ਕੌਸ਼ਲ ਡਾਂਸ ਅਕੈਡਮੀ ਨੇ ਰਿਆਲਟੀ ਸ਼ੋਅ ਵਿਚ ਮਚਾਈ ਧੂਮ  

ਹੁਸ਼ਿਆਰਪੁਰ, (ਦ ਸਟੈਲਰ ਨਿਊਜ਼): ਕਿਸਮੇ ਕਿਤਨਾ ਹੈ ਦਮ’ ਟੀ.ਵੀ. ਰਿਐਲਿਟੀ ਸ਼ੋਅ ਦਾ ਗਰੈਂਡ ਫਾਈਨਲ ਜੋ ਕਿ 29-10-22 ਤੋਂ 09-11-22 ਤੱਕ ਧੂਰੀ ਸੰਗਰੂਰ ਵਿਖੇ ਕਰਵਾਇਆ ਗਿਆ ਵਿੱਚ ਹੁਸ਼ਿਆਰਪੁਰ ਦੀ ਕੌਸ਼ਲ ਡਾਂਸ ਅਕੈਡਮੀ ਦੇ ਪੰਜ ਬੱਚਿਆਂ ਨੇ ਆਪਣੀ ਕਲਾ ਦੇ ਭਰਪੂਰ ਜੌਹਰ ਦਿਖਾਏ। ਅਕੈਡਮੀ ਅਧਿਆਪਕ ਪ੍ਰਵੀਨ ਸ਼ਰਮਾ ਨੇ ਮਾਣ ਅਤੇ ਖ਼ੁਸ਼ੀ ਭਰੇ ਲਹਿਜੇ ਵਿਚ ਦੱਸਿਆ ਕਿ ਧੂਰੀ ਵਿਖੇ ਅਲੱਗ ਅਲੱਗ ਸਟੇਟਾਂ ਤੋਂ ਆਏ ਹੋਏ ਬੱਚਿਆਂ ਵਿੱਚ ਬਹੁਤ ਹੀ ਡਟਵਾਂ ਮੁਕਾਬਲਾ ਹੋਇਆ।

Advertisements

ਜਿਸ ਵਿੱਚ 5 ਤੋਂ 8 ਸਾਲ ਦੀ ਉਮਰ ਦੇ ਬੱਚਿਆਂ ਵਿੱਚੋਂ ਅਕੈਡਮੀ ਦੀ ਅਗਮਪ੍ਰੀਤ ਕੌਰ  ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਅਤੇ ਗੀਤਿਕਾ ਸ਼ਰਮਾ ਰਨਰਅੱਪ ਰਹੀ, 8-10 ਸਾਲ ਦੀ ਉਮਰ ਗਰੁੱਪ ਵਿੱਚ ਪ੍ਰਣਵੀ ਅਰੋੜਾ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਅਤੇ ਪਰਨਿਆਂ ਅਰੋਡ਼ਾ ਰਨਰਅੱਪ ਰਹੀ, 17-18 ਸਾਲ ਦੀ ਉਮਰ ਗਰੁੱਪ ਵਿੱਚ ਵਨੀਤਾ ਸ਼ਰਮਾ ਨੇ ਵੀ ਪਹਿਲਾ ਸਥਾਨ ਪ੍ਰਾਪਤ ਕੀਤਾ ਇਸ ਤੋਂ ਇਲਾਵਾ ਵਨੀਤਾ ਸ਼ਰਮਾ ਨੇ ਮਾਡਲਿੰਗ ਵਿੱਚ ਵੀ ਪਹਿਲਾ ਸਥਾਨ  ਪ੍ਰਾਪਤ ਕੀਤਾ। ਪਹਿਲੇ ਸਥਾਨ ਤੇ ਆਉਣ ਵਾਲੇ ਬੱਚਿਆਂ ਨੂੰ ਰਿਆਲਿਟੀ ਸ਼ੋਅ ਦੇ ਸੰਚਾਲਕਾਂ ਵੱਲੋਂ 5100/- ਰੁਪਏ ਦਾ ਚੈੱਕ ਦੇ ਕੇ ਵੀ ਹੌਸਲਾ ਅਫ਼ਜ਼ਾਈ ਕੀਤੀ। ਪ੍ਰਵੀਨ ਸ਼ਰਮਾ ਨੇ ਅੱਗੇ ਦੱਸਿਆ ਕਿ ਇਸ ਰਿਐਲਿਟੀ ਸ਼ੋਅ ਦਾ ਪ੍ਰਸਾਰਣ ਡੀ.ਡੀ. ਪੰਜਾਬੀ ਚੈਨਲ ਤੇ ਵੀ ਅਲੱਗ ਅਲੱਗ ਸਮੇਂ ਤੇ ਕੀਤਾ ਜਾਵੇਗਾ ਅਤੇ ਉਨ੍ਹਾਂ ਨੇ ਵਰੁਣ ਬਾਂਸਲ ਤੇ ਉਨ੍ਹਾਂ ਦੀ ਸਮੁੱਚੀ ਟੀਮ ਦਾ ਅਜਿਹੇ ਰਿਐਲਿਟੀ ਸ਼ੋਅ ਕਰਵਾਉਣ ਲਈ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ। ਜਿਸ ਨਾਲ ਬੱਚਿਆਂ ਨੂੰ ਆਪਣੀ ਪ੍ਰਤਿਭਾ ਵਿਖਾਉਣ ਦਾ ਮੌਕਾ ਅਤੇ ਭਵਿੱਖ ਲਈ ਅਥਾਹ ਹੌਸਲਾ ਪ੍ਰਾਪਤ ਹੋਇਆ।

LEAVE A REPLY

Please enter your comment!
Please enter your name here