ਜ਼ਿਲ੍ਹਾ ਸਿਹਤ ਅਫਸਰ ਵੱਲੋਂ ਖਾਣ ਵਾਲੇ ਪਦਾਰਥਾਂ ਦੇ ਲਏ ਗਏ 12 ਸੈਂਪਲ

ਹੁਸ਼ਿਆਰਪੁਰ, (ਦ ਸਟੈਲਰ ਨਿਊਜ਼)। ਫੂਡ ਸੇਫਟੀ ਸਟੈਂਡਰਡ ਅਥਾਰਿਟੀ ਆੱਫ ਇੰਡੀਆਂ ਦੀਆਂ ਗਾਈਡਲਾਈਨਾਂ ਅਨੁਸਾਰ ਅੱਜ ਮਿਤੀ 11/11/2022 ਨੂੰ ਕਮਿਸ਼ਨਰ ਫੂਡ ਅਤੇ ਡਰਗੱਜ਼ ਐਡਮਿਨੀਸਟ੍ਰਸ਼ਨ ਦੇ ਦਿਸ਼ਾ ਨਿਰਦੇਸ਼ਾਂ ਅਤੇ ਜ਼ਿਲ੍ਹਾ ਸਿਹਤ ਅਫਸਰ ਡਾ.ਲਖਵੀਰ ਸਿੰਘ ਦੀ ਅਗਵਾਈ ਵਿੱਚ ਫੂਡ ਸੇਫਟੀ ਟੀਮ ਹੁਸ਼ਿਆਰਪੁਰ ਵੱਲੋਂ ਸ਼ਹਿਰ ਦੇ ਵੱਖ-2 ਦੁਕਾਨਾਂ ਅਤੇ ਮਾਲਾਂ  ਵਿੱਚ ਚੈਕਿੰਗ ਕਰਕੇ ਖਾਣ ਪੀਣ ਦੀਆਂ ਚੀਜ਼ਾਂ ਦੇ 12 ਸੈਂਪਲ ਲਏ ਗਏ। ਇਹ ਸੈਂਪਲ 06 ਵੱਖ–ਵੱਖ ਸ਼੍ਰੇਣੀਆ ਜਿਵੇਂ ਕਿ ਮਿਠਾਈਆਂ, ਬੇਕਰੀ , ਫਰੋਜਨ ਫੂਡ, ਤਲੀਆਂ ਚੀਜ਼ਾਂ ਅਤੇ ਬਨਸਪਤੀ ਅਤੇ ਤੇਲ ਸ਼ਾਮਿਲ ਹਨ।

Advertisements

ਇਸ ਬਾਰੇ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਸਿਹਤ ਅਫਸਰ ਡਾ. ਲਖਵੀਰ ਸਿੰਘ ਨੇ ਦੱਸਿਆ ਕਿ ਇਹ ਸੈਂਪਲ ਮੋਰ ਸਟੋਰ, ਰਲਾਇੰਸ ਸਮਾਰਟ, ਬਰਗਰ ਕਿੰਗ, ਸਬਵੇਅ, ਮਿਠਾਈ ਅਤੇ ਬੇਕਰੀ ਦੀਆਂ ਦੁਕਾਨਾਂ ਤੋਂ ਲਏ ਗਏ ਹਨ ਅਤੇ ਸੰਬਧਿਤ ਦੁਕਾਨਾਂ ਤੋਂ ਇੱਕਤਰ ਕਰਕੇ ਸਰਕਾਰ ਵੱਲੋਂ ਮਾਨਤਾ ਪ੍ਰਾਪਤ ਐਨ ਸੀ ਐਮ ਐਲ ਲੈਬ ਗੁੜਗਾਉਂ ਦੇ ਪ੍ਰਤੀਨਿਧੀ ਨੂੰ ਅਗਲੇਰੀ ਜਾਂਚ ਲਈ ਸੋਂਪ ਦਿੱਤੇ ਗਏ ਹਨ। ਉਨ੍ਹਾਂ ਦੱਸਿਆ ਕਿ  ਇਹ ਸੈਂਪਲਿੰਗ ਸਾਰੇ ਭਾਰਤ ਵਿੱਚੋਂ ਚੁਣੇ ਹੋਏ ਜ਼ਿਲਿਆਂ ਅਤੇ ਸ਼ਹਿਰਾਂ ਵਿੱਚ ਮਿਤੀ 09/11/2022 ਤੋਂ 11/11/2022 ਤੱਕ ਖਾਣ ਵਾਲੇ ਪਦਾਰਥਾਂ ਵਿੱਚ ਟਰਾਂਸ ਫੈਟ ਦੀ ਮਾਤਰਾ ਜਾਂਚਣ ਲਈ ਕੀਤੀ ਗਈ ਕਿਉਂਕਿ ਟਰਾਂਸ ਫੈਟ ਸਿਹਤ ਲਈ ਹਾਨੀਕਾਰਕ ਹੈ ਅਤੇ ਦਿਲ ਦੀਆਂ ਬਿਮਾਰੀਆਂ ਨੂੰ ਸੱਦਾ ਦਿੰਦੀ ਹੈ। ਫੂਡ ਸੇਫਟੀ ਸਟੈਂਡਰਡ ਅਥਾਰਿਟੀ ਆੱਫ ਇੰਡੀਆਂ ਵੱਲੋਂ 2022 ਤੱਕ ਖਾਦ ਪਦਾਰਥਾਂ ਵਿੱਚ ਟਰਾਂਸ ਫੈਟ ਦੀ ਮਾਤਰਾ 2 ਪ੍ਰਤੀਸ਼ਤ ਤੋਂ ਘੱਟ ਕਰਨ ਦਾ ਟੀਚਾ ਰੱਖਿਆ ਹੋਇਆ ਹੈ। ਇਸੇ ਲਈ ਸੈਂਪਲ ਇੱਕਤਰ ਕਰਕੇ ਅਗਲੇਰੀ ਜਾਂਚ ਲਈ ਲੈਬ ਵਿੱਚ ਭੇਜੇ ਗਏ ਹਨ। ਇਹ ਸੈਂਪਲ ਇੱਕ ਸਰਵੇ ਵਜੋਂ ਸ਼ੁੱਧਤਾ ਜਾਂਚਣ ਅਤੇ ਭਵਿੱਖ ਵਿੱਚ ਯੋਗ ਯੋਜਨਾ ਬਣਾਉਣ ਲਈ ਇੱਕਤਰ ਕੀਤੇ ਗਏ ਹਨ । ਹੋਰ ਜਾਣਕਾਰੀ ਸਾਂਝੀ ਕਰਦੇ ਹੋਏ ਡਾ. ਲਖਵੀਰ ਸਿੰਘ ਨੇ ਦੱਸਿਆ ਕਿ ਮਿਸ਼ਨ ਤੰਦਰੁਸਤ  ਪੰਜਾਬ ਤਹਿਤ ਲੋਕਾਂ ਨੂੰ ਸਾਫ ਸੁਥਰਾ ਤੇ ਮਿਆਰੀ ਖਾਣ ਵਾਲੇ ਪਦਾਰਥ ਮੁਹੱਈਆ ਕਰਾਉਣਾ ਉਨ੍ਹਾਂ ਲਈ ਪਰਮ ਅਗੇਤ ਹੈ ਅਤੇ ਇਸ ਦੀ ਪੂਰਤੀ ਲਈ ਉਨ੍ਹਾਂ ਦੀ ਟੀਮ ਵੱਲੋਂ ਅਣਥੱਕ ਮਿਹਨਤ ਕੀਤੀ ਜਾ ਰਹੀ ਹੈ ।

LEAVE A REPLY

Please enter your comment!
Please enter your name here