ਰਿਸ਼ੀ ਸੁਨਕ ਦੀ ਇਸ ਇਤਿਹਾਸਕ ਪ੍ਰਾਪਤੀ ਤੇ ਭਾਰਤੀ ਕਰ ਰਹੇ ਹਨ ਮਾਣ ਮਹਿਸੂਸ: ਓਮਕਾਰ ਕਾਲੀਆ 

ਕਪੂਰਥਲਾ (ਦ ਸਟੈਲਰ ਨਿਊਜ਼), ਰਿਪੋਰਟ: ਗੌਰਵ ਮੜੀਆਂ। ਭਾਰਤੀ ਮੂਲ ਦੇ ਸਨਾਤਨ ਸੰਸਕ੍ਰਿਤੀ ਵਿਚ ਵਿਸ਼ਵਾਸ ਰੱਖਣ ਵਾਲੇ ਇੰਫੋਸਿਸ ਦੇ ਸੰਸਥਾਪਕ ਅਤੇ ਨਰਾਇਣ ਮੂਰਤੀ ਦੇ ਜਵਾਈ ਰਿਸ਼ੀ ਸੁਨਕ ਨੂੰ ਇੰਗਲੈਂਡ ਦਾ ਪ੍ਰਧਾਨ ਮੰਤਰੀ ਬਣਨ ਤੇ ਵਧਾਈ ਦਿੰਦੇ ਹੋਏ ਸ਼ਿਵ ਸੈਨਾ ਬਾਲ ਠਾਕਰੇ ਦੇ ਸੂਬਾ ਬੁਲਾਰੇ ਓਮਕਾਰ ਕਾਲੀਆ ਨੇ ਕਿਹਾ ਕਿ ਅਜ਼ਾਦੀ ਦੇ ਅੰਮ੍ਰਿਤ ਮਹੋਤਸਵ ਅਤੇ ਦੀਵਾਲੀ ਦਾ ਦਿਨ ਭਾਰਤੀ ਮੂਲ ਦੇ ਵਿਅਕਤੀ ਨੂੰ ਇੰਗਲੈਂਡ ਦਾ ਪ੍ਰਧਾਨ ਮੰਤਰੀ ਚੁਣਿਆ ਗਿਆ ਹੈ।ਓਮਕਾਰ ਕਾਲੀਆ ਨੇ ਕਿਹਾ ਕਿ ਜਦੋਂ ਰਿਸ਼ੀ ਸੁਨਕ ਯੌਰਕਸ਼ਾਇਰ ਤੋਂ ਸਾਂਸਦ ਚੁਣੇ ਗਏ ਸਨ,ਉਸ ਸਮੇਂ ਉਹ ਇੰਗਲੈਂਡ ਇਤਿਹਾਸ ਵਿਚ ਸ਼੍ਰੀਮਦ ਭਾਗਵਤ ਗੀਤਾ ਤੇ ਸਹੁੰ ਚੁੱਕਣ ਵਾਲੇ ਦੇ ਪਹਿਲੇ ਮੈਂਬਰ ਸਨ।ਹਾਲ ਹੀ ਚ ਜਦੋਂ ਉਹ ਪ੍ਰਧਾਨ ਮੰਤਰੀ ਬਣਨ ਲਾਇ ਕੌਨ ਪ੍ਰਚਾਰ ਕਰ ਰਹੇ ਸਨ ਤਾਂ ਉਸ ਸਮੇਂ ਉਨ੍ਹਾਂ ਨੇ ਕਿਹਾ ਸੀ ਕਿ ਜਦੋਂ ਵੀ ਮੈਂ ਤਣਾਅ ਵਿਚ ਹੁੰਦਾ ਹਾਂ,ਤਾਂ ਸ਼੍ਰੀਮਦ ਭਾਗਵਤ ਗੀਤਾ ਨੂੰ ਯਾਦ ਕਰਦਾ ਹਾਂ।

Advertisements

ਕਾਲੀਆ ਨੇ ਕਿਹਾ ਕਿ ਰਿਸ਼ੀ ਸੁਨਕ ਦੀ ਇਸ ਇਤਿਹਾਸਕ ਪ੍ਰਾਪਤੀ ਤੇ ਦੁਨੀਆ ਭਰ ਦੇ ਭਾਰਤੀ ਮਾਣ ਮਹਿਸੂਸ ਕਰ ਰਹੇ ਹਨ।ਰਿਸ਼ੀ ਸੁਨਕ ਦੀ ਅਗਵਾਈ ਵਿੱਚ ਭਾਰਤ-ਯੂਕੇ ਸਬੰਧਾਂ ਦਾ ਇੱਕ ਨਵਾਂ ਸੁਨਹਿਰੀ ਦੌਰ ਸ਼ੁਰੂ ਹੋਵੇਗਾ।ਉਨ੍ਹਾਂ ਕਿਹਾ ਕਿ ਪੂਰੇ ਭਾਰਤ ਨੂੰ ਉਨ੍ਹਾਂ ਉੱਤੇ ਮਾਣ ਹੈ ਅਤੇ ਅਸੀਂ ਉਨ੍ਹਾਂ ਦੀ ਸਫਲਤਾ ਦੀ ਕਾਮਨਾ ਕਰਦੇ ਹਾਂ।ਉਨ੍ਹਾਂ ਕਿਹਾ ਕਿ ਸਾਨੂੰ ਭਰੋਸਾ ਹੈ ਕਿ ਉਹ ਬਰਤਾਨੀਆ ਦੇ ਲੋਕਾਂ ਲਈ ਆਪਣਾ ਵਧੀਆ ਪ੍ਰਦਰਸ਼ਨ ਕਰਨਗੇ।ਉਨ੍ਹਾਂ ਕਿਹਾ ਰਿਸ਼ੀ ਸੁਨਕ ਭਾਰਤ ਤੋਂ ਹਨ,ਅਜਿਹੇ ਵਿਚ ਭਾਰਤ ਦੇਸ਼ ਲਈ ਇਹ ਮਾਣ ਵਾਲੀ ਗੱਲ ਹੈ।ਉਨ੍ਹਾਂ ਕਿਹਾ ਕਿ ਸੁਨਕ ਅਜਿਹੇ ਸਮੇਂ ਵਿੱਚ ਪ੍ਰਧਾਨ ਮੰਤਰੀ ਬਣਨ ਜਾ ਰਹੇ ਹਨ ਜਦੋਂ ਪੂਰਾ ਯੂਰਪ ਮੁਸ਼ਕਲ ਦੌਰ ਵਿੱਚੋਂ ਲੰਘ ਰਿਹਾ ਹੈ।ਕਾਲੀਆ ਨੇ ਕਿਹਾ ਕਿ ਰਿਸ਼ੀ ਸੁਨਕ ਦੇ ਉਦ੍ਹੇ ਨੇ ਸਾਬਤ ਕਰ ਦਿੱਤਾ ਹੈ ਕਿ ਲੋਕਤਾਂਤਰਿਕ ਢਾਂਚੇ ਵਿੱਚ ਹਰ ਕਿਸੇ ਲਈ ਮੌਕੇ ਹੁੰਦੇ ਹਨ,ਇਹ ਇੱਕ ਚੰਗਾ ਸੰਕੇਤ ਹੈ।

ਉਨ੍ਹਾਂ ਕਿਹਾ ਕਿ ਬਰਤਾਨੀਆ ਨੇ ਦਿਖਾਇਆ ਹੈ ਕਿ ਇੱਕ ਪ੍ਰਵਾਸੀ ਵੀ ਦੇਸ਼ ਦਾ ਪ੍ਰਧਾਨ ਮੰਤਰੀ ਬਣ ਸਕਦਾ ਹੈ ਅਤੇ ਉਹ ਇੱਕ ਪਰਿਪੱਕ ਲੋਕਤੰਤਰ ਦਾ ਪ੍ਰਤੀਕ ਹੈ। ਉਨ੍ਹਾਂ ਕਿਹਾ ਕਿ ਇਹ ਖੁਸ਼ੀ ਦੀ ਗੱਲ ਹੈ ਕਿ 42 ਸਾਲਾ ਇਕ ਨੌਜਵਾਨ ਬਰਤਾਨੀਆ ਦਾ ਪ੍ਰਧਾਨ ਮੰਤਰੀ ਬਣ ਰਿਹਾ ਹੈ।ਕਾਲੀਆ ਨੇ ਉਮੀਦ ਜਤਾਈ ਕਿ ਉਨ੍ਹਾਂ ਦੀ ਅਗਵਾਈ ‘ਚ ਬਰਤਾਨੀਆ ਅਤੇ ਭਾਰਤ ਦੇ ਸਬੰਧ ਹੋਰ ਮਜ਼ਬੂਤ ​​ਹੋਣਗੇ।

LEAVE A REPLY

Please enter your comment!
Please enter your name here