6 ਮਹੀਨੇ ਪਹਿਲਾ ਅਮਰੀਕਾ ਗਏ ਨੌਜ਼ਵਾਨ ਦੀ ਹਾਰਟਅੱਟੈਕ ਨਾਲ ਹੋਈ ਮੌਤ

ਜਲੰਧਰ (ਦ ਸਟੈਲਰ ਨਿਊਜ਼), ਰਿਪੋਰਟ ਪੰਕਜ। ਜਲੰਧਰ ਦਾ ਨੌਜਵਾਨ ਜੋ ਕਿ 6 ਮਹੀਨੇ ਪਹਿਲਾ ਹੀ ਅਮਰੀਕਾ ਗਿਆ ਸੀ ਉਸਦੀ ਹਾਰਟਅੱਟੈਕ ਆਉਣ ਕਾਰਨ ਮੌਤ ਹੋ ਗਈ ਹੈ। ਮ੍ਰਿਤਕ ਦੀ ਪਹਿਚਾਣ ਦਮਨਜੋਤ ਸਿੰਘ ਵਾਸੀ ਪਧਿਆਣਾ ਵਜੋ ਹੋਈ ਹੈ। ਦਮਨਕੋਤ 6 ਮਹੀਨੇ ਪਹਿਲਾਂ ਹੀ ਅਮਰੀਕਾ ਗਿਆ ਸੀ ਅਤੇ ਉਸਦੀ ਹਾਰਟਅਟੈਕ ਆਉਣ ਕਾਰਨ ਮੌਤ ਹੋ ਗਈ।

Advertisements

ਪਰਿਵਾਰਕ ਮੈਬਰਾਂ ਨੇ ਦੱਸਿਆ ਕਿ ਉਹਨਾਂ ਨੇ 40 ਲੱਖ ਦਾ ਕਰਜ਼ਾ ਲੈ ਕੇ ਉਸਨੂੰ ਵਿਦੇਸ਼ ਭੇਜਿਆ ਸੀ ਅਤੇ ਉਹਨਾਂ ਨੂੰ ਆਸ ਸੀ ਕਿ ਦਮਨਜੋਤ ਵਿਦੇਸ਼ ਜਾ ਕੇ ਪੈਸੇ ਕਮਾਏਗਾ ਅਤੇ ਕਰਜ਼ਾ ਚੁਕਾ ਦੇਵੇਗਾ ਪਰ ਰੱਬ ਨੂੰ ਤਾਂ ਕੁੱਝ ਹੋਰ ਹੀ ਮਨਜ਼ੂਰ ਸੀ। ਦਮਨਜੋਤ ਦੀ ਮੌਤ ਦੀ ਖਬਰ ਸੁਣ ਕੇ ਪਰਿਚਾਰਕ ਮੈਬਰਾਂ ਵਿੱਚ ਸੋਗ ਦੀ ਲਹਿਰ ਦੌੜ੍ਹ ਪਈ।

LEAVE A REPLY

Please enter your comment!
Please enter your name here