‘ਦਿ ਗ੍ਰੈਂਡ ਕਰਵਾ ਚੌਥ 2022’ ਸਮਾਗਮ ਰਾਇਲ ਕੈਸਲ ਪੈਲੇਸ ਕਪੂਰਥਲਾ ਵਿਖੇ 13 ਨੂੰ 

ਕਪੂਰਥਲਾ (ਦ ਸਟੈਲਰ ਨਿਊਜ਼), ਰਿਪੋਰਟ- ਗੌਰਵ ਮੜੀਆ। ਐਤਵਾਰ ਨੂੰ ਸਥਾਨਕ ਇਕ ਹੋਟਲ ਵਿਖੇ ਪ੍ਰੈਸ ਕਾਨਫਰੰਸ ਦਾ ਆਯੋਜਨ ਹੋਇਆ ਜਿਸ ਵਿੱਚ ਲੀਨਾ ਛਾਬੜਾ ਧੀਰ ਨੇ ਦੱਸਿਆ ਕਿ ਓਹਨਾ ਦੁਆਰਾ ਪੰਜਵਾਂ ‘ਦਿ ਗ੍ਰੈਂਡ ਕਰਵਾ ਚੌਥ 2022’ ਸਮਾਗਮ 13 ਅਕਤੂਬਰ ਦਿਨ ਵੀਰਵਾਰ ਨੂੰ ਕਰਵਾ ਚੌਥ ਦੇ ਮੌਕੇ ‘ਤੇ, ਰਾਇਲ ਕੈਸਲ ਪੈਲੇਸ, ਕਪੂਰਥਲਾ ਵਿਖੇ ਆਯੋਜਿਤ ਕੀਤਾ ਜਾ ਰਿਹਾ ਹੈ। ਇਸ ਮੌਕੇ ਵਿਸ਼ੇਸ਼ ਤੋਰ ਤੇ ਵਿਸ਼ਵ ਪ੍ਰਸਿੱਧ  ਆਰ ਜੇ ਪਕ ਪਕ ਦੀਪਕ ਵਿਸ਼ੇਸ਼ ਤੋਰ ਤੇ ਪੁੱਜੇ  ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਲੀਨਾ ਛਾਬੜਾ ਨੇ ਦੱਸਿਆ ਕਿ ਗੁਰੂ  ਕ੍ਰਿਪਾ ਜਵੈਲਰਜ਼ ਅਤੇ ਫੇਸ ਸਟੋਰੀਜ਼ ਸਾਂਸ ਦੁਆਰਾ ਆਯੋਜਿਤ ਇਹ ਮੁਕਾਬਲਾ ਸਵੇਰੇ 11 ਵਜੇ ਸ਼ੁਰੂ ਹੋਵੇਗਾ। ਸਮੇ ਸਿਰ ਆਉਣ ਵਾਲੇ ਲੋਕਾਂ ਨੂੰ ਵਿਸ਼ੇਸ਼ ਤੋਹਫੇ ਦਿੱਤੇ ਜਾਣਗੇ |

Advertisements

ਮੁਸਕਾਨ ਕਟੋਚ ਅਤੇ ਰਾਂਝਾ ਰਾਜਨ ਦੀ ਮੇਜ਼ਬਾਨੀ ਵਿਖੇ ਹੋਣ ਵਾਲਾ ਇਹ ਸਮਾਗਮ, ਹਰ ਸਾਲ ਬਹੁਤ ਖੁਸ਼ੀ ਅਤੇ ਧੂਮਧਾਮ ਨਾਲ ਕਰਵਾਇਆ ਜਾਂਦਾ ਹੈ। ਇਸ ਖ਼ਾਸ ਸਮਾਗਮ ਨੂੰ ਬਹੁਤ ਹੀ ਮਜ਼ੇਦਾਰ ਅਤੇ ਯਾਦਗਾਰ ਬਣਾਉਣ ਲਈ ਵਿਸ਼ੇਸ਼ ਮਹਿਮਾਨ ਅਤੇ ਵੱਖ ਵੱਖ ਕਲਾਕਾਰਾਂ ਦਾ ਆਗਮਨ ਕੀਤਾ ਜਾਵੇਗਾ | ਇਸ ਈਵੈਂਟ ਵਿੱਚ ਦਿਲਚਸਪ ਤੋਹਫ਼ਿਆਂ ਦੇ ਨਾਲ ਮੁਕਾਬਲੇ ਅਤੇ ਮਜ਼ੇਦਾਰ ਖੇਡਾਂ, ਤੰਬੋਲਾ, ਮਿਸ ਅਤੇ ਮਿਸਿਜ਼ ਕਰਵਾ ਚੌਥ, ਲਾਫਟਰ ਥੈਰੇਪੀ, ਫੈਸ਼ਨ ਸ਼ੋਅ ਆਦਿ ਵਰਗੇ ਮੁਕਾਬਲੇ ਸ਼ਾਮਲ ਹੋਣਗੇ ਜਿਹਨਾਂ ਵਿਚ ਜਿੱਤਣ ਵਾਲੇ ਪ੍ਰਤੀਯੋਗੀ ਨੂੰ ਗਿਫਟ ਵਾਊਚਰ ਅਤੇ ਹੋਰ ਤੋਹਫੇ ਦਿੱਤੇ ਜਾਣਗੇ । ਪ੍ਰੋਗਰਾਮ ਦੇ ਵਿਸ਼ੇਸ਼ ਮਹਿਮਾਨ ਆਰ ਜੇ ਪਕ ਪਕ ਦੀਪਕ ਤੁਹਾਨੂੰ ਆਪਣੇ ਮਸ਼ਹੂਰ ਹਾਸਰਸ ਹੁਨਰ ਨਾਲ ਹਸਾਉਣਗੇ। ਕਰਵਾ ਚੌਥ ਦੀ ਅਧਿਆਤਮਿਕਤਾ ਅਤੇ ਸੰਸਕ੍ਰਿਤੀ ਨੂੰ ਮੁੱਖ ਰੱਖਦੇ ਹੋਏ ਸਾਰੀ ਵਿਧੀ ਨਾਲ ਪੂਜਾ ਵੀ ਕੀਤੀ ਜਾਵੇਗੀ। ਪ੍ਰੋਗਰਾਮ ਵਿੱਚ ਗੀਤ, ਸੰਗੀਤ, ਡਾਂਸ ਅਤੇ ਨਾਟਕ ਦਾ ਵੀ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ। ਜੇਤੂ ਪ੍ਰਤੀਯੋਗੀਆਂ ਨੂੰ ਵਿਸ਼ੇਸ਼ ਤੋਹਫਿਆਂ ਨਾਲ ਸਨਮਾਨਿਤ ਵੀ ਕੀਤਾ ਜਾਵੇਗਾ ਸਾਹਿਲ ਧੀਰ , ਰਮਿਤ ਛਾਬੜਾ , ਸੀਮਾ ਛਾਬੜਾ, ਅਕਾਸ਼ ਕਪੂਰ, ਕੇਤਕ ਛਾਬੜਾ ਆਦਿ ਹਾਜ਼ਿਰ ਸਨ 

LEAVE A REPLY

Please enter your comment!
Please enter your name here