ਖੇਡਾਂ ਵਤਨ ਪੰਜਾਬ ਦੀਆਂ ਵਿਚ ਰੇਲਵੇ ਮੰਡੀ ਸਕੂਲ ਨੇ ਮੱਲਾਂ ਮਾਰੀਆਂ  

ਹੁਸ਼ਿਆਰਪੁਰ(ਦ ਸਟੈਲਰ ਨਿਊਜ਼): ਖੇਡਾਂ ਵਤਨ ਪੰਜਾਬ ਦੀਆਂ ਜੋ ਕਿ ਹੁਸ਼ਿਆਰਪੁਰ ਵਿੱਚ ਜ਼ਿਲ੍ਹਾ ਪੱਧਰੀ ਮੁਕਾਬਲੇ 12.9.22 ਤੋਂ 22.9.22 ਤੱਕ ਹੋਈਆਂ ਜਿਸ ਵਿੱਚ ਰੇਲਵੇ ਮੰਡੀ ਸਕੂਲ ਨੇ ਵੱਖ ਵੱਖ ਖੇਡਾਂ ਵਿੱਚ ਭਾਗ ਲਿਆ ਅਤੇ ਕਮਾਲ ਦਾ ਪ੍ਰਦਰਸ਼ਨ ਕਰਦੇ ਹੋਏ ਖੇਡਾਂ ਵਿੱਚ ਮੈਡਲ ਜਿੱਤੇ । ਪ੍ਰਿੰਸੀਪਲ ਲਲਿਤਾ ਅਰੋੜਾ ਜੀ  ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਖੇਡ ਵਿਭਾਗ ਦੇ ਜੋਗਿੰਦਰ ਕੌਰ ਅਤੇ ਸਰਬਜੀਤ ਕੌਰ ਦੀ ਕੜੀ ਮਿਹਨਤ ਸਦਕਾ ਸਕੂਲ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਹੈਂਡਬਾਲ ਅੰਡਰ 17 ਅਤੇ ਅੰਡਰ 21 ਸੋਨੇ ਦਾ ਤਮਗਾ,ਅੰਡਰ 14 ਚਾਂਦੀ ਦਾ ਤਮਗਾ ਪ੍ਰਾਪਤ ਕੀਤਾ । ਹਾਕੀ ਵਿੱਚ ਅੰਡਰ 17 ਅਤੇ ਅੰਡਰ 21 ਪਹਿਲਾ ਸਥਾਨ ਪ੍ਰਾਪਤ ਕੀਤਾ । ਟੇਬਲ ਟੈਨਿਸ ਵਿੱਚ ਅੰਡਰ 14 ਪਹਿਲਾ ਸਥਾਨ  ਅੰਡਰ 17 ਸਿੰਗਲ ਪਹਿਲਾ ਸਥਾਨ, ਡਬਲ ਵਿੱਚ ਦੂਸਰਾ ਸਥਾਨ ਅਤੇ ਅੰਡਰ 21 ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ । ਬਾਕਸਿੰਗ ਅੰਡਰ 17 ਦੋ ਸੋਨੇ ਦੇ ਤਮਗੇ  ਜਸਪ੍ਰੀਤ ਅਤੇ ਪ੍ਰਿਅੰਕਾ ਨੇ ਜਿੱਤੇ ।

Advertisements

ਬਾਸਕਟਬਾਲ  ਅੰਡਰ 17 ਪਹਿਲਾ ਸਥਾਨ , ਕਿੱਕ ਬਾਕਸਿੰਗ ਵਿਚ ਅੰਡਰ 14 ਆਰਤੀ, ਮੋਨਿਕਾ, ਪੱਲਵੀ ,ਜਸ਼ਨ ਨੇ ਸੋਨੇ ਦਾ ਤਮਗਾ, ਰਾਧਾ, ਪੂਨਮ ਨੇ ਚਾਂਦੀ ਦਾ ਤਮਗਾ , ਅੰਡਰ 17 ਅੱਕੀ ਲਕਸ਼ਮੀ ਨੇ ਸੋਨੇ ਦਾ ਤਮਗਾ ਅਤੇ ਨੇਹਾ, ਸਾਕਸ਼ੀ ਨੇ ਚਾਂਦੀ ਅਤੇ ਅੰਕਿਤਾ, ਨਵਜੋਤ ਨੇ ਕਾਂਸੇ ਦਾ ਤਮਗਾ,ਅੰਡਰ 21 ਰੌਸ਼ਨੀ ਮਰਵਾਹਾ ਨੇ ਸੋਨੇ ਦਾ ਤਮਗਾ ਅਤੇ ਅੰਜਲੀ ਕੁਮਾਰੀ ਨੇ ਚਾਂਦੀ ਦਾ ਤਮਗਾ ਹਾਸਿਲ ਕੀਤਾ। ਜੂਡੋ ਵਿੱਚ ਪੰਜ ਸੋਨੇ ਦੇ ਤਮਗੇ ਪੁਸ਼ਪਾ, ਪ੍ਰਭਜੋਤ, ਗੋਪਿਕਾ, ਗੁਰਲੀਨ ਅਤੇ ਭਾਵਿਕਾ ਨੇ ,ਸੱਤ ਚਾਂਦੀ ਦੇ ਤਮਗੇੇ ਮਾਹੀ, ਪਲਵੀ, ਰਾਨੀ ਅਤੇ ਕ੍ਰਿਤਿਕਾ ਨੇ ਚਾਂਦੀ ਦੇ ਅਤੇ ਨੋੌ ਕਾਂਸੇ ਦੇ ਤਮਗੇ ਅਜ਼ੀਜ਼ਾ ਨੇ  ਪ੍ਰਾਪਤ ਕੀਤੇ । ਕੁਸ਼ਤੀ ਵਿੱਚ ਚੇਤਨਾ ਅਤੇ ਜੈਸਮਿਨ ਨੇ ਸੋਨੇ ਦੇ ਤਮਗੇ ਪ੍ਰਾਪਤ ਕੀਤੇ । ਪ੍ਰਿੰਸੀਪਲ ਲਲਿਤਾ ਅਰੋੜਾ ਜੀ ਨੇ ਖਿਡਾਰੀਆਂ ਦਾ ਸਕੂਲ ਪਹੁੰਚਣ ਤੇ ਸਨਮਾਨ ਕੀਤਾ ਅਤੇ ਵਧਾਈਆਂ ਦਿੱਤੀਆਂ ਤੇ ਕਿਹਾ ਕਿ ਅੱਗੇ ਵੀ ਹੋਰ ਵੀ ਜ਼ਿਆਦਾ ਮੈਡਲ ਲੈ ਕੇ ਆਉਣ ਤੇ ਪੜ੍ਹਾਈ ਵਿੱਚ ਵੀ ਇਸੇ ਤਰ੍ਹਾਂ ਮੱਲਾਂ ਮਾਰਨ । ਪ੍ਰਿੰਸੀਪਲ ਮੈਡਮ ਜੀ ਨੇ ਸਰੀਰਕ ਸਿੱਖਿਆ ਅਧਿਆਪਕਾਂ ਜੋਗਿੰਦਰ ਕੌਰ ਤੇ ਸਰਬਜੀਤ ਕੌਰ ਜੀ ਨੂੰ ਵਧਾਈ ਦਿੱਤੀ । ਇਸ ਮੌਕੇ ਤੇ ਸਮੂਹ ਸਟਾਫ ਹਾਜ਼ਰ ਸੀ  ।

LEAVE A REPLY

Please enter your comment!
Please enter your name here