ਜ਼ਿਲ੍ਹਾ ਗੁਰਦਾਸਪੁਰ ਵਿੱਚ 15 ਆਰਜ਼ੀ ਲਾਇਸੰਸ ਧਾਰਕ ਹੀ ਪ੍ਰਸ਼ਾਸਨ ਵੱਲੋਂ ਨਿਰਧਾਰਤ ਥਾਵਾਂ ’ਤੇ ਵੇਚ ਸਕਣਗੇ ਪਟਾਖੇ

ਗੁਰਦਾਸਪੁਰ,( ਦ ਸਟੈਲਰ ਨਿਊਜ਼)। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਦੀਵਾਲੀ ਦੇ ਤਿਉਹਾਰ ਮੌਕੇ ਪਟਾਖੇ ਵੇਚਣ/ਸਟੋਰ ਕਰਨ ਲਈ ਜ਼ਿਲ੍ਹੇ ਵਿੱਚ 15 ਆਰਜ਼ੀ ਲਾਇਸੰਸ ਜਾਰੀ ਕੀਤੇ ਗਏ ਹਨ। ਇਹ ਆਰਜ਼ੀ ਲਾਇਸੰਸ ਗੁਰਦਾਸਪੁਰ, ਬਟਾਲਾ, ਦੀਨਾਨਗਰ ਅਤੇ ਡੇਰਾ ਬਾਬਾ ਨਾਨਕ ਸ਼ਹਿਰਾਂ ਲਈ ਹਨ। ਇਹ ਆਰਜ਼ੀ ਲਾਇਸੰਸ ਡਰਾਅ ਰਾਹੀਂ ਕੱਢੇ ਗਏ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫ਼ਾਕ ਨੇ ਦੱਸਿਆ ਕਿ ਬਟਾਲਾ ਸ਼ਹਿਰ ਵਿੱਚ ਪਟਾਖੇ ਵੇਚਣ ਲਈ 5 ਆਰਜ਼ੀ ਲਾਇਸੰਸ ਜਾਰੀ ਕੀਤੇ ਗਏ ਹਨ ਜਿਸ ਵਿੱਚ ਅਭਿਸ਼ੇਕ ਵਰਮਾ ਪੁੱਤਰ ਸੁਰੇਸ਼ ਵਰਮਾ, ਫ਼ਤਹਿਗੜ੍ਹ ਚੂੜੀਆਂ, ਇਸ਼ਾ ਸਹਿਦੇਵ ਪਤਨੀ ਰੋਹਿਤ ਸਹਿਦੇਵ, ਮੁਹੱਲਾ ਪ੍ਰਮ ਨਗਾਰ, ਬਟਾਲਾ, ਰੋਹਿਤ ਵਰਮਾ ਪੁੱਤਰ ਨਰੇਸ਼ ਕੁਮਾਰ ਪ੍ਰੇਮ ਨਗਰ, ਦਾਰਾ ਸਲਾਮ ਬਟਾਲਾ, ਸ਼ਮਸ਼ੇਰ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਨਜ਼ਦੀਕ ਕਾਦੀਆਂ ਫਾਟਕ, ਪ੍ਰੀਤ ਨਗਰ ਬਟਾਲਾ, ਸੁਖਵਿੰਦਰ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਹਰਚੋਵਾਲ ਦੇ ਨਾਮ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਬਟਾਲਾ ਸ਼ਹਿਰ ਵਿੱਚ ਪਟਾਖੇ ਵੇਚਣ ਲਈ ਗੁਰਦਾਸਪੁਰ ਰੋਡ ’ਤੇ ਪਸ਼ੂ ਮੰਡੀ ਦੀ ਥਾਂ ਨਿਰਧਾਰਤ ਕੀਤੀ ਗਈ ਹੈ ਅਤੇ ਓਥੇ ਕੇਵਲ 5 ਆਰਜ਼ੀ ਲਾਇਸੰਸ ਧਾਰਕ ਹੀ ਆਪਣੇ ਸਟਾਲ ਲਗਾ ਕੇ ਪਟਾਕੇ ਵੇਚ ਸਕਣਗੇ।

ਗੁਰਦਾਸਪੁਰ ਸ਼ਹਿਰ ਲਈ 4 ਆਰਜ਼ੀ ਲਾਇਸੰਸ ਜਾਰੀ ਕੀਤੇ ਗਏ ਹਨ ਜਿਨ੍ਹਾਂ ਵਿੱਚ ਰਾਹੁਲ ਮਹਾਜਨ ਪੁੱਤਰ ਨਰੇਸ਼ ਕੁਮਾਰ, ਮੁਹੱਲਾ ਕਾਦਰੀ ਗੁਰਦਾਸਪੁਰ ਸ਼ਹਿਰ, ਰਜਨੀਸ਼ਵਰ ਸ਼ਰਮਾ ਪੁੱਤਰ ਸਤਪਾਲ ਸ਼ਰਮਾ, ਗੀਤਾ ਭਵਨ ਗੁਰਦਾਸਪੁਰ, ਪ੍ਰੀਤ ਮਹਿੰਦਰ ਸਿੰਘ ਪੁੱਤਰ ਬਲਕਾਰ ਸਿੰਘ ਪਿੰਡ ਤਲਵੰਡੀ ਝੁੰਗਲਾਂ, ਤਹਿਸੀਲ ਬਟਾਲਾ, ਜ਼ਿਲ੍ਹਾ ਗੁਰਦਾਸਪੁਰ, ਪਰਵੀਨ ਕੁਮਾਰ ਪੁੱਤਰ ਲਖਵਿੰਦਰ ਕੁਮਾਰ, ਉਜਾਗਰ ਨਗਰ ਬਟਾਲਾ, ਜ਼ਿਲ੍ਹਾ ਗੁਰਦਾਸਪੁਰ ਸ਼ਾਮਲ ਹਨ। ਗੁਰਦਾਸਪੁਰ ਸ਼ਹਿਰ ਵਿੱਚ ਪਟਾਖੇ ਵੇਚਣ ਲਈ ਪ੍ਰਸ਼ਾਸਨ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ, ਰਿਜਨਲ ਕੈਂਪਸ, ਗੁਰਦਾਸਪੁਰ ਦੇ ਸਾਹਮਣੇ ਵਾਲੀ ਗਰਾਉਂਡ ਦੀ ਥਾਂ ਨਿਰਧਾਰਤ ਕੀਤੀ ਗਈ ਹੈ। ਡੇਰਾ ਬਾਬਾ ਨਾਨਕ ਲਈ 3 ਆਰਜ਼ੀ ਲਾਇਸੰਸ ਜਾਰੀ ਕੀਤੇ ਗਏ ਹਨ ਜਿਸ ਵਿੱਚ ਮਨਪ੍ਰੀਤ ਪਾਲ ਸਿੰਘ ਪੁੱਤਰ ਸਵਿੰਦਰ ਸਿੰਘ, ਪਿੰਡ ਵਡਾਲਾ ਬਾਂਗਰ, ਵਰਿੰਦਰ ਕੁਮਾਰ ਪੁੱਤਰ ਸੁਰਿੰਦਰ ਕੁਮਾਰ, ਮੇਨ ਬਜ਼ਾਰ ਧਿਆਨਪੁਰ, ਹਰਪ੍ਰੀਤ ਸਿੰਘ ਪੁੱਤਰ ਹਰਦੀਪ ਸਿੰਘ ਪਿੰਡ ਮੱਲਿਆਂਵਾਲ, ਤਹਿਸੀਲ ਕਲਾਨੌਰ, ਸ਼ਾਮਲ ਹਨ। ਡੇਰਾ ਬਾਬਾ ਨਾਨਕ ਦੀ ਦਾਣਾ ਮੰਡੀ ਵਿੱਚ ਪਟਾਖੇ ਵੇਚਣ ਲਈ ਥਾਂ ਨਿਰਧਾਰਤ ਕੀਤੀ ਗਈ ਹੈ।

Advertisements

ਦੀਨਾਨਗਰ ਸ਼ਹਿਰ ਲਈ ਵੀ ਪਟਾਖੇ ਵੇਚਣ ਲਈ 3 ਆਰਜ਼ੀ ਲਾਇਸੰਸ ਜਾਰੀ ਕੀਤੇ ਗਏ ਹਨ। ਦੀਨਾਨਗਰ ਲਈ ਦਿਨੇਸ਼ ਮਹਾਜਨ ਪੁੱਤਰ ਜਗਦੀਸ਼ ਰਾਜ, ਮਾਸਟਰ ਕਲੋਨੀ ਦੀਨਾਨਰਗ, ਦੀਪਾਂਸ਼ੂ ਮਹਾਜਨਪੁੱਤਰ ਪਵਨ ਕੁਮਾਰ, ਗੁਰੁ ਨਾਨਕ ਗਲੀ, ਦੀਨਾਨਗਰ ਅਤੇ ਪ੍ਰਤੀਕ ਮਹਾਜਨ ਪੁੱਤਰ ਸੂਰਜ ਪ੍ਰਕਾਸ਼, ਵਾਰਡ ਨੰਬਰ 8, ਗੁਰੂ ਨਾਨਕ ਗਲੀ, ਦੀਨਾਨਗਰ ਨੂੰ ਆਰਜ਼ੀ ਲਾਇਸੰਸ ਮਿਲੇ ਹਨ। ਦੀਨਾਨਗਰ ਵਿਖੇ ਪਟਾਖੇ ਵੇਚਣ ਲਈ ਪਾਰਕ, ਨਜ਼ਦੀਕ 5 ਨੰਬਰ ਬਿਜਲੀ ਘਰ, ਜੀ.ਟੀ ਰੋਡ ਵਿਖੇ ਥਾਂ ਨਿਰਧਾਰਤ ਕੀਤੀ ਗਈ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਹੈ ਕਿ ਜ਼ਿਲ੍ਹੇ ਵਿੱਚ ਉਪਰੋਕਤ 15 ਆਰਜ਼ੀ ਲਾਇਸੰਸ ਧਾਰਕ ਹੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਨਿਰਧਾਰਤ ਥਾਵਾਂ ’ਤੇ ਪਟਾਖੇ ਵੇਚ ਸਕਣਗੇ ਇਨ੍ਹਾਂ ਤੋਂ ਬਿਨ੍ਹਾਂ ਜੇਕਰ ਕੋਈ ਹੋਰ ਦੁਕਾਨਦਾਰ ਪਟਾਖੇ ਵੇਚੇਗਾ ਜਾਂ ਸਟੋਰ ਕਰੇਗਾ ਤਾਂ ਉਸ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।  

LEAVE A REPLY

Please enter your comment!
Please enter your name here