ਪੰਜਾਬ ਵਿੱਚ ਦਿਨੋਂ ਦਿਨ ਵਧ ਰਿਹਾ ਕ੍ਰਾਈਮ ਇਕ ਚਿੰਤਾਂ ਦਾ ਵਿਸ਼ਾ, ਇਸ ਦੀ ਸਿਧੇ ਤੌਰ ਤੇ ਸਰਕਾਰ ਅਤੇ ਸਾਡੇ ਲੀਡਰ ਜੁਮੇਵਾਰ : ਪਿਆਰਾ ਲਾਲ

ਕਪੂਰਥਲਾ(ਦ ਸਟੈਲਰ ਨਿਊਜ਼), ਰਿਪੋਰਟ- ਗੌਰਵ ਮੜੀਆ। ਉੱਘੇ ਸਮਾਜਸੇਵੀ ਤੇ ਸਾਬਕਾ ਪੁਲਿਸ ਅਧਿਕਾਰੀ ਪਿਆਰਾ ਲਾਲ ਨੇ ਸੂਬੇ ਦੇ ਮਜੂਦਾ ਹਾਲਾਤਾਂ ਤੇ ਟਿਪਣੀ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਲੀਡਰ ਅਤੇ ਵਿਧਾਇਕਾਂ  ਵਲੋਂ ਪੁਲਿਸ ਦੇ ਅਧਿਕਾਰੀਆ ਉੱਤੇ ਆਪਣੀ ਸਰਕਾਰ ਦਾ ਅਤੇ ਆਪਣੀ ਪਾਵਰ ਦਾ ਨਾਜਾਇਜ਼  ਫਾਇਦਾ ਉਠਾ ਕੇ ਦਬਾਇਆ ਜਾ ਰਿਹਾ ਹੈ ਅਤੇ ਪੁਲਿਸ ਦੇ ਕੰਮਾਂ ਵਿੱਚ  ਨਾਜਾਇਜ਼ ਦਖ਼ਲ ਅੰਦਾਜ਼ੀ ਕਰਨ ਨਾਲ ਜੁਰਮ ਕਰਨ ਵਾਲੇ ਪੇਸ਼ੇਵਰ ਲੋਕਾਂ ਦੇ ਹੋਂਸਲੇ ਵਧਦੇ ਹਨ।ਕੱਲ ਜਦੋਂ ਪੁਲਿਸ ਥਾਣਾ ਡਵੀਜ਼ਨ ਨੰਬਰ ਇਕ ਜਲੰਧਰ ਦੇ ਐਸ ਐਚ ਓ ਨੇ ਇਕ ਚੋਰ ਦੇ ਇਕਬਾਲੀਆ ਬਿਆਨ ਤੋਂ ਉਸ ਚੋਰ ਵਲੋਂ ਚੋਰੀ ਦਾ ਸੋਨਾ ਖਰੀਦਣ ਵਾਲੇ ਸੁਨਿਆਰੇ ਦੀ ਦੁਕਾਨ ਅਤੇ ਚੋਰੀ ਦਾ ਸੋਨਾ ਖਰੀਦਣ ਵਾਲੇ ਦੀ ਪੁਲਿਸ ਦੇ ਅੱਗੇ  ਚੱਲ ਕੇ ਸ਼ਨਾਖਤ ਕੀਤੀ ਗਈ ਤਾਂ ਐਸ ਐਚ ਓ ਨੇ ਚੋਰ ਦੇ ਦੱਸਣ ਮੁਤਾਬਿਕ ਸੁਨਿਆਰੇ ਪਾਸੋਂ ਪੁਛ ਗਿਛ ਕੀਤੀ ਅਤੇ ਉਸ ਦੀ ਦੁਕਾਨ ਅੰਦਰ ਲਗੇ ਸੀਸੀਟੀਵੀ ਦੀ ਫੁਟੇਜ ਚੈੱਕ ਕਰਨ ਲਈ ਡੀਵੀਆਰ ਕਬਜ਼ੇ ਵਿਚ ਲਿਆ ਤਾਂ ਚੋਰੀ ਦਾ ਸੋਨਾ ਖਰੀਦਣ ਵਾਲੇ ਨੇ ਅਪਨੇ ਬਚਾਅ ਲਈ ਆਮ ਆਦਮੀ ਪਾਰਟੀ ਦੀ ਹਲਕਾ ਇੰਚਾਰਜ ਨੂੰ ਫੋਨ ਕਰਕੇ ਬੁਲਾ ਲਿਆ ਅਤੇ ਹੰਗਾਮਾ ਕਰਕੇ ਆਸ ਪਾਸ ਦੇ ਲੋਕਾਂ ਨੂੰ ਇਕੱਠੇ ਕਰ ਲਿਆ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਉਕਤ ਸੁਨਿਆਰਾ ਜਿਸ ਦੀ ਦੁਕਾਨ ਤੇ ਪੁਲਿਸ ਨੇ ਰੇਡ ਕੀਤਾ ਹੈ ।

Advertisements

ਉਹ ਆਮ ਆਦਮੀ ਪਾਰਟੀ ਦੀ ਹਲਕਾ ਇੰਚਾਰਜ ਦੇ ਰਿਸ਼ਤੇਦਾਰ ਹਨ। ਜਿਨਾਂ ਦਾ ਬਚਾਅ ਕਰਦੇ ਹੋਏ  ਮੈਡਮ ਪੂਲਿਸ ਨਾਲ ਉਲਝ ਪਈ ਅਤੇ ਖੁਦ ਇਕ ਮਜਿਸਟਰੇਟ ਰਹਿ ਚੁੱਕੀ ਮੈਡਮ ਪੂਲਿਸ ਉਪਰ ਅਨਅਧਿਕਾਰਤ ਸਵਾਲ ਜਵਾਬ ਕਰਨ ਲਗ ਪਈ ਦਸਣਯੋਗ ਹੈ ਕਿ ਕੁਝ ਡਾਕੂਮੈਂਟ ਇਕ ਤਫਤੀਸ਼ ਦਾ ਹਿੱਸਾ ਹੁੰਦੇ ਹਨ ਜਿਵੇਂ ਜ਼ਿਮਨੀ ਜਿਸ ਵਿਚ ਦੋਸ਼ੀ ਵਲੋਂ ਕਿਸੇ ਜੁਰਮ ਦਾ ਇਕਬਾਲ ਕੀਤਾ ਹੋਵੇ  ਉਹ ਕੇਵਲ ਮੇਜਿਸਟਰੇਟ ਹੀ ਦੇਖ ਸਕਦਾ ਹੈ ਜਾਂ ਫਿਰ ਸੀਨੀਅਰ ਪੁਲਿਸ ਅਫਸਰ ਦੇਖ ਉਸ ਜ਼ਿਮਨੀ ਦੀ ਤਸਦੀਕੀ ਜ਼ਿਮਨੀ ਲਿਖ ਸਕਦਾ ਹੈ ਕਿ ਉਸ ਵਿੱਚ ਕਿਨੀਂ ਸਚਾਈ ਹੈ ਹੋਰ ਕਿਸੇ ਪਬਲਿਕ ਦੇ ਚਾਹੇ ਉਹ ਕਿਸੇ ਵੀ ਅਹੁਦੇ ਤੋਂ ਹੋਵੇ ਦੇਖਣ ਦਾ ਅਧਿਕਾਰ ਨਹੀਂ ਹੈ। ਜ਼ਾਬਤਾ ਫੋਜਦਾਰੀ ਸੰਗਤਾਂ 1973 ਦੀ ਧਾਰਾ 41 ਅਨੂਸਾਰ ਮੇਜਿਸਟਰੇਟ ਦੇ ਹੁਕਮ ਤੋਂ ਬਿਨਾਂ ਅਤੇ ਵਾਰੰਟ ਤੋਂ ਬਿਨਾਂ ਕਿਸੇ ਅਜਿਹੇ ਵਿਅਕਤੀ ਨੂੰ ਗਿਰਫ਼ਤਾਰ ਕਰ ਸਕਦਾ ਹੈ ਜਿਸ ਬਾਰੇ ਇਹ ਯਕੀਨੀ ਹੋਵੇ ਕਿ ਉਹ ਜ਼ੁਰਮ ਕਰਨ ਵਾਲਾ ਵਿਅਕਤੀ ਲੋੜੀਂਦਾ ਹੈ ਅਤੇ ਉਸ ਵਿਰੁੱਧ ਕਾਰਵਾਈ ਕਰਨ ਵਿਚ ਦੇਰੀ ਕਰਨ ਨਾਲ ਜ਼ੁਰਮ ਕਰਨ ਵਾਲਾ ਵਿਅਕਤੀ ਜਾਂ ਉਸ ਪਾਸੋਂ ਬ੍ਰਾਮਦ ਕਰਨ ਵਾਲ਼ੀ ਵਸਤੂ ਨਸ਼ਟ ਕੀਤੀ ਜਾ ਮਿਟਾਈ ਜਾ ਸਕਦੀ ਹੈ ।

ਇਸ ਮੁਤਾਬਕ ਐਸ ਐਚ ਓ ਥਾਣਾ ਡਵੀਜ਼ਨ ਨੰਬਰ ਇੱਕ ਨੇ ਕੁਝ ਵੀ ਗਲਤ ਨਹੀਂ ਕੀਤਾ ਸਗੋਂ ਹਲਕਾ ਇੰਚਾਰਜ ਨੇ ਅਤੇ ਦੁਕਾਨਦਾਰਾਂ ਨੇ ਹੰਗਾਮਾ ਕਰਕੇ ਪੁਲਿਸ ਨੂੰ  ਆਪਨੀ ਡਿਉਟੀ ਕਰਨ ਵਿਚ ਰੁਕਾਵਟ ਪਾਈ ਹੈ ਅਤੇ ਹਲਕਾ ਇੰਚਾਰਜ ਅਤੇ ਦੁਕਾਨਦਾਰਾਂ ਵੱਲੋਂ ਅਪਨੇ ਕੀਤੇ ਜੂਰਮ ਤੋਂ ਬਚਨ ਲਈ ਅਪਨੇ ਹੋਰਨਾਂ ਹਮੈਤੀਆਂ ਨੂੰ ਨਾਲ਼ ਲੇਕੇ ਹਗਾਮਾ ਕੀਤਾ ਗਿਆ ਜਿਸ ਬਾਰੇ ਲੋਕਲ ਪੁਲਿਸ ਨੂੰ ਪਤਾ ਲੱਗਣ ਤੇ ਮੋਕਾ ਤੇ ਪਹੁੰਚੇ ਡੀਐਸਪੀ ਸਬ ਡਵੀਜ਼ਨ ਅਤੇ ਉਨ੍ਹਾਂ ਦੇ ਹੁਕਮ ਅਨੁਸਾਰ ਐਸ ਐਚ ਓ ਕੋਤਵਾਲੀ, ਐਸਐਚਓ ਸਿਟੀ, ਐਸਐਚਓ ਸਦਰ ਅਤੇ ਹੋਰ ਅਫਸਰ ਹੰਗਾਮੇ ਨੂੰ ਸ਼ਾਂਤ ਕਰਨ ਲਈ ਪੁਜੇ ਤਾਂ ਵਾਇਰਲ ਹੋਈ ਵੀਡੀਓ ਵਿਚ ਹਲਕਾ ਇੰਚਾਰਜ ਵੱਲੋਂ ਉਹਨਾਂ ਉਂਪਰ ਬੇ ਬੁਨਿਆਦ ਇਲਜ਼ਾਮ ਲਗਾਉਂਦੇ ਹੋਏ ਉਨ੍ਹਾਂ ਨਾਲ ਵੀ ਬਹੁਤ ਮਾੜਾ ਵਰਤਾਓ ਕਰਕੇ ਪੁਲਿਸ ਦੀ ਡਿਊਟੀ ਵਿਚ ਵਿਘਨ ਪਾਇਆ ਹੈ।

ਪੁਲਿਸ ਅਫਸਰਾਂ ਨਾਲ ਬਦਤਮੀਜ਼ੀ ਨਾਲ ਪੇਸ਼ ਆਉਣਾ ਹਲਕਾ ਇੰਚਾਰਜ ਦਾ ਕੋਈ ਨਵਾਂ ਕੰਮ ਨਹੀਂ ਹੈ ਪਹਿਲਾਂ ਵੀ ਕਈ ਪੁਲਿਸ ਅਫਸਰਾਂ ਦੀ ਬੇਇਜਤੀ ਕਰ ਚੁੱਕੀ ਹੈ ਅਤੇ ਐਸੇ ਲਫਜਾ ਦਾ ਇਸਤੇਮਾਲ ਕਰ ਚੁੱਕੀ ਹੈ ਜੋ ਇਕ ਮਾਜੂਦਾ ਸਰਕਾਰ ਦੇ ਨੁਮਾਇੰਦੇ ਨੂੰ ਸ਼ੋਭਾ ਨਹੀਂ ਦਿੰਦਾ। ਇਸ ਵਿਚ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਅਤੇ ਉਸ ਦੀ ਸਰਕਾਰ ਦਾ ਕਸੂਰ ਹੈ। ਜੋਂ ਅਪਨੇ ਵਿਧਾਇਕਾ ਜਾ ਲੀਡਰਾਂ ਨੂੰ ਇਸ ਗੱਲ ਤੋਂ ਖ਼ਬਰਦਾਰ ਨਹੀਂ ਕਰਦੇ ਕਿ ਉਹਨਾਂ ਦੇ ਸਰਕਾਰ ਵੱਲੋਂ ਜਾਰੀ ਕੀਤੇ ਗਏ ਆਦੇਸ਼ਾਂ ਦੀ ਪਾਲਣਾ ਪੂਲਿਸ ਪ੍ਰਸ਼ਾਸਨ ਰਾਹੀਂ ਹੀ ਲਾਗੂ ਕਰਵਾਏ ਜਾਂਦੇ ਹਨ। ਅਜੇ ਦੋ ਦਿਨ ਪਹਿਲਾਂ ਹੀ ਜਲੰਧਰ ਸ਼ਹਿਰ ਵਿੱਚ ਇੱਕ ਪੁਲਿਸ ਅਧਿਕਾਰੀ ਨੂੰ ਇਕ ਵਿਧਾਇਕ ਅਤੇ ਉਸ ਦੇ ਹਮਾਇਤੀਆਂ ਵੱਲੋਂ ਉਸ ਤੇ ਹਮਲਾ ਕਰਕੇ ਉਸ ਦੀ ਖਿੱਚ ਧੁਹ ਕੀਤੀ ਗਈ ਅਤੇ ਉਸ ਦੇ ਵਿਰੁੱਧ ਅਪਨੀ ਪਾਵਰ ਦਾ ਨਜਾਇਜ਼ ਫਾਇਦਾ ਉਠਾ ਕੇ ਉਸ ਉਂਪਰ ਝੂਠਾ ਪਰਚਾ ਦਰਜ਼ ਕਰਵਾਇਆ ਗਿਆ ਮੋਕਾ ਦੀਆਂ ਸੀਸੀਟੀਵੀ ਫੁਟੇਜ ਦੇਖ ਕਰ ਜਦੋਂ ਮਾਨਯੋਗ ਡੀਜੀਪੀ ਸਾਹਿਬ ਪੰਜਾਬ ਨੇ ਮੁੱਖ ਮੰਤਰੀ ਪੰਜਾਬ ਨਾਲ਼ ਗਲਬਾਤ ਕਰਕੇ ਸਚਾਈ ਬਾਰੇ ਜਾਣੂ ਕਰਵਾਇਆ ਤਾਂ ਮੁਖ ਮੰਤਰੀ ਪੰਜਾਬ ਦੇ ਦਖ਼ਲ ਦੇਣ ਕਰਕੇ ਉਸ ਝਗੜੇ ਨੂੰ ਸੁਲਝਾਇਆ ਗਿਆ।

ਜੇਕਰ ਇਸੇ ਤਰ੍ਹਾਂ ਪੂਲਿਸ ਪ੍ਰਸ਼ਾਸਨ ਦੇ ਕੰਮਾ ਵਿਚ ਨਾਜਾਇਜ਼ ਦਖਲਅੰਦਾਜ਼ੀ ਕਰਕੇ ਪੁਲਿਸ ਨੂੰ ਨੀਵਾਂ ਵਿਖਾਊਦੇ ਰਹੇ ਤਾਂ ਪੂਲਿਸ ਆਪਨਾ ਮਨੋਬਲ ਖੋਹ ਬੈਠੇਗੀ ਅਤੇ ਅਪਨੀ ਨੋਕਰੀ ਬਚਾਉਣ ਲਈ ਆਪਨੀ ਡਿਉਟੀ ਸਹੀ ਤਰ੍ਹਾਂ ਨਹੀਂ ਕਰੇਗੀ ਹਲਕਾ ਇੰਚਾਰਜ ਨੂੰ ਚਾਹੀਦਾ ਹੈ ਕਿ ਉਹ ਛੋਟੇ ਮੋਟੇ ਕੰਮਾ ਵਿੱਚ ਪੁਲਿਸ ਦੇ ਕੰਮਾਂ ਵਿੱਚ ਦਖਲ ਅੰਦਾਜੀ ਨਾਂ ਕਰਕੇ ਕਪੂਰਥਲਾ ਵਿਚ ਹੋ ਰਹੀ ਗੁੰਡਾਗਰਦੀ ਸ਼ਰੇਆਮ ਵਿਕ ਰਹੇ ਨਸ਼ਿਆਂ ਦੇ ਖਾਤਮੇ ਲਈ ਪੁਲਿਸ ਨੂੰ ਸਹਿਯੋਗ ਕਰੇ ਹਲਕਾ ਇੰਚਾਰਜ ਭਲੀ ਭਾਂਤ ਜਾਣਦੇ ਹਨ ਕਿ ਸਾਡੇ ਸ਼ਹਿਰ ਦੇ ਕੁਝ ਗੈਂਗਸਟਰ ਜਿਨ੍ਹਾਂ ਨੇ ਸ਼ਰੇਆਮ ਗੋਲੀਆਂ ਚਲਾਈਆਂ ਅਤੇ ਗੱਡੀਆਂ ਦੀ ਭੰਨ ਤੋੜ ਕੀਤੀ ਸੀ। ਉਨ੍ਹਾਂ ਦੀਆਂ ਜਮਾਨਤਾਂ ਉਨ੍ਹਾਂ ਦਾ ਪਿਛੋਕੜ ਕ੍ਰਿਮਿਨਲ ਰਿਕਾਰਡ ਦੇਖ਼ ਕੇ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈਕੋਰਟ ਨੇ ਜ਼ਮਾਨਤਾ ਰੱਦ ਕਰ ਦਿੱਤੀਆਂ ਹਨ ਅਤੇ ਉਹ ਸ਼ਰੇਆਮ ਸ਼ਹਿਰ ਵਿੱਚ ਅਪਨਾ ਧੰਦਾ ਕਰ  ਅਤੇ ਘੁਮ ਰਹੇ ਹਨ ਪਰ ਪੁਲਿਸ ਉਨ੍ਹਾਂ ਨੂੰ ਜਾਣ ਬੁੱਝ ਕੇ ਗਿਰਫ਼ਤਾਰ ਨਹੀਂ ਕਰ ਰਹੀ ਪੁਲਿਸ ਨੂੰ ਕਹਿਕੇ ਇਨ੍ਹਾਂ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਾਓ ਤਾਂ ਤੁਹਾਡੇ ਇਲਾਕੇ ਵਿੱਚ ਗੁੰਡਾਗਰਦੀ ਅਤੇ ਨਸ਼ਾ ਖਤਮ ਹੋਵੇ ਜਿਸ ਨਾਲ ਤੁਹਾਡੀ ਅਤੇ ਸਰਕਾਰ ਦੀ ਸ਼ੋਭਾ ਹੋਵੇ।

LEAVE A REPLY

Please enter your comment!
Please enter your name here