ਕ੍ਰਿਸ਼ੀ ਵਿਗਿਆਨ ਕੇਂਦਰ ਵੱਲੋਂ ਦਸੂਹਾ ਵਿਖੇ ਝੋਨੇ ਦੀ ਪਰਾਲੀ ਸੰਭਾਲਣ ਸਬੰਧੀ ਲਗਾਇਆ ਗਿਆ ਜਾਗਰੁਕਤਾ ਕੈਂਪ

ਹੁਸ਼ਿਆਰਪੁਰ, (ਦ ਸਟੈਲਰ ਨਿਊਜ਼) :  ਕ੍ਰਿਸ਼ੀ  ਵਿਗਿਆਨ   ਕੇਂਦਰ,   ਬਾਹੋਵਾਲ,   ਹੁਸ਼ਿਆਰਪੁਰ   ਵੱਲੋਂ   ਫਾਰਮ   ਸਲਾਹਕਾਰ   ਸੇਵਾ   ਕੇਂਦਰ,   ਗੰਗੀਆਂ, ਹੁਸ਼ਿਆਰਪੁਰ  ਦੇ  ਸਹਿਯੋਗ  ਨਾਲ  ਗੁਰੂ  ਤੇਗ  ਬਹਾਦਰ  ਖਾਲਸਾ  ਕਾਲਜ  ਫਾਰ  ਵੂਮੈਨ,  ਦਸੂਹਾ ਵਿਖੇ ਝੋਨੇ ਦੀ ਪਰਾਲੀ ਸੰਭਾਲਣ ਸਬੰਧੀ ਜਾਗਰੁਕਤਾ ਕੈਂਪ ਲਗਾਇਆ ਗਿਆ। ਪ੍ਰੋਗਰਾਮ  ਦੀ  ਸ਼ੁਰੂਆਤ  ਵਿੱਚ  ਪ੍ਰਿੰਸੀਪਲ  ਨਰਿੰਦਰ  ਕੌਰ  ਘੁੰਮਣ  ਨੇ  ਆਏ  ਮਹਿਮਾਨਾਂ  ਤੇ  ਮਾਹਿਰਾਂ  ਦਾ ਸਵਾਗਤ  ਕੀਤਾ। ਉਨ੍ਹਾਂ ਦੱਸਿਆ  ਕਿ  ਝੋਨੇ  ਦੀ  ਪਰਾਲੀ  ਸੰਭਾਲਣਾ  ਅਜੋਕੇ  ਸਮੇਂ  ਦੀ  ਸੱਭ  ਤੋਂ  ਮਹੱਤਵਪੂਰਣ  ਲੋੜ  ਹੈ  ਅਤੇ ਇਸ  ਪ੍ਰਤੀ  ਜਾਗਰੂਕਤਾ  ਮੁਹਿੰਮ  ਚਲਾਉਣ  ਲਈ  ਉਨ੍ਹਾਂ ਕੇ.ਵੀ.ਕੇ.  ਦੇ  ਯਤਨਾਂ  ਦੀ  ਸ਼ਲਾਘਾ  ਕੀਤੀ  ਅਤੇ  ਇਸ  ਮੁਹਿੰਮ  ਪ੍ਰਤੀ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਕਾਲਜ  ਦੇ  ਵਿਦਿਆਰਥੀਆਂ  ਨੂੰ  ਸੰਬੋਧਨ  ਕਰਦਿਆਂ,  ਡਾ.  ਮਨਿੰਦਰ  ਸਿੰਘ  ਬੌੰਸ,  ਉਪ  ਨਿਰਦੇਸ਼ਕ  (ਸਿਖਲਾਈ), ਕ੍ਰਿਸ਼ੀ  ਵਿਗਿਆਨ  ਕੇਂਦਰ,  ਬਾਹੋਵਾਲ,  ਹੁਸ਼ਿਆਰਪੁਰ  ਨੇ  ਕ੍ਰਿਸ਼ੀ  ਵਿਗਿਆਨ  ਕੇਂਦਰ  ਦੀਆਂ  ਕਿਰਸਾਨੀ  ਪ੍ਰਤੀ  ਸੇਵਾਵਾਂ  ਬਾਰੇ ਚਾਨਣਾ  ਪਾਇਆ। ਉਹਨਾਂ  ਝੋਨੇ  ਦੀ  ਪਰਾਲੀ  ਨੂੰ  ਸੰਭਾਲਣ  ਬਾਬਤ  ਵੱਖ-ਵੱਖ  ਤਕਨੀਕਾਂ  ਬਾਰੇ  ਵਿਸਥਾਰ  ਨਾਲ  ਜਾਣਕਾਰੀ ਦਿੱਤੀ। ਡਾ.ਬੌਂਸ ਨੇ ਪਰਾਲੀ ਨੂੰ ਅੱਗ ਲਾਉਣ ਨਾਲ ਹੋਣ ਵਾਲੇ ਨੁਕਸਾਨ ਸਬੰਧੀ ਅਤੇ ਪਰਾਲੀ ਵਿੱਚ ਮੋਜੂਦ ਵੱਖ-ਵੱਖ ਤੱਤਾਂ ਦੀ ਮਹਤੱਤਾ ਬਾਰੇ ਵੀ ਵਿਸਥਾਰ ਪੂਰਵਕ ਦੱਸਿਆ। ਉਨ੍ਹਾਂ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਮਸ਼ੀਨਰੀ ਦੀ ਵਰਤੋਂ ਰਾਹੀਂ ਝੋਨੇ ਦੀ ਪਰਾਲੀ ਨੂੰ ਸੰਭਾਲਣ ਦੀ ਜਰੂਰਤ ਹੈ। ਉਹਨਾਂ ਨੇ ਪਰਾਲੀ ਦੀ ਖੁੰਬ ਉਤਪਾਦਨ, ਪਸ਼ੂ ਆਹਾਰ ਵਜੋਂ, ਕਾਗਜ ਉਦਯੋਗ ਵਿੱਚ, ਮਲਚ ਲਈ, ਬਾਇਉ ਗੈਸ ਪਲਾਂਟ ਵਿੱਚ ਵਰਤੋਂ ਅਤੇ ਊੁਰਜਾ ਵਜੋਂ ਵਰਤੋਂ ਬਾਰੇ ਵੀ ਚਾਨਣਾ ਪਾਇਆ।

Advertisements

ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਤੋਂ ਹੋਣ ਵਾਲੇ ਨੁਕਸਾਨਾਂ ਪ੍ਰਤੀ ਵਿਦਿਆਰਥੀਆਂ ਵਿੱਚ ਜਾਗਰੁਕਤਾ ਪੈਦਾ ਕਰਨ ਲਈ  ਭਾਸ਼ਣ,  ਲੇਖ  ਲਿਖਣਾ,  ਰੰਗੋਲੀ  ਅਤੇ  ਪੇਟਿੰਗ  ਦੇ  ਮੁਕਾਬਲੇ  ਵੀ  ਕਰਵਾਏ  ਗਏ,  ਜਿਨ੍ਹਾਂ  ਵਿੱਚ  ਵੱਡੀ  ਗਿਣਤੀ  ਵਿੱਚ ਵਿਦਿਆਰਥੀਆਂ  ਨੇ  ਉਤਸ਼ਾਹ  ਨਾਲ  ਹਿੱਸਾ  ਲਿਆ। ਕਾਲਜ  ਦੇ  ਵਿਦਿਆਰਥੀਆਂ  ਵੱਲੋਂ  ਝੋਨੇ  ਦੀ  ਪਰਾਲੀ  ਪ੍ਰਬੰਧਨ  ਅਤੇ  ਅੱਗ ਲਗਾਉਣ  ਨਾਲ  ਵਾਤਾਵਰਣ,  ਜ਼ਮੀਨ  ਦੀ  ਸਿਹਤ  ਅਤੇ  ਮਨੁੱਖਤਾ  ਤੇ  ਬੁਰੇ  ਪ੍ਰਭਾਵ  ਸਬੰਧੀ  ਜਾਗਰੂਕਤਾ  ਰੈਲੀ  ਵੀ  ਕੱਢੀ ਗਈ। ਵੱਖ-ਵੱਖ ਮੁਕਾਬਲਿਆਂ ਦੇ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ। ਕ੍ਰਿਸ਼ੀ ਵਿਗਿਆਨ ਕੇਂਦਰ, ਬਾਹੋਵਾਲ, ਹੁਸ਼ਿਆਰਪੁਰ ਦੇ ਖੇਤੀਬਾੜੀ ਇਜੀਨੀਅਰਿੰਗ ਦੇ ਮਾਹਿਰ, ਡਾ. ਅਜੈਬ ਸਿੰਘ, ਫਾਰਮ ਸਲਾਹਕਾਰ ਸੇਵਾ ਕੇਂਦਰ, ਗੰਗੀਆਂ, ਹੁਸ਼ਿਆਰਪੁਰ ਤੋਂ ਡਾ. ਰਕੇਸ਼ ਕੁਮਾਰ ਸ਼ਰਮਾ, ਜ਼ਿਲ੍ਹਾ ਪਸਾਰ ਸਾਇੰਸਦਾਨ (ਕੀਟ ਵਿਗਿਆਨ) ਤੇ ਡਾ. ਇੰਦਰਾ ਦੇਵੀ, ਜ਼ਿਲ੍ਹਾ ਪਸਾਰ ਸਾਇੰਸਦਾਨ (ਫਲ ਵਿਗਿਆਨ) ਅਤੇ ਡਾ. ਜਵੰਤ ਕੌਰ, ਮੁਖੀ, ਜੂਆਲਜੀ ਵਿਭਾਗ ਤੇ ਕਾਲਜ ਦੇ ਹੋਰ ਅਧਿਆਪਕਾਂ ਦੀ ਦੇਖ-ਰੇਖ ਅਧੀਨ ਵੱਖ-ਵੱਖ ਮੁਕਾਬਲਿਆਂ ਦਾ ਆਯੋਜਨ ਕੀਤਾ ਗਿਆ।

ਡਾ.  ਰਜਿੰਦਰ  ਕੌਰ  ਰੰਧਾਵਾ,  ਡੀਨ,  ਗੁਰੂ  ਤੇਗ  ਬਹਾਦਰ  ਖਾਲਸਾ  ਐੇਜੁਕੇਸ਼ਨ  ਟਰੱਸਟ,  ਦਸੂਹਾ  ਨੇ  ਇਸ  ਮੌਕੇ ਵਿਦਿਆਰਥੀਆਂ  ਨੂੰ  ਇਸ  ਜਾਗਰੂਕਤਾ  ਮੁਹਿੰਮ  ਵਿੱਚ  ਅਹਿਮ  ਜਿੰਮੇਵਾਰੀ  ਨਿਭਾਉਣ  ਲਈ  ਪ੍ਰੇਰਿਆ  ਅਤੇ  ਵੱਖ-ਵੱਖ ਮੁਕਾਬਲਿਆਂ ਵਿੱਚ ਭਰਵੀਂ ਸ਼ਮੂਲੀਅਤ ਲਈ ਵੀ ਸਲਾਹਿਆ। ਡਾ. ਰੁਪਿੰਦਰ ਕੌਰ ਗਿੱਲ, ਸਹਾਇਕ ਪ੍ਰੋਫੈਸਰ (ਪੰਜਾਬੀ), ਗੁਰੂ ਤੇਗ ਬਹਾਦਰ ਖਾਲਸਾ ਕਾਲਜ ਫਾਰ ਵੂਮੈਨ, ਦਸੂਹਾ ਵੱਲੋਂ ਬਖੂਬੀ ਨਾਲ ਸਟੇਜ ਅਤੇ ਸਾਰੇ ਪ੍ਰੋਗਰਾਮ ਦਾ ਸੰਚਾਲਣ ਕੀਤਾ ਗਿਆ। ਅੰਤ  ਵਿੱਚ  ਡਾ.  ਸੁਮਨਜੀਤ  ਕੌਰ,  ਇੰਚਾਰਜ,  ਡਾ.  ਐਮ.  ਐਸ.  ਰੰਧਾਵਾ  ਫਲ  ਖੋਜ  ਕੇਂਦਰ,  ਗੰਗੀਆਂ  ਨੇ  ਕਾਲਜ ਪ੍ਰਸ਼ਾਸ਼ਣ, ਪਹੁੰਚੇ ਮਾਹਿਰਾਂ, ਸਮੂਹ ਸਟਾਫ ਅਤੇ ਵਿਦਿਆਰਥੀਆਂ ਦਾ ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਤੇ ਰਸਮੀ ਤੌਰ ’ਤੇ ਧੰਨਵਾਦ ਕੀਤਾ।

LEAVE A REPLY

Please enter your comment!
Please enter your name here