ਸਿੱਖਿਆ ਵਿਭਾਗ ਮਨਿਸਟੀਰੀਅਲ ਸਟਾਫ ਫਿਰੋਜ਼ਪੁਰ ਦੇ ਸਮੂਹ ਕਾਡਰ ਵੱਲੋਂ ਹੱਕੀ ਮੰਗਾਂ ਲਈ ਕੀਤੀ ਗਈ ਮੀਟਿੰਗ

ਫਿਰੋਜ਼ਪੁਰ (ਦ ਸਟੈਲਰ ਨਿਊਜ਼): ਸਿੱਖਿਆ ਵਿਭਾਗ ਮਨਿਸਟੀਰੀਅਲ ਸਟਾਫ ਜ਼ਿਲ੍ਹਾ ਫਿਰੋਜ਼ਪੁਰ ਦੇ ਸਮੂਹ ਕਾਡਰ ਵੱਲੋਂ ਆਪਣੀਆਂ ਹੱਕੀ ਮੰਗਾਂ ਲਈ ਅਨਿਰੁੱਧ ਮੋਦਗਿਲ ਸੂਬਾ ਪ੍ਰਧਾਨ, ਅਮਰੀਕ ਸਿੰਘ ਸਿੱਧੂ ਸੂਬਾ ਜਰਨਲ ਸਕੱਤਰ ਅਤੇ ਸੰਦੀਪ ਸ਼ਰਮਾ ਜਨਰਲ ਸਕੱਤਰ ਹੁਸ਼ਿਆਰਪੁਰ ਦੀ ਰਹਿਨੁਮਾਈ ਹੇਠ ਜ਼ਿਲ੍ਹਾ ਫਿਰੋਜ਼ਪੁਰ ਵਿਖੇ ਮੀਟਿੰਗ ਕੀਤੀ ਗਈ।

Advertisements

ਇਸ ਮੀਟਿੰਗ ਵਿੱਚ ਸਿੱਖਿਆ ਵਿਭਾਗ ਦੇ ਮਨਿਸਟੀਰੀਅਲ ਸਟਾਫ ਦੇ ਸਮੂਹ ਕਾਡਰਾਂ ਨੂੰ ਆ ਰਹੀਆਂ ਮੁਸ਼ਕਿਲਾਂ ਅਤੇ ਉਹਨਾਂ ਦੀਆਂ ਵਿੱਤੀ ਅਤੇ ਗੈਰ^ਵਿੱਤੀ ਮੰਗਾਂ ਜਿਵੇਂ ਕਿ ਇੱਕ ਕਲਰਕ ਕੋਲ 3-3 ਸਕੂਲਾਂ ਦੇ ਚਾਰਜ ਵਾਪਸ ਲੈਣ ਸਬੰਧੀ, ਬੀ.ਪੀ.ਈ.ਓ. ਦਫਤਰਾਂ ਵਿੱਚ ਕੰਮ ਜ਼ਿਆਦਾ ਹੋਣ ਕਾਰਨ ਸੀਨੀਅਰ ਸਹਾਇਕਾਂ ਦੀਆਂ ਪੋਸਟਾਂ ਦੇਣ ਸਬੰਧੀ, ਸੁਪਰਡੰਟ ਲਈ ਤਜਰਬਾ 8 ਸਾਲ ਦੀ ਬਜਾਏ 6 ਸਾਲ ਕਰਦੇ ਹੋਏ ਸੁਪਰਡੰਟ ਦੀਆਂ ਖਾਲੀ ਅਸਾਮੀਆਂ ਭਰਨ ਸਬੰਧੀ, ਕਲਰਕ ਤੋਂ ਜੂਨੀਅਰ ਸਹਾਇਕ ਦੀ ਪਲੇਸਮੈਂਟ ਜਲਦੀ ਕਰਨ ਸਬੰਧੀ, ਸਿੱਖਿਆ ਵਿਭਾਗ ਦੇ ਮਨਿਸਟੀਰੀਅਲ ਸਟਾਫ ਵਿਰੁੱਧ ਪੈਡਿੰਗ ਪਈਆਂ ਚਾਰਜਸ਼ੀਟਾਂ ਦਾ ਨਿਪਟਾਰਾ ਜਲਦ ਕਰਨ ਸਬੰਧੀ, ਜ਼ਿਲ੍ਹਾ ਦਫਤਰਾਂ ਅਤੇ ਫੀਲਡ ਵਿੱਚ ਕੰਮ ਕਰਦੇ ਕਲੈਰੀਕਲ ਅਮਲੇ ਨੂੰ ਕੋਰਟ ਕੇਸਾਂ ਸਬੰਧੀ ਪੇਸ਼ ਆ ਰਹੀਆਂ ਮੁਸ਼ਕਿਲਾਂ ਦੂਰ ਕਰਨ ਸਬੰਧੀ ਹਰ ਦਫਤਰ ਵਿੱਚ ਲੀਗਲ ਸਹਾਇਕ ਦੀਆਂ ਅਸਾਮੀਆਂ ਦੇਣ ਸਬੰਧੀ, 50 ਸਾਲ ਤੋਂ ਵੱਧ ਉਮਰ ਦੇ ਕਰਮਚਾਰੀਆਂ ਨੂੰ ਟਾਈਪ ਟੈਸਟ ਤੋਂ ਛੋਟ ਦੇਣ ਸਬੰਧੀ। ਇਸ ਮੌਕੇ ਸੁਖਚੈਨ ਸਿੰਘ ਸਟੈਨੋ ਵੱਲੋਂ ਸਟੈਨੋ ਕਾਡਰ ਦੀਆਂ ਪ੍ਰਮੋਸ਼ਨ ਅਤੇ ਉਹਨਾਂ ਨੂੰ ਵੀ ਕਲਰਕ ਤੋਂ ਜਿਵੇਂ ਜੂਨੀਅਰ ਸਹਾਇਕ ਦੀ ਪਲੇਸਮੈਂਟ ਹੁੰਦੀ ਹੈ, ਸਟੈਨੋ ਤੋਂ ਜੁਨੀਅਰ ਸਕੇਲ ਸਟੈਨੋਗ੍ਰਾਫਰ ਦੀ ਪਲੇਸਮੈਂਟ ਕਰਨ ਸਬੰਧੀ ਮੰਗ ਵੀ ਉਠਾਈ ਗਈ। ਸ੍ਰੀ ਵਰੁਣ ਕੁਮਾਰ, ਪ੍ਰਧਾਨ ਸਿੱਖਿਆ ਵਿਭਾਗ ਮਨਿਸਟੀਰੀਅਲ ਸਟਾਫ ਜ਼ਿਲ੍ਹਾ ਫਿਰੋਜ਼ਪੁਰ ਵੱਲੋਂ ਆਪਣੇ ਕਾਡਰ ਦੀਆਂ ਮੰਗਾਂ ਨੂੰ ਜ਼ੋਰ^ਸ਼ੌਰ ਨਾਲ ਉਠਾਉਂਦੇ ਹੋਏ ਸਰਕਾਰ ਨੂੰ ਚੇਤਾਵਨੀ ਦਿੱਤੀ ਗਈ ਕਿ ਜੇਕਰ ਉਕਤ ਮੰਗਾਂ ਸਬੰਧੀ ਮੌਜੂਦਾ ਸਰਕਾਰ ਵੱਲੋਂ ਹੱਲ ਜਲਦੀ ਨਹੀਂ ਕੀਤਾ ਗਿਆ ਤਾਂ ਭਵਿੱਖ ਵਿੱਚ ਦੂਜੇ ਸੂਬਿਆਂ ਵਿੱਚ ਹੋਣ ਵਾਲੀਆਂ ਚੋਣਾਂ ਦੌਰਾਨ ਸਮੂਹ ਕਾਡਰ ਵੱਲੋਂ ਭਰਵਾਂ ਰੋਸ ਸਰਕਾਰ ਵਿਰੁੱਧ ਜਤਾਇਆ ਜਾਵੇਗਾ।

ਇਸ ਮੌਕੇ ਸ੍ਰੀ ਕਰਮਜੀਤ ਸਿੰਘ ਸੁਪਰਡੰਟ, ਸ੍ਰੀ ਅਮਨ ਸ਼ਰਮਾ ਜਰਨਲ ਸਕੱਤਰ, ਵਿਨੇਸ਼ ਤਹਿਸੀਲ ਪ੍ਰਧਾਨ ਗੁਰੂਹਰਸਹਾਏ, ਮਾਨ ਸਿੰਘ ਤਹਿਸੀਲ ਪ੍ਰਧਾਨ ਜੀਰਾ, ਸ੍ਰੀ ਅਮਨ ਸ਼ਰਮਾ ਮਮਦੋਟ, ਸ੍ਰੀ ਡੈਨੀਅਲ ਮਸੀਹ, ਮਨਿੰਦਰ ਸਿੰਘ, ਰਮਿੰਦਰ ਸਿੰਘ, ਰਾਜੇਸ਼ ਪੁਰੀ, ਸ੍ਰੀ ਰਾਜੇਸ਼ ਮੌਂਗਾ, ਸੰਜੀਵ ਕੁਮਾਰ, ਅਸ਼ੋਕ ਕੁਮਾਰ, ਦਯਾ ਸਿੰਘ, ਮੱਖਣ ਸਿੰਘ, ਰਾਮ ਸਿੰਘ, ਬਲਵੀਰ ਸਿੰਘ, ਕਿਰਨਜੀਤ ਕੌਰ, ਜ਼ਸਪ੍ਰੀਤ ਕੌਰ, ਪਰਮਜੀਤ ਕੌਰ ਅਤੇ ਹੋਰ ਸਾਥੀ ਵੀ ਮੌਜੂਦ ਸਨ।

LEAVE A REPLY

Please enter your comment!
Please enter your name here