ਪਿੰਡ ਨੜਾਂਵਾਲੀ ਦੇ ਜੰਮਪਲ ਡਾ. ਕੁਲਜੀਤ ਸਿੰਘ ਗੋਸਲ ਨੂੰ ਆਸਟਰੇਲੀਆ ਵਿੱਚ ਵੀ ਪਿੰਡ ਦੀ ਮਿੱਟੀ ਸੌਣ ਨਹੀਂ ਦੇਂਦੀ

ਗੁਰਦਾਸਪੁਰ(ਦ ਸਟੈਲਰ ਨਿਊਜ਼): ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਪੜ੍ਹੇ ਵਿਗਿਆਨੀ ਡਾ. ਕੁਲਜੀਤ ਸਿੰਘ ਗੋਸਲ ਨੂੰ ਆਸਟਰੇਲੀਆ ਦੇ ਸ਼ਹਿਰ ਸਿਡਨੀ ਚ ਵੱਸਦਿਆਂ ਵੀ ਆਪਣੇ ਜੱਦੀ ਪਿੰਡ ਨੜਾਂਵਾਲੀ ਬਲਾਕ ਕਲਾਨੌਰ (ਗੁਰਦਾਸਪੁਰ) ਦੀ ਮਿੱਟੀ ਰਾਤਾਂ ਨੂੰ ਸੌਣ ਨਹੀਂ ਦੇਂਦੀ। ਉਹ ਹਰ ਰੋਜ਼ ਸੁਪਨਿਆਂ ਵਿੱਚ ਆਪਣੇ ਪਿੰਡ ਨੜਾਂਵਾਲੀ ਦਾ ਫੇਰਾ ਮਾਰਦਾ ਹੈ। ਇਸੇ ਕਰਕੇ ਡਾ. ਕੁਲਜੀਤ ਸਿੰਘ ਗੋਸਲ ਆਪਣੀ ਪਰਿਵਾਰਕ ਕਮਾਈ ਵਿੱਚੋਂ ਲਗਪਗ ਡੇਢ ਕਰੋੜ ਰੁਪਏ ਖ਼ਰਚ ਕੇ ਪਹਿਲਾਂ ਪਿੰਡ ਦਾ ਪ੍ਰਾਇਮਰੀ ਸਕੂਲ ਨਵੇਂ ਸਿਰਿਉਂ ਆਧੁਨਿਕ ਸਹੂਲਤਾਂ ਸਮੇਤ ਉਸਾਰ ਚੁਕਾ ਹੈ ਅਤੇ ਇਸ ਦੇ ਰੱਖ ਰਖਾਉ ਦਾ ਪ੍ਰਬੰਧ ਵੀ ਖ਼ੁਦ ਆਪਣੇ ਖ਼ਰਚੇ ’ਤੇ ਕਰ ਰਿਹਾ ਹੈ। ਇਸ ਕਾਰਜ ਲਈ ਉਸ ਦੀ ਜੀਵਨ ਸਾਥਣ ਮਨਦੀਪ ਕੌਰ ਵੀ ਵੱਡੀ ਪ੍ਰੇਰਨਾ ਸਰੋਤ ਹੈ।

Advertisements

ਸਿਡਨੀ (ਆਸਟਰੇਲੀਆ) ਤੋਂ  ਟੈਲੀਫੋਨ ਤੇ ਡਾ. ਕੁਲਜੀਤ ਨੇ ਆਪਣੇ ਸ਼ੁਭ ਚਿੰਤਕ ਪ੍ਰੋ. ਗੁਰਭਜਨ ਸਿੰਘ ਗਿੱਲ ਨੂੰ ਦੱਸਿਆ ਕਿ ਉਹ ਨਵੰਬਰ ਮਹੀਨੇ ਦੇ ਅੰਤ ਵਿੱਚ ਪੰਜਾਬ ਆ ਰਿਹਾ ਹੈ ਅਤੇ ਆਪਣੇ ਪਿੰਡ ਦੇ ਮਿਡਲ ਸਕੂਲ ਦਾ ਉਦਘਾਟਨ ਪੰਜਾਬ ਦੇ ਪਰਵਾਸੀ ਮਾਮਲਿਆਂ ਦੇ ਮੰਤਰੀ ਸ. ਕੁਲਦੀਪ ਸਿੰਘ ਧਾਲੀਵਾਲ ਤੋਂ ਦੋ ਦਸੰਬਰ ਨੂੰ ਕਰਵਾਏਗਾ। ਇਸ ਮਿਡਲ ਸਕੂਲ ਦੀ ਸੰਪੂਰਨ ਉਸਾਰੀ ਡਾ. ਕੁਲਜੀਤ ਸਿੰਘ ਗੋਸਲ (ਆਸਟਰੇਲੀਆ) ਨੇ ਲਗਪਗ 75 ਲੱਖ ਲਗਾ ਕੇ ਕਰਵਾਈ ਹੈ। ਉਹ ਆਸਟਰੇਲੀਆ ਜਾਣ ਤੋਂ ਪਹਿਲਾਂ ਇਸੇ ਪਿੰਡ ਦਾ ਵਸਨੀਕ ਸੀ ਤੇ ਇਸੇ ਸਕੂਲ ਵਿੱਚ ਪੜ੍ਹਿਆ ਹੈ। ਕੁਲਜੀਤ ਸਿੰਘ ਪਹਿਲਾਂ 65 ਲੱਖ ਰੁਪਏ ਪੱਲਿਉਂ ਲਾ ਕੇ ਪ੍ਰਾਇਮਰੀ ਸਕੂਲ ਦੀ ਇਮਾਰਤ ਬਣਵਾ ਚੁਕਾ ਹੈ। ਉਸ ਦੀ ਇੱਕੋ ਇੱਛਾ ਹੈ ਕਿ ਉਸਦੇ ਪਿੰਡ ਦਾ ਸਕੂਲ ਅਪਗਰੇਡ ਹੋ ਕੇ ਹਾਈ ਸਕੂਲ ਬਣ ਜਾਵੇ। 

LEAVE A REPLY

Please enter your comment!
Please enter your name here