ ਸਟੇਸ਼ਨਾਂ ਦਾ ਵਾਧਾ ਹੋਣ ਨਾਲ ਪੋਲਿੰਗ ਸਟੇਸ਼ਨਾਂ ਦੀ ਕੁਲ ਗਿਣਤੀ 1786 ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਵਿਧਾਨ ਸਭਾ ਹਲਕਾ ਸਨੌਰ ਅੰਦਰ ਦੋ ਪੋਲਿੰਗ ਸਟੇਸ਼ਨ ਵਧਾਏ ਗਏ ਹਨ ਅਤੇ ਇੱਥੇ ਹੁਣ 272 ਪੋਲਿੰਗ ਸਟੇਸ਼ਨ ਹੋ ਗਏ ਹਨ। ਜਦੋਂਕਿ ਨਾਭਾ ਹਲਕੇ ‘ਚ 216, ਪਟਿਆਲਾ ਦਿਹਾਤੀ ‘ਚ 258, ਰਾਜਪੁਰਾ ‘ਚ 201, ਘਨੌਰ ‘ਚ 210, ਪਟਿਆਲਾ ਵਿਖੇ 182, ਸਮਾਣਾ ‘ਚ 232 ਅਤੇ ਸ਼ੁਤਰਾਣਾ ਹਲਕੇ ‘ਚ 205 ਪੋਲਿੰਗ ਸਟੇਸ਼ਨ ਹਨ।


ਗੁਰਪ੍ਰੀਤ ਸਿੰਘ ਥਿੰਦ ਨੇ ਦੱਸਿਆ ਕਿ ਮੁੱਖ ਚੋਣ ਅਫ਼ਸਰ ਪੰਜਾਬ ਦੀਆਂ ਹਦਾਇਤਾਂ ਮੁਤਾਬਕ ਸਮੂਹ ਪੋਲਿਗ ਸਟੇਸ਼ਨਾਂ ਦੀ ਤਜਵੀਜ਼ 22 ਸਤੰਬਰ ਤੱਕ ਮੁੱਖ ਦਫ਼ਤਰ ਵਿਖੇ ਭੇਜੀ ਜਾਵੇਗੀ ਜੋਕਿ ਅੱਗੇ ਭਾਰਤ ਤੇ ਚੋਣ ਕਮਿਸ਼ਨ ਨੂੰ ਪ੍ਰਵਾਨਗੀ ਲਈ ਭੇਜੀ ਜਾਵੇਗੀ। ਉਨ੍ਹਾਂ ਦੱਸਿਆ ਕਿ ਸਨੌਰ ਹਲਕੇ ‘ਚ ਜਿਹੜੇ ਦੋ ਨਵੇਂ ਪੋਲਿੰਗ ਸਟੇਸ਼ਨ ਸਥਾਪਤ ਕੀਤੇ ਗਏ ਹਨ, ਵਾਧੂ ਵੋਟਾਂ ਉਥੇ ਤਬਦੀਲ ਕੀਤੀਆਂ ਗਈਆਂ ਹਨ। ਇਸ ਮੀਟਿੰਗ ਵਿੱਚ ਚੋਣ ਤਹਿਸੀਲਦਾਰ ਰਾਮਜੀ ਲਾਲ, ਕਾਨੂੰਗੋ ਪ੍ਰਿਯੰਕਾ, ਆਮ ਆਦਮੀ ਪਾਰਟੀ ਤੋਂ ਬਲਾਕ ਇੰਚਾਰਜ ਰਜਿੰਦਰ ਮੋਹਨ, ਕਾਂਗਰਸ ਪਾਰਟੀ ਤੋਂ ਮਹਿੰਦਰ ਸਿੰਘ, ਸ਼੍ਰੋਮਣੀ ਅਕਾਲੀ ਦਲ ਤੋਂ ਭੋਲਾ ਸਿੰਘ ਅਤੇ ਬਹੁਜਨ ਸਮਾਜ ਪਾਰਟੀ ਤੋਂ ਬਲਦੇਵ ਸਿੰਘ ਹਾਜ਼ਰ ਸਨ।

LEAVE A REPLY

Please enter your comment!
Please enter your name here