ਨੈਸ਼ਨਲ ਸਕਾਲਰਸ਼ਿਪ ਪੋਰਟਲ ‘ਤੇ ਵਜ਼ੀਫ਼ੇ ਲਈ ਆਨ-ਲਾਈਨ ਅਰਜ਼ੀਆਂ ਭੇਜਣ ਦੀ ਆਖਰੀ ਮਿਤੀ ‘ਚ ਹੋਇਆ ਵਾਧਾ

ਪਟਿਆਲਾ (ਦ ਸਟੈਲਰ ਨਿਊਜ਼): ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਜੋਬਨਦੀਪ ਕੌਰ ਨੇ ਦੱਸਿਆ ਕਿ ਇੰਮਪਾਵਰਮੈਂਟ ਆਫ਼ ਪਰਸਨਜ਼ ਵਿੱਦ ਡਿਸਏਬਿਲਟੀਜ਼ ਮਨਿਸਟਰੀ ਆਫ਼ ਸੋਸ਼ਲ ਜਸਟਿਸ ਐਂਡ ਇੰਮਪਾਵਰਮੈਂਟ, ਭਾਰਤ ਸਰਕਾਰ ਵੱਲੋਂ ਨੈਸ਼ਨਲ ਸਕਾਲਰਸ਼ਿਪ ਪੋਰਟਲ ਉਤੇ ਦਿਵਿਆਂਗਜਨ ਵਿਦਿਆਰਥੀਆਂ ਵੱਲੋਂ ਪ੍ਰੀ-ਮੈਟ੍ਰਿਕ, ਪੋਸਟ ਮੈਟ੍ਰਿਕ ਅਤੇ ਟਾਪ ਕਲਾਸ ਐਜੂਕੇਸ਼ਨ ਸਕਾਲਰਸ਼ਿਪ ਅਧੀਨ ਆਨ-ਲਾਈਨ ਅਰਜ਼ੀਆਂ ਭੇਜਣ ਦੀ ਆਖਰੀ ਮਿਤੀਆਂ ਵਿੱਚ ਵਾਧਾ ਕੀਤਾ ਗਿਆ ਹੈ।

Advertisements


ਉਨ੍ਹਾਂ ਦੱਸਿਆ ਕਿ ਨਵੇਂ ਸ਼ਡਿਊਲ ਤਹਿਤ ਪ੍ਰੀ-ਮੈਟ੍ਰਿਕ ਸਕਾਲਰਸ਼ਿਪ ਲਈ ਆਨ-ਲਾਈਨ ਅਰਜ਼ੀਆਂ ਦੇਣ ਦੀ ਮਿਤੀ 15 ਨਵੰਬਰ ਅਤੇ ਪੋਸਟ-ਮੈਟ੍ਰਿਕ ਅਰਜ਼ੀਆਂ ਤੇ ਟਾਪ ਕਲਾਸ ਐਜੂਕੇਸ਼ਨ ਲਈ ਆਨ-ਲਾਈਨ ਅਰਜ਼ੀਆਂ ਦੇਣ ਦੀ ਮਿਤੀ ਵਿੱਚ 30 ਨਵੰਬਰ ਤੱਕ ਦਾ ਵਾਧਾ ਕੀਤਾ ਗਿਆ ਹੈ। ਹੁਣ ਦਿਵਿਆਂਗਜਨ ਵਿਦਿਆਰਥੀ ਪ੍ਰੀ-ਮੈਟ੍ਰਿਕ ਲਈ ਨੈਸ਼ਨਲ ਸਕਾਲਰਸ਼ਿਪ ਪੋਰਟਲ ਤੇ 15 ਨਵੰਬਰ ਤੱਕ ਅਤੇ ਪੋਸਟ ਮੈਟ੍ਰਿਕ ਤੇ ਟਾਪ ਕਲਾਸ ਐਜੂਕੇਸ਼ਨ ਲਈ ਮਿਤੀ 30 ਨਵੰਬਰ ਤੱਕ ਆਨ-ਲਾਈਨ ਅਰਜ਼ੀਆਂ ਦੇ ਸਕਦੇ ਹਨ। ਉਨ੍ਹਾਂ ਕਿਹਾ ਕਿ ਦਿਵਿਆਂਗਜਨ ਵਿਦਿਆਰਥੀ ਆਖਰੀ ਮਿਤੀ ਦਾ ਇਤਜ਼ਾਰ ਕੀਤੇ ਬਿਨਾ ਆਪਣੀ ਆਨ ਲਾਈਨ ਅਰਜ਼ੀ ਨੈਸ਼ਨਲ ਸਕਾਲਰਸ਼ਿਪ ਪੋਰਟਲ https://nsp.gov.in ਉਤੇ ਤੁਰੰਤ ਜਮ੍ਹਾਂ ਕਰਵਾਉਣ ਅਤੇ ਸਕੀਮ ਦਾ ਲਾਭ ਪ੍ਰਾਪਤ ਕਰਨ।

LEAVE A REPLY

Please enter your comment!
Please enter your name here