ਸਾਂਝ ਕੇਂਦਰ ਵਲੋਂ ਅਨਾਥ ਆਸ਼ਰਮ ਨੂੰ ਰਾਸ਼ਨ ਸਮਗਰੀ ਭੇਟ

ਕਪੂਰਥਲਾ (ਦ ਸਟੈਲਰ ਨਿਊਜ਼), ਰਿਪੋਰਟ ਗੌਰਵ ਮੜੀਆ। ਕਪੂਰਥਲਾ ਗੌਰਵ ਮੜੀਆ ਸਬ ਡਵੀਜ਼ਨ ਸਾਂਝ ਕੇਂਦਰ ਫਗਵਾੜਾ ਇੰਚਾਰਜ ਇੰਸਪੈਕਟਰ ਕੈਲਾਸ਼ ਕੌਰ ਅਤੇ ਸਾਂਝ ਕੇਂਦਰ ਬੇਗੋਵਾਲ ਦੇ ਸਟਾਫ਼ ਵਲੋਂ ਸਰਕਾਰੀ ਫ਼ੰਡ ਵਿਚੋਂ ਮਨੁੱਖਤਾ ਦੀ ਸੇਵਾ ਲਈ ਪਹਿਲਕਦਮੀ ਕਰਦਿਆਂ ਬਾਬਾ ਮੋਤੀ ਰਾਮ ਮਹਿਰਾ ਅਨਾਥ ਆਸ਼ਰਮ ਵਿਚ ਰਹਿ ਰਹੇ ਬੇਸਹਾਰਾ ਬੱਚਿਆਂ ਨੂੰ  ਲਾਈਨ ਕਲੱਬ ਬੇਗੋਵਾਲ ਸੇਵਾ ਨਾਲ ਰਾਬਤਾ ਕਰਕੇ ਰਾਸ਼ਨ ਅਤੇ ਫਰੂਟ ਵੰਡਿਆ ਗਿਆ। ਇਸ ਮੌਕੇ ਸਮਾਜ ਸੇਵੀ ਸੰਸਥਾ ਲਾਈਨਜ਼ ਕਲੱਬ ਬੇਗੋਵਾਲ ਸੇਵਾ ਨੇ ਬਾਬਾ ਮੋਤੀ ਰਾਮ ਮਹਿਰਾ ਅਨਾਥ ਆਸ਼ਰਮ ਬੇਗੋਵਾਲ ਵਿਖੇ ਲੋੜਵੰਦ ਤੇ ਮੰਦਬੁੱਧੀ ਲੋਕਾਂ ਲਈ ਰਾਸ਼ਨ ਵੰਡਣ ਦੀ ਭਰਪੂਰ ਸ਼ਲਾਘਾ ਕੀਤੀ।

Advertisements

ਇਸ ਮੌਕੇ ਸਬ ਡਵੀਜ਼ਨ ਸਾਂਝ ਕੇਂਦਰ ਫਗਵਾੜਾ ਇੰਚਾਰਜ ਇੰਸਪੈਕਟਰ ਕੈਲਾਸ਼ ਕੌਰ, ਸਾਂਝ ਕੇਂਦਰ ਦੇ ਸਬ ਇੰਸਪੈਕਟਰ ਕੁਲਵਿੰਦਰ ਸਿੰਘ ਅਤੇ ਚੇਅਰਮੈਨ ਵਿਰਸਾ ਸਿੰਘ, ਕਲੱਬ ਪ੍ਰਧਾਨ ਸਿਮਰਜੀਤ ਸਿੰਘ ਨੇ ਇਸ ਨੇਕ ਮਿਸ਼ਨ ਦੀ ਭਰਪੂਰ ਸ਼ਲਾਘਾ ਕੀਤੀ। ਇਸ ਮੌਕੇ ਉਨ੍ਹਾਂ ਕਿਹਾ ਕਿ ਸਮਾਜ ਸੇਵਾ ਵਜੋਂ ਸਾਨੂੰ ਹਮੇਸ਼ਾ ਅੱਗੇ ਆਉਣਾ ਚਾਹੀਦਾ ਹੈ। ਇਸ ਮੌਕੇ ਨਿਸ਼ਾਨ ਸਿੰਘ ਸਾਹੀ, ਦਵਿੰਦਰ ਸਿੰਘ, ਜੋਗਾ ਸਿੰਘ, ਮਨਜਿੰਦਰ ਸਿੰਘ, ਸਤਨਾਮ ਸਿੰਘ, ਸੰਦੀਪ ਸਿੰਘ, ਹਰਬੰਸ ਸਿੰਘ, ਹਾਜ਼ਰ ਸਨ।

LEAVE A REPLY

Please enter your comment!
Please enter your name here