Sunday, October 18, 2026
Home Latest 14 ਸਾਲਾਂ ਲੜਕੇ ਦੇ ਸਾਥੀਆ ਨੇ ਹੀ ਉਸਨੂੰ ਅਗਵਾ ਕਰ ਕੀਤੀ ਹੱਤਿਆ,...

14 ਸਾਲਾਂ ਲੜਕੇ ਦੇ ਸਾਥੀਆ ਨੇ ਹੀ ਉਸਨੂੰ ਅਗਵਾ ਕਰ ਕੀਤੀ ਹੱਤਿਆ, ਮਾਂ ਕੋਲੋ 3 ਲੱਖ ਰੁਪਏ ਦੀ ਮੰਗੀ ਫਿਰੌਤੀ

ਪੱਛਮੀ ਬੰਗਾਲ (ਦ ਸਟੈਲਰ ਨਿਊਜ਼), ਰਿਪੋਰਟ ਪੰਕਜ। ਪੱਛਮੀ ਬੰਗਾਲ ਵਿੱਚ ਕ੍ਰਿਸ਼ਨਾ ਨਗਰ ਤੋ ਖਬਰ ਸਾਹਮਣੇ ਆ ਰਹੀ ਹੈ ਕਿ ਨਾਬਾਲਗ ਲੜਕਿਆ ਨੇ 14 ਸਾਲਾ ਦੇ ਬੱਚੇ ਨੂੰ ਅਗਵਾ ਕਰ ਉਸਦਾ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਉਹਨਾਂ ਨੇ ਲੜਕੇ ਦੀ ਮਾਂ ਨੂੰ ਫੋਨ ਕਰਕੇ ਉਸ ਕੋਲੋ 3 ਲੱਖ ਰੁਪਏ ਦੀ ਫਿਰੌਤੀ ਮੰਗੀ ਅਤੇ ਜਿਸਤੋ ਬਾਅਦ ਇਸ ਬਾਰੇ ਮਹਿਲਾ ਨੇ ਪੁਲਸ ਨੂੰ ਸੂਚਨਾ ਦਿੱਤੀ।

Advertisements

ਪੁਲਸ ਨੇ ਦੱਸਿਆ ਕਿ ਉਹਨਾਂ ਨੇ 3 ਨੌਜਵਾਨਾਂ ਨੂੰ ਫੜਿਆ ਹੈ ਜੋ ਕਿ ਉਸੇ ਸਕੂਲ਼ ਦੇ 10ਵੀ ਜਮਾਤ ਦੇ ਵਿਦਿਆਰਥੀ ਹਨ,ਜਿਸ ਵਿੱਚ ਮ੍ਰਿਤਕ ਪੜ੍ਹਦਾ ਸੀ। ਉਹਨਾਂ ਨੇ ਮੁੰਡੇ ਦਾ ਕਤਲ ਕਰਕੇ ਉਸਦੀ ਲਾਸ਼ ਛੱਪੜ ਵਿੱਚ ਸੁੱਟਣ ਦੀ ਗੱਲ ਕਬੂਲ ਕੀਤੀ ਹੈ ਅਤੇ ਉਹਨਾਂ ਨੇ ਦੱਸਿਆ ਉਹ ਫਿਰੌਤੀ ਦੇ ਪੈਸਿਆ ਤੋ ਕੰਪਿਊਟਰ ਖਰੀਦਣਾ ਚਾਹੁੰਦੇ ਸੀ ਤਾਂਕਿ ਉਹ ਗੇਮ ਖੇਡ ਸਕਣ। ਪੁਲਿਸ ਨੇ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

LEAVE A REPLY

Please enter your comment!
Please enter your name here