ਗਵੱਈਆਂ ਤੇ ਜਰਨੈਲਾਂ ਦਾ ਗਵਾਹ: ਹਰਿਆਣਾ’ ਮੁਕੰਮਲ ਕਰਨ ਲਈ ਲੇਖਕ ਨਿਮਾਣਾ ਨੇ ਲੰਮੀ ਸਾਧਨਾ ਤੇ ਕਰੜਾ ਸਘੰਰਸ਼ ਕੀਤਾ: ਪ੍ਰਿੰਸੀਪਲ ਅਮਨਦੀਪ

ਹਰਿਆਣਾ(ਦ ਸਟੈਲਰ ਨਿਊਜ਼), ਰਿਪੋਰਟ- ਪ੍ਰੀਤਿ ਪਰਾਸ਼ਰ। ਹੁਸ਼ਿਆਰਪੁਰ ਦੇ ਪ੍ਰਚੀਨ ਕਸਬੇ ਹਰਿਆਣਾ ਨਾਲ ਜੁੜੀਆਂ ਕਥਾ ਕਹਾਣਂੀਆਂ ਨੂੰ ਦਰਸਾਉਂਦੀ ਪੁਸਤਕ ‘ ਗਵੱਈਆਂ ਤੇ ਜਰਨੈਲਾਂ ਦਾ ਗਵਾਹ : ਹਰਿਆਣਾ ’ ਪੰਜਾਬ ਦੇ ਇੱਕ ਛੋਟੇ ਜਿਹੇ ਖੇਤਰ ਤੱਕ ਸੀਮਤ ਨਹੀ ਸਗੋਂ ਇਲਾਕੇ ਦੀਆਂ ਇਹ ਖੂਬੀਆਂ ਪੰਜਾਬ ਅਤੇ ਦੇਸ਼ ਦੇ ਇਤਿਹਾਸ ,ਭੂਗੋਲ,ਕਲਾ ਤੇ ਸਭਿਆਚਾਰ ਨੂੰ ਅਮੀਰੀ ਤੇ ਵਿਲੱਖਣਤਾ ਪ੍ਰਦਾਨ ਕਰਨ ਦੇ ਸਮਰੱਥ ਹਨ। ਇਸ ਪੁਸਤਕ ਦੇ ਵੇਰਵਿਆਂ ਤੇ ਕਹਾਣੀਆਂ ਨੂੰ ਅੰਤਿਮ ਰੂਪ ਦੇਣ ਲਈ ਵੀ ਕਰੀਬ 20 ਸਾਲ ਦਾ ਸਮਾਂ ਲੱਗ ਗਿਆ ਹੈ ਜੋ ਆਪਣੇ ਆਪ ‘ਚ ਇੱਕ ਵੱਖਰੀ ਮਿਸਾਲ ਵੀ ਹੈ ਤੇ ਹੈਰਾਨ ਕਰਲ ਵਾਲੀ ਗੱਲ ਵੀ । ਇਸ ਸਬੰਧੀ ਗੱਲਬਾਤ ਕਰਦਿਆਂ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦੇ ਸੂਬਾਈ ਆਗੂ ਪ੍ਰਿੰਸੀਪਲ ਅਮਨਦੀਪ ਸ਼ਰਮਾਂ ਨੇ ਕਿਹਾ ਕਿ ਕਿਸੇ ਵੀ ਇਲਾਕੇ ਦੀ ਕੋਈ ਵੀ ਭੂਗੋਲਿਕ,ਇਤਿਹਾਸਕ ਤੇ ਕਲਾਤਮਿਕ ਵਿਸ਼ੇਸ਼ਤਾ ਲੰਮੇ ਸਮੇਂ ਤੱਕ ਉਥੇ ਜੰਮਣ ਪਲਣ ਵਾਲੇ ਲੋਕਾਂ ਦੀ ਅਗਵਾਈ ਕਰਨ ਦੇ ਸਮਰੱਥ ਹੁੰਦੀ ਹੈ ਤੇ ਸਮਾਜ ਦੀ ਨਵੀਂ ਪੀੜ੍ਹੀ ਆਪਣੇ ਇਤਿਹਾਸ ਤੇ ਵਿਰਾਸਤ ਦੀਆ ਖੂਬੀਆ ਤੋਂ ਹੀ ਪ੍ਰੇਰਨਾ ਲੈ ਕੇ ਵਰਤਮਾਨ ਦਾ ਮੁਹਾਂਦਰਾ ਸੰਵਾਰ ਸਕਦੀ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਦੇ ਇਸ ਛੋਟੇ ਜਿਹੇ ਕਸਬੇ ਦੇ ਵਿਭਿੰਨ ਸਰੋਕਾਰਾਂ ਨੂੰ ਪੁਸਤਕ ਦੇ ਰੂਪ ‘ਚ ਸਾਂਭਣ ਦਾ ਮਕਸਦ ਵੀ ਇਲਾਕੇ ਦੀ ਪ੍ਰਚੀਨਤਾ ਨੂੰ ਸਦੀਵਤਾ ਪ੍ਰਦਾਨ ਕਰਨਾ ਹੈ ਤਾਂ ਜੋ ਸੂਬੇ ਤੇ ਦੇਸ਼ ਦੀ ਨਵੀ ਪੀੜ੍ਹੀ ਆਪਣੇ ਇਲਾਕਿਆਂ ਦੀਆ ਬਹੁਪੱਖੀ ਖੂਬੀਆਂ ਨੂੰ ਸਮਝ ਮਾਣ ਤੇ ਗੌਰਵਤਾ ਦੇ ਭਾਵ ਪੈਦਾ ਕਰ ਸਕਣ। ਉਨ੍ਹਾਂ ਦੱਸਿਆ ਕਿ ਅਮਰੀਕੀ ਲੇਖਕ ਐਲਸਕ ਹੇਲੀ ਆਪਣੇ ਨਾਲ ‘ ਰੂਟਸ ’ ਰਾਹੀਂ ਆਪਣੇ ਪੁਂਰਖਿਆਂ ਨਾਲ ਹੋਏ ਗੁਲਾਮ ਪ੍ਰਥਾ ਤੇ ਨਸਲੀ ਵਿਤਕਰੇ ਦੇ ਗਲਪੀ ਸਰੋਕਾਰਾਂ ਨੂੰ ਆਧਾਰ ਬਣਾ ਕੇ ਕੌਮਾਂਤਰੀ ਪ੍ਰਸਿੱਧੀ ਹਾਸਿਲ ਕਰ ਚੁੱਕਾ ਹੈ ਦੂਜੇ ਪੰਜਾਬ ‘ਚ ਵੱਸਣ ਵਾਲੇ ਲੋਕ ਸਦੀਆਂ ਤੋਂ ਆਪਣੀ ਬਹਾਦਰੀ, ਸਖ਼ਤ ਮਿਹਨਤ ਤੇ ਜਿੰਦਾਦਿਲੀ ਨਾਲ ਸੈਂਕੜੇ ਕਥਾ ਕਹਾਣੀਆਂ ਦੇ ਗਵਾਹ ਬਣੀ ਬੈਠੇ ਹਨ ,ਜਿਨ੍ਹਾਂ ਨੂੰ ਵਿਚਾਰ ਕੇ ਨਵੀਆਂ ਨਸਲਾਂ ਆਪਣੇ ਵਰਤਮਾਨ ਤੇ ਭਵਿੱਖ ਨੂੰ ਚੰਗੀ ਸੇਧ ਦੇ ਸਕਦੀਆਂ ਹਨ।

Advertisements

ਉਨ੍ਹਾਂ ਦੱਸਿਆ ਕਿ ਇਸ ਪੁਸਤਕ ‘ਚ ਹਰਿਆਣਾ ਕਸਬਾ ਨੂੰ ਵਸਾਉਣ ਵਾਲੇ ਸੰਗੀਤ ਸਮਰਾਟ ਤਾਨਸੈਨ ਦੇ ਗੁਰੂ ਪੰਡਿਤ ਹਰੀ ਦਾਸ ਦੀਆਂ ਸੰਗੀਤਕ ਪ੍ਰਾਪਤੀਆਂ ,ਕਸਬੇ ਦੇ ਯਾਦੂ ਵੰਸ਼ ਦੀ ਰਿਆਸਤ ਨਾਲ ਸਬੰਧਾਂ, ਅਕਬਰ ਖਿਲਾਫ਼ ਬਗਾਵਤ ਕਰਨ ਵਾਲੇ ਜੰਗੀ ਯੋਧੇ ਬੈਰਮ ਖਾਂ ਦੇ ਇਸ ਇਲਾਕੇ ਨਾਲ ਲਗਾਓ , ਮਹਿਮੂਦ ਗਜ਼ਨਵੀ ਦੇ ਸਮੇਂ ਸ਼ਿਵਾਲਕ ਦੀ ਹੇਠਲੀ ਬਾਹੀ ‘ਤੇ ਪੈਦੇ ਬਜਵਾੜੇ ਹਰਿਆਣੇ ਲਾਗਲੇ ਖਿੱਤੇ ‘ਚ ਥਾਂ ਥਾਂ ਜੰਗੀ ਠਾਹਰਾਂ ਬਣਨ ਨਾਲ ਬੱਸੀਆਂ ਦੇ ਉਸਰਨ, ਕਰੋੜ ਸਿੰਘੀਆ ਮਿਸਲ ਦੇ ਜਰਨੈਲ ਸਰਦਾਰ ਬਘੇਲ ਸਿੰਘ ਦੇ ਕਸਬਾ ਹਰਿਆਣਾ ਨਾਲ ਸੁਖਾਂਵੇ ਸਬੰਧਾਂ, ਕਸਬੇ ਦੇ ਜੰਮਪਲ ਪੰਡਤ ਜਗਤ ਰਾਮ ਹਰਿਆਣਵੀ ਤੇ ਨੇੜਲੇ ਪਿੰਡ ਕੋਟਲਾ ਨੌਧ ਸਿੰਘ ਦੇ ਜੰਮਪਲ ਉਨ੍ਹਾਂ ਦੇ ਸਾਥੀ ਗਦਰੀ ਬਾਬਾ ਹਰਨਾਮ ਸਿੰਘ ਟੁੰਡੀਲਾਟ ਨੇ ਦੇਸ਼ ਦੀ ਆਜ਼ਾਦੀ ਹੋਂਦ ‘ਚ ਆਈ ਗਦਰ ਪਾਰਟੀ ਲਈ ਪਾਏ Ñਲਹੂਵੀਟਵੇਂ ਯੋਗਦਾਨ ਤੇ ਇਸ ਕਸਬੇ ਦੇ ਜੰਮਪਲ ਤੇ ਸਿੱਖ ਇਤਿਹਾਕਾਰੀ ਵਿੱਚ ਵਿਸ਼ੇਸ਼ ਯੋਗਦਾਨ ਪਾਉਣ ਵਾਲੇ ਉਘੇ ਇਤਿਹਾਸਕਾਰ ਡਾ. ਗੰਡਾ ਸਿੰਘ ਦੀਆਂ ਵਿਦਿਅਕ ਪ੍ਰਾਪਤੀਆਂ ਵਾਰੇ ਜਾਣਕਾਰੀ ਦਿੱਤੀ ਗਈ ਹੈ।

ਉਨ੍ਹਾਂ ਕਿਹਾ ਕਿ ਇਹ ਪੁਸਤਕ 10 ਨਵੰਬਰ ਦਿਨ ਵੀਰਵਾਰ ਨੂੰ ਭਾਸ਼ਾ ਵਿਭਾਗ ਹੁਸ਼ਿਆਰਪੁਰ ਤੇ ਪੰਜਾਬੀ ਵਿਕਾਸ ਮੰਚ ਹਰਿਆਣਾ ਵੱਲੋਂ ਸਾਂਝੇ ਤੌਰ ‘ਤੇ ਗੁਰੂ ਨਾਨਕ ਐਜੂਕੇਸ਼ਨਲ ਕੰਪਲੈਕਸ ਡੱਲੇਵਾਲ ਵਿਖੇ ਲੱਗਣ ਵਾਲੇ ਦੋ ਰੋਜਾ ਪੁਸਤਕ ਮੇਲੇ ਤੇ ਵਿਰਾਸਤੀ ਉਤਸਵ ਦੌਰਾਨ ਲੋਕ ਅਰਪਣ ਕੀਤੀ ਜਾਵੇਗੀ। ਇਸ ਮੌਕੇ ਲੇਖਕ ਵਰਿੰਦਰ ਸਿੰਘ ਨਿਮਾਣਾ, ਮਲਕੀਤ ਬੱਸੀ, ਅਰਵਿੰਦਰ ਸਿੰਘ ਧੂਤ, ਸੁਖਰਾਜ ਗਿੱਲ੍ਹ, ਪ੍ਰੋ ਸੁਰੇਸ਼, ਸਤਵਿੰਦਰ ਸਿੰਘ ਆਦਿ ਵੀ ਹਾਜਰ ਸਨ ਫੋਟੋ ਫਾਇਲ : 6 ਨਵੰਬਰ ਪ੍ਰਿੰ ਅਮਨਦੀਪ ਸ਼ਰਮਾਂ ਕੈਪਸ਼ਨ ; ਰਕ ਹੁਸ਼ਿਆਰਪੁਰ ਕਸਬੇ ਹਰਿਆਣਾ ਨਾਲ ਸਬੰਧਿਤ ਪੁਸਤਕ ‘ ਗਵੱਈਆਂ ਤੇ ਜਰਨੈਲਾਂ ਦਾ ਗਵਾਹ : ਹਰਿਆਣਾ ’ ਦੇ ਲੋਕ ਅਰਪਣ ਸਮਾਗਮ ਸਬੰਧੀ ਜਾਣਕਾਰੀ ਦਿੰਦੇ ਹੋਏ ਅਧਿਆਪਕ ਆਗੂ ਪ੍ਰਿੰ : ਅਮਨਦੀਪ ਸ਼ਰਮਾਂ , ਲੇਖਕ ਵਰਿੰਦਰ ਨਿਮਾਣਾ ਤੇ ਹੋਰ ।

LEAVE A REPLY

Please enter your comment!
Please enter your name here