ਸੀਐਚਬੀ ਕਾਮਿਆ ਨੂੰ ਕਰੰਟ ਲੱਗਣ ਨਾਲ ਵਾਪਰੇ ਹਾਦਸਿਆ ਦਾ ਮ੍ਰਿਤਕਾ ਦੇ ਪਰਿਵਾਰ ਨੂੰ ਉਪਮੁੱਖਇੰਜੀਨੀਅਰ ਵੱਲੋਂ ਮੁਆਵਜਾ ਦਵਾਉਣ ਦਾ ਭਰੋਸਾ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼): ਪਾਵਰਕਾਮ ਐਂਡ ਟ੍ਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ ਪੰਜਾਬ ਵੱਲੋਂ  ਪੰਜਾਬ ਸਰਕਾਰ ਤੇ ਪਾਵਰਕੌਮ ਮੈਨੇਜਮੈਂਟ ਦੀ ਜ਼ੋਰਦਾਰ ਨਿਖੇਧੀ ਕਰਦੇ ਹੋਏ ਦੱਸਿਆ ਕਿ ਪਾਵਰਕਾਮ  ਵੱਲੋਂ ਨਿੱਜੀਕਰਨ ਦੀ ਨੀਤੀਆਂ ਤਹਿਤ ਠੇਕੇ ਤੇ ਭਰਤੀ ਕੀਤੇ ਆਊਟ ਸੋਰਸਿੰਗ ਸੀ ਐਚ ਬੀ ਤੇ ਡਬਲਿਊ ਭਰਤੀ ਕੀਤੇ ਠੇਕਾ ਮੁਲਾਜ਼ਮਾਂ ਨਾਲ ਬਿਜਲੀ ਦਾ ਕੰਮ ਕਰਦਿਆਂ ਸਮੇਂ ਘਾਤਕ ਤੇ ਗੈਰ ਘਾਤਕ ਹਾਦਸੇ ਵਾਪਰੇ ਹਨ। ਜਿਨ੍ਹਾਂ ਦੇ ਪਰਿਵਾਰਾਂ ਨੂੰ ਨਾ ਮੁਆਵਜ਼ਾ ਤੇ ਨਾ ਹੀ ਨੌਕਰੀ ਅਤੇ ਨਾ ਹੀ ਆਰਥਿਕ  ਮੱਦਦ ਕੀਤੀ ਜਾ ਰਹੀ ਹੈ। ਜਿਸਦੇ ਕਾਰਨ ਠੇਕਾ ਕਾਮਿਆਂ ਵਿਚ ਭਾਰੀ ਰੋਸ ਵੀ ਪਾਇਆ ਜਾ ਰਿਹਾ ਹੈ। ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਹੁਸ਼ਿਆਰਪੁਰ ਸਰਕਲ ਪ੍ਰਧਾਨ ਇੰਦਰਪ੍ਰੀਤ ਸਿੰਘ ਨੇ ਦੱਸਿਆ ਕਿ ਹੁਸ਼ਿਆਰਪੁਰ ਵਿਚ ਪਿਛਲੇ ਦਿਨੀਂ ਇਕ ਹਫਤੇ ਵਿੱਚ 2 ਸੀ ਐਚ ਬੀ ਕਾਮਿਆ ਦੀ 11 ਕੇ ਵੀ ਤੇ ਕੰਮ ਕਰਦਿਆ ਕਰੰਟ ਲੱਗਣ ਕਾਰਨ ਦੋਵਾਂ ਸਾਥਿਆਂ ਦੀ ਮੌਤ ਹੋ ਗਈ।

Advertisements

ਇਕ ਸਾਥੀ ਅੱਤੇਵਾਲ ਬਿਜਲੀ ਘਰ ਚ ਕੰਮ ਕਰਦਾ ਸੀ ਤੇ ਇਕ ਰਿਹਾਣਾ ਜੱਟਾਂ ਬਿਜਲੀ ਘਰ ਵਿਖੇ। ਪਰਿਵਾਰ ਵੱਲੋਂ ਜਥੇਬੰਦੀ ਦਾ ਸਾਥ ਦਿੰਦੇ ਹੋਏ ਰਿਹਾਣਾ ਜੱਟਾਂ ਬਿਜਲੀ ਘਰ ਵਿੱਚ ਕੰਮ ਕਰਦਿਆਂ ਲੱਖਵਿੰਦਰ ਸਿੰਘ ਦਾ ਸੰਸਕਾਰ ਤੇ ਰੋਕ ਲਗਾ ਦਿੱਤੀ ਗਈ ਸੀ ਜਦ ਤੱਕ ਪਾਵਰਕਾਮ ਮੈਨੇਜਮੈਂਟ ਦਾ ਕੋਈ ਉੱਚ ਅਧਿਕਾਰੀ ਜਥੇਬੰਦੀ ਤੇ ਪਰਿਵਾਰ ਨੂੰ ਉਸ ਦਾ ਬਣਦਾ ਮੁਆਵਜ਼ਾ ਦਵਾਉਣ ਦੀ ਕੋਈ ਲਿਖਤੀ ਚਿੱਠੀ ਨੀ ਜਾਰੀ ਕਰਦਾ। ਦੋ ਦਿਨ ਬਾਅਦ ਹੁਸ਼ਿਆਰਪੁਰ ਦੇ ਉਪ ਮੁੱਖ ਇੰਜੀਨੀਅਰ ਹਰਵਿੰਦਰ ਸਿੰਘ ਜੀ ਜਥੇਬੰਦੀ ਨੂੰ ਤੇ ਪਰਿਵਾਰ ਨੂੰ ਲਿਖਤੀ ਭਰੋਸਾ ਦਿੱਤਾ ਕਿ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਬਣਦਾ ਮੁਆਵਜ਼ਾ ਸਮੇਂ ਸਿਰ ਦਿੱਤਾ ਜਾਵੇਗਾ। ਲਿਖਤੀ ਭਰੋਸੇ ਤੋਂ ਬਾਅਦ ਪਰਿਵਾਰ ਤੇ ਜਥੇਬੰਦੀ ਵੱਲੋਂ ਸਾਥੀ ਦਾ ਸੰਸਕਾਰ ਕਰਨ ਦਾ ਫੈਸਲਾ ਕੀਤਾ ਗਿਆ। ਕੰਮ ਕਰਦਿਆਂ ਦੌਰਾਨ ਲਗਾਤਾਰ ਘਾਤਕ ਤੇ ਗੈਰ ਘਾਤਕ ਹਾਦਸੇ ਵਾਪਰੇ ਹਨ ਜਿਨ੍ਹਾਂ ਨੂੰ ਲੈ ਕੇ ਲਗਾਤਾਰ ਸੰਘਰਸ਼ ਵੀ ਕੀਤੇ ਜਾ ਰਹੇ ਹਨ  ਸੰਘਰਸ਼ ਦੌਰਾਨ ਮੁੱਖ ਮੰਤਰੀ ਤੇ ਬਿਜਲੀ ਮੰਤਰੀ ਤੇ ਪਾਵਰਕੌਮ ਦੇ ਚੇਅਰਮੈਨ ਸਮੇਤ ਉੱਚ ਅਧਿਕਾਰੀਆਂ ਨਾਲ ਵੀ ਬੈਠਕਾਂ ਹੋਈਆਂ।

ਜਿਨ੍ਹਾਂ ਵਿਚ ਕਾਮਿਆਂ ਨੂੰ ਮੁਆਵਜ਼ਾ ਦੇਣ  ਬਾਰੇ ਲਿਖਤੀ ਫੈਸਲੇ ਵੀ ਹੋਏ ਪਰ ਪਾਵਰਕੌਮ ਮੈਨੇਜਮੈਂਟ ਉਨ੍ਹਾਂ ਫ਼ੈਸਲਿਆਂ ਤੋਂ ਲਗਾਤਾਰ ਭੱਜ ਰਹੀ ਹੈ ਆਏ ਦਿਨ  ਕੋਈ ਨਾ ਕੋਈ ਯਸ਼ਬੀਰ ਦੇ ਡਬਲਿਊ ਠੇਕਾ ਕਾਮੇ ਮੌਤ ਦੇ ਮੂੰਹ ਚ ਪੈ ਰਿਹੈ ਜਾਂ ਅਪੰਗ ਹੋ ਰਹੇ ਹਨ  ਇਨ੍ਹਾਂ ਨੂੰ ਕੋਈ ਮੁਆਵਜਾ ਨੌਕਰੀ ਤੇ ਵਧੀਆ ਇਲਾਜ ਦਾ ਪ੍ਰਬੰਧ ਨਹੀਂ ਕੀਤਾ ਜਾ ਰਿਹਾ  ਜਿਸ ਦੇ ਕਾਰਨ ਠੇਕਾ ਮੁਲਾਜ਼ਮਾਂ ਨੇ ਦੁਬਾਰਾ ਸਰਕਾਰ ਤੇ ਬਿਜਲੀ ਮੰਤਰੀ  ਚੇਅਰਮੈਨ ਸਮੇਤ  ਸਮੂਹ ਅਧਿਕਾਰੀਆਂ ਨੂੰ ਮੁਆਵਜ਼ੇ/ਨੋਕਰੀ ਤੇ ਵਧੀਆ ਇਲਾਜ ਦਾ ਪ੍ਰਬੰਧ ਕਰਨ  ਇਹ ਮੰਗ ਪੱਤਰ ਅਧਿਕਾਰੀਆਂ ਨੂੰ ਭੇਜੇ ਗਏ  ਤੇ ਫ਼ੈਸਲਾ ਕੀਤਾ ਜਿਸ ਨੂੰ ਹੁਣ ਤੱਕ ਹੋਏ ਘਾਤਕ ਤੇ ਗੈਰ ਘਾਤਕ ਹਾਦਸਿਆਂ ਨੂੰ ਮੁਆਵਜ਼ਾ ਨਹੀਂ ਦਿੱਤਾ ਜਾਂਦਾ ਉਦੋਂ ਤੱਕ ਐਚ ਟੀ ਲਾਈਨਾਂ ਦਾ ਕੰਮ ਜਾਮ ਕੀਤਾ ਜਾਵੇਗਾ  ਅਤੇ ਸਿਰਫ਼ ਐਲਟੀ ਲਾਈਨ ਦਾ ਹੀ ਕੰਮ ਵਰਕਰਾਂ ਵੱਲੋਂ ਕੀਤਾ ਜਾਵੇਗਾ  ਐਚ ਟੀ ਲਾਈਨ ਦੇ ਕੰਮ ਲਈ ਲਾਈਨਮੈਨ ਸਰਕਾਰ ਵੱਲੋਂ ਇਤਰਾਜ਼ ਕੀਤੇ ਹੋਏ ਹਨ  ਜਿਨ੍ਹਾਂ ਨਾਲ ਸਿਰਫ਼ ਥੱਲੇ ਹੈਲਪ ਹੀ ਕੀਤੀ ਜਾਵੇਗੀ ਪਰ ਐੱਚ ਟੀ ਦਾ ਕੰਮ ਨਹੀਂ ਕੀਤਾ ਜਾਵੇਗਾ  । ਜਥੇਬੰਦੀ ਵੱਲੋਂ ਠੇਕਾ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਲੈਕੇ ਕਿਰਤ ਮੰਤਰੀ ਖ਼ਿਲਾਫ਼ ਵੀ  27 ਸਤੰਬਰ ਖਰੜ ਵਿਖੇ ਨੂੰ ਰੋਸ ਰੈਲੀ ਕਰਨ ਦਾ ਫੈਸਲਾ ਕੀਤਾ।

LEAVE A REPLY

Please enter your comment!
Please enter your name here