ਫਿਰੋਜ਼ਪੁਰ ਦੇ ਸਰਕਾਰੀ  ਸਕੂਲ ਪੱਲਾ ਮੇਘਾ ਵਿਖੇ ਲਗਾਏ ਗਏ ਫੁੱਲਦਾਰ ਬੂਟੇ 

ਫਿਰੋਜ਼ਪੁਰ, (ਦ ਸਟੈਲਰ ਨਿਊਜ਼)। ਨਵੇਂ ਸੈਸ਼ਨ ਦੌਰਾਨ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਫਿਰੋਜ਼ਪੁਰ ਰਣਜੀਤ ਸਿੰਘ ਦੀ ਅਗਵਾਈ ਵਿਚ ਸੈਂਟਰ ਮੁਖੀ ਗੀਤਾ ਕਾਲੜਾ ਵੱਲੋਂ ਸਕੂਲੀ ਅਧਿਆਪਕ ਨਾਲ ਮਿਲ ਕੇ ਸਰਕਾਰੀ  ਪ੍ਰਾਇਮਰੀ ਸਮਾਰਟ ਸਕੂਲ ਪੱਲਾ ਮੇਘਾ ਬਲਕ ਫਿਰੋਜ਼ਪੁਰ 3 ਵਿਖੇ ਫੁਲਦਾਰ ਬੂਟੇ ਲਗਾਏ ਗਏ।

Advertisements

ਇਸ ਦੌਰਾਨ ਗੀਤਾ ਕਾਲੜਾ ਨੇ ਦੱਸਿਆ ਕਿ ਸਕੂਲੀ ਬੱਚਿਆਂ ਵਾਸਤੇ ਹਰਿਆ ਭਰਿਆ ਤੇ ਵਧੀਆ ਵਾਤਾਵਰਨ ਸਿਰਜਨ ਲਈ ਉਨ੍ਹਾਂ ਵੱਲੋਂ ਇਹ ਉਪਰਾਲਾ ਕੀਤਾ ਗਿਆ ਹੈ । ਉਨ੍ਹਾਂ ਕਿਹਾ ਕਿ ਸਾਡਾ ਸਰਿਆਂ ਦਾ ਫ਼ਰਜ਼ ਬਣਦਾ ਹੈ ਕਿ ਅਸੀਂ ਵਾਤਾਵਰਨ ਦੀ ਸ਼ੁੱਧਤਾ ਲਈ ਵੱਧ ਤੋਂ ਵੱਧ ਪੌਦੇ ਲਗਾਈਏ ਕਿਉਂਕਿ ਇਨ੍ਹਾਂ ਪੌਦਿਆਂ ਦੁਆਰਾ ਛੱਡੀ ਜਾਂਦੀ ਆਕਸੀਜਨ ਕਾਰਨ ਹੀ ਧਰਤੀ ਤੇ ਜੀਵਨ ਸੰਭਵ ਹੈ। ਉਨ੍ਹਾਂ ਕਿਹਾ ਕਿ ਸਾਡੇ ਵਾਤਾਵਰਨ ਦਾ ਸ਼ੁੱਧ ਅਤੇ ਸਾਫ਼-ਸੁਥਰਾ ਹੋਣਾ ਬਹੁਤ ਜ਼ਰੂਰੀ ਹੈ ਜੋ ਕਿ ਵੱਧ ਤੋਂ ਵੱਧ ਪੌਦੇ ਲਗਾਉਣ ਨਾਲ ਹੀ ਸੰਭਵ ਹੋ ਸਕਦਾ ਹੈ। ਇਸ ਮੌਕੇ ਉਨ੍ਹਾਂ ਨਾਲ  ਗੁਰਪ੍ਰੀਤ ਕੌਰ, ਸ਼ਿਲਪਾ, ਰਜਨੀ ਅਤੇ ਰਾਜਬੀਰ ਕੌਰ ਅਧਿਆਪਕ ਅਤੇ ਸਕੂਲ ਸਟਾਫ ਵੀ ਮੌਜੂਦ ਸੀ । 

LEAVE A REPLY

Please enter your comment!
Please enter your name here