ਸ਼ਿਵ ਸੈਨਾ ਬਾਲ ਠਾਕਰੇ ਦੇ ਸੂਬਾ ਪ੍ਰਧਾਨ ਯੋਗਰਾਜ ਸ਼ਰਮਾ ਕਪੂਰਥਲਾ ਵਿਖੇ ਪੁੱਜੇ

ਕਪੂਰਥਲਾ(ਦ ਸਟੈਲਰ ਨਿਊਜ਼), ਰਿਪੋਰਟ- ਗੌਰਵ ਮੜੀਆ। ਸ਼ਿਵ ਸੈਨਾ ਬਾਲ ਠਾਕਰੇ ਦੇ ਸੂਬਾ ਪ੍ਰਧਾਨ ਯੋਗਰਾਜ ਸ਼ਰਮਾ ਸੂਬੇ ਦੇ ਅਹੁਦੇਦਾਰਾਂ ਨਾਲ ਜਿਲਾ ਯੂਨਿਟ ਦੇ ਨਾਲ ਮੀਟਿੰਗ ਕਰਨ ਲਈ ਜਿਲਾ ਦਫਤਰ ਸ਼੍ਰੀ ਭੈਰੋ ਮੰਦਿਰ ਕਪੂਰਥਲਾ ਵਿਖੇ ਵਿਸ਼ੇਸ਼ ਤੋਰ ਤੇ ਪੁੱਜੇ। ਕਪੂਰਥਲਾ ਪੁੱਜਣ ਤੇ ਜਿਲਾ ਪ੍ਰਧਾਨ ਦੀਪਕ ਮਦਾਨ ਤੇ ਜਿਲੇ ਦੇ ਅਹੁਦੇਦਾਰਾਂ ਤੇ ਮੈਂਬਰਾਂ ਨੇ ਸੂਬਾ ਪ੍ਰਧਾਨ ਯੋਗਰਾਜ ਸ਼ਰਮਾ ਤੇ ਨਾਲ ਆਏ ਲੀਡਰਾਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ । ਇਸ ਮੌਕੇ ਯੋਗਰਾਜ ਸ਼ਰਮਾ ਨੇ ਜਿਲਾ ਯੂਨਿਟ ਦੇ ਅਹੁਦੇਦਾਰਾਂ ਤੇ ਮੇਬਰਾਂ ਨਾਲ ਗੱਲਬਾਤ ਕੀਤੀ ਤੇ ਹਰ ਮੇਬਰ ਨੂੰ ਓਹਨਾ ਦਾ ਤੇ ਪਰਿਵਾਰ ਦਾ ਹਾਲ ਚਾਲ ਪੁੱਛਿਆ ਤੇ ਸ਼ਿਵ ਸੈਨਾ ਦੀ ਸੋਚ ਨੂੰ ਘਰ ਘਰ ਪਹੁੰਚਾਉਣ ਦੀ ਹਰ ਮੇਬਰ ਨੂੰ ਅਪੀਲ ਕੀਤੀ। ਇਸ ਮੌਕੇ ਯੋਗਰਾਜ ਸ਼ਰਮਾ ਨੇ ਪ੍ਰੈਸ ਨੂੰ ਬਿਆਨ ਦਿੰਦਿਆਂ ਕਿਹਾ ਕਿ ਕੇਂਦਰ ਸਰਕਾਰ ਨੇ ਅਮ੍ਰਿਤਪਾਲ ਦੇ ਟਵਿੱਟਰ ਅਕਾਊਂਟ ਨੂੰ ਬੈਨ ਕਰਕੇ ਬਹੁਤ ਚੰਗਾ ਕੰਮ ਕੀਤਾ ਹੈ। ਅਸੀਂ ਇਸਦੀ ਸ਼ਲਾਘਾ ਕਰਦੇ ਹਾਂ ਅਤੇ ਓਹਨਾ ਨੇ ਕਿਹਾ ਕਿ ਬੜੀ ਮੁਸ਼ਕਿਲ ਪੰਜਾਬ ਅੱਤਵਾਦ ਦੇ ਕਾਲੇ ਦੌਰ ਚੋ ਵਾਪਿਸ ਨਿਕਲਿਆ ਹੈ ਹੁਣ ਵਿਦੇਸ਼ਾਂ ਚ ਬੈਠੇ ਕੁਝ ਸ਼ਰਾਰਤੀ ਲੋਕ ਪੰਜਾਬ ਦੇ ਨੌਜਵਾਨਾਂ ਨੂੰ ਵਰਗਲਾਕੇ ਮੁੱਖ ਧਾਰਾ ਤੋਂ ਹਟਾਉਂਦੇ ਹੋਏ ਖਾਲਿਸਤਾਨੀ ਸੋਚ ਵੱਲ ਤੋਰਨ ਦੀ ਕੋਸ਼ਿਸ਼ ਕਰ ਰਹੇ ਹਨ, ਪ੍ਰੰਤੂ ਜਦ ਤਕ ਸ਼ਿਵ ਸੈਨਾ ਬਾਲ ਠਾਕਰੇ ਦੇਸ਼ ਤੇ ਪੰਜਾਬ ਅੰਦਰ ਦੇਸ਼ ਵਾਸੀਆਂ ਦੀ ਸੇਵਾ ਕਰ ਰਹੀ ਹੈ ।

Advertisements

ਤਦ ਤੱਕ ਅਸੀਂ ਖਾਲਿਸਤਾਨੀ ਸੋਚ ਰੱਖਣ ਵਾਲੇ ਦੇਸ਼ ਦ੍ਰੋਹੀਆਂ ਨੂੰ ਓਹਨਾ ਦੇ ਮਨਸੂਬਿਆਂ ਚ ਕਾਮਯਾਬ ਨਹੀਂ ਹੋਣ ਦਿਆਂਗੇ ਅਮ੍ਰਿਤਪਾਲ ਵਰਗੇ ਨੌਜਵਾਨਾਂ ਨੂੰ ਵਿਦੇਸ਼ੀ ਤਾਕਤਾਂ ਗੁਮਰਾਹ ਕਰਕੇ ਗ਼ਲਤ ਰਸਤੇ ਵੱਲ ਚਲਾ ਰਹੀਆਂ ਹਨ। ਯੋਗਰਾਜ ਸ਼ਰਮਾ ਨੇ ਸੂਬੇ ਦੇ ਨੌਜਵਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਨੌਜਵਾਨ ਪੀੜੀ ਆਪਣੀ ਪੜਾਈ ਲਿਖਾਈ ਵੱਲ ਧਿਆਨ ਦੇਕੇ ਇੱਕ ਕਾਮਯਾਬ ਇਨਸਾਨ ਬਣੇ। ਜਿਸ ਨਾਲ ਉਹ ਆਪਣੇ ਪਰਿਵਾਰ,ਸਮਾਜ ਤੇ ਦੇਸ਼ ਦੀ ਤਰੱਕੀ ਵੱਲ ਯੋਗਦਾਨ ਪਾ ਸਕਣ ਵਖਵਾਦੀ ਸੋਚ ਵਾਲੇ ਸ਼ਰਾਰਤੀ ਅਨਸਰਾਂ ਦੀ ਸੰਗਤ ਤੋਂ ਬਚਣ ਮੀਟਿੰਗ ਉਪਰੰਤ ਸ਼੍ਰੀ ਮਨੀ ਮਹੇਸ਼ ਮੰਦਿਰ ਵਿਖੇ ਆਏ ਹੋਏ ਸਾਰੇ ਮਹਿਮਾਨਾਂ ਦਾ ਸ਼੍ਰੀ ਮਨੀ ਮਹੇਸ਼ ਮੰਦਿਰ ਵਿਖੇ ਸਨਮਾਨ ਕੀਤਾ ਗਿਆ ਇਸ ਮੌਕੇ ਰਾਜਿੰਦਰ ਬਿੱਲਾ, ਸੰਜੀਵ ਭਾਸਕਰ, ਬਲ ਸਾਹਿਬ,ਦੀਪਕ ਮਦਾਨ, ਯੋਗੇਸ਼ ਸੋਨੀ, ਧਰਮਿੰਦਰ ਕਾਕਾ, ਬਲਬੀਰ ਡੀ ਸੀ, ਸੰਜੀਵ ਖੰਨਾ, ਸੁਰਿੰਦਰ ਲਾਡੀ, ਸੰਜੇ ਪੁਰੀ, ਕਰਨ ਜੰਗੀ, ਮਿੰਟੂ ਗੁਪਤਾ, ਕਰਨ ਜੰਗੀ, ਗੁਰਸ਼ਰਨ ਟੀਟੂ, ਅਰਵਿੰਦ, ਦੀਪਕ ਵਿਗ, ਮੋਨੂੰ ਸਰਕੋਟਿਆ,ਆਦਿ ਹਾਜ਼ਿਰ ਹੋਏ

LEAVE A REPLY

Please enter your comment!
Please enter your name here