ਕੱਪੜਾ ਵਪਾਰੀ ਦੇ ਕਤਲ ਮਾਮਲੇ ਵਿੱਚ ਗੈਂਗਸਟਰ ਲੰਡਾ ਸਮੇਤ ਚਾਰ ਆਰੋਪੀਆਂ ਖਿਲਾਫ ਮਾਮਲਾ ਦਰਜ

ਤਰਨਤਾਰਨ ( ਦ ਸਟੈਲਰ ਨਿਊਜ਼)। ਪਿਛਲੇ ਦਿਨੀਂ ਤਰਨਤਾਰਨ ਵਿੱਚ ਨੈਸ਼ਨਲ ਹਾਈਵੇ ਤੇ ਕੱਪੜਾ ਵਪਾਰੀ ਤੇ ਕੁੱਝ ਗੈਂਗਟਰਾਂ ਵੱਲੋਂ ਉਸਨੂੰ ਸ਼ਰੇਆਮ ਗੋਲੀਆਂ ਮਾਰ ਕੇ ਮੌਤ ਤੇ ਘਾਟ ਉਤਾਰ ਦਿੱਤਾ ਗਿਆ ਸੀ। ਜਿਸਤੋਂ ਬਾਅਦ ਇਸ ਕਤਲ ਦੀ ਜ਼ਿੰਮੇਵਾਰੀ ਕੈਨੇਡਾ ਵਿੱਚ ਬੈਠੇ ਗੈਂਗਸਟਰ ਲਖਬੀਰ ਸਿੰਘ ਲੰਡਾ ਨੇ ਲਈ ਹੈ। ਉਸਨੇ ਦੱਸਿਆਂ ਕਿ ਮਿ੍ਰਤਕ ਗੁਰਜੰਟ ਦੇ ਕਾਰਣ ਉਸਦੇ ਭਰਾ ਅਰਸ਼ਦੀਪ ਦੀ ਜ਼ਿੰਦਗੀ ਖਰਾਬ ਹੋ ਗਈ। ਜਿਸਦੇ ਕਾਰਣ ਉਹਨਾਂ ਨੇ ਬਦਲਾ ਲਿਆ ਹੈ।

Advertisements

ਮਿਲੀ ਜਾਣਕਾਰੀ ਦੇ ਅਨੁਸਾਰ, ਗੁਰਜੰਟ ਅਤੇ ਅਰਸ਼ਦੀਪ ਦੋਵੇਂ ਚਾਚੇ-ਤਾਏ ਦੇ ਬੇਟੇ ਸਨ। ਗੁਰਜੰਟ ਦੇ ਪਿਤਾ ਨੇ ਕਿਹਾ ਕਿ ਲੰਡਾ ਨੇ ਉਸਦੇ ਪੁੱਤਰ ਨੂੰ ਮਰਵਾਇਆਂ ਹੈ ਹੁਣ ਉਹ ਉਸਨੂੰ ਮਰਵਾ ਦੇਵੇ ਅਤੇ ਉਸਤੇ ਪੁੱਤਰ ਨੇ 40 ਲੱਖ ਦਾ ਕਰਜ਼ਾ ਲੈਕੇ ਦੁਕਾਨਦਾਰੀ ਸ਼ੁਰੂ ਕੀਤੀ ਸੀ। ਪਿਤਾ ਨੇ ਕਿਹਾ ਕਿ ਉਸਦੇ ਭਤੀਜੇ ਅਰਸ਼ਦੀਪ ਨਾਲ ਘਰੇਲੂ ਝਗੜਾ ਚੱਲ ਰਿਹਾ ਸੀ ਅਤੇ ਕੁੱਝ ਦਿਨ ਪਹਿਲਾ ਅਰਸ਼ਦੀਪ ਪੁਲਿਸ ਨੇ ਹੱਥੇ ਚੜ੍ਹ ਗਿਆ ਸੀ ਜਿਸਦੇ ਕਾਰਣ ਉਹਨਾਂ ਨੂੰ ਸ਼ੱਕ ਸੀ ਕਿ ਗੁਰਜੰਟ ਨੇ ਪੁਲਿਸ ਨੂੰ ਸੂਚਨਾ ਦੇਕੇ ਉਸਨੂੰ ਗਿ੍ਰਫਤਾਰ ਕਰਵਾਇਆਂ ਹੈ। ਪਿਤਾ ਦੇ ਬਿਆਨਾ ਦੇ ਆਧਾਰ ਤੇ ਪੁਲਿਸ ਨੇ ਗੁਰਕੀਰਤ, ਅਜਮੀਤ, ਅਰਸ਼ਦੀਪ ਸਿੰਘ, ਲਖਬੀਰ ਲੰਡਾ ਦੇ ਖਿਲਾਫ ਕੇਸ ਦਰਜ ਕੀਤਾ ਹੈ।

LEAVE A REPLY

Please enter your comment!
Please enter your name here