ਭਗਵਾਨ ਵਾਲਮੀਕਿ ਮਹਾਰਾਜ ਜੀ ਦੇ ਪ੍ਰਗਟ ਦਿਵਸ ਨੂੰ ਸਮਰਪਿਤ ਸਲਾਨਾ ਜਿਲਾ ਪੱਧਰੀ ਸਤਿਸੰਗ ਕਰਵਾਇਆ ਗਿਆ

ਕਪੂਰਥਲਾ (ਦ ਸਟੈਲਰ ਨਿਊਜ਼) ਗੌਰਵ ਮੜੀਆ । ਭਗਵਾਨ ਵਾਲਮੀਕਿ ਕਾ੍ਂਤੀ ਸੈਨਾ ਵਲੋ ਭਗਵਾਨ ਵਾਲਮੀਕਿ ਮਹਾਰਾਜ ਜੀ ਦੇ ਪ੍ਗਟ ਦਿਵਸ ਨੂੰ ਸਮਰਪਿਤ ਸਲਾਨਾ ਜਿਲਾ ਪੱਧਰੀ ਸਤਿਸੰਗ ਸ਼ਹਿਨਾਈ ਪੈਲਿਸ ਕਪੂੂਰਥਲਾ ਵਿਖੇ ਕਰਵਾਇਆ ਗਿਆ। ਜਿਸ ਵਿੱਚ ਸੰਗਤਾ ਦਾ ਬਹੁਤ ਭਾਰੀ ਇਕੱਠ ਹੋਇਆ ਸਤਿਸੰਗ ਦੀ ਸ਼ੁਰੂਆਤ ਵੀਰ ਸੰਦੀਪ ਮੱਟੂੂ ਵਲੋ ਕੀਤੀ ਗਈ। ਇਸ ਸਮਾਗਮ ਵਿੱਚ ਸੰਤ ਬਾਬਾ ਸੇਵਕ ਨਾਥ ਜੀ, ਬਾਬਾ। ਮਲਕੀਤ ਨਾਥ, ਬਾਬਾ ਨਿਰਮਲ ਨਾਥ ਜੀ, ਬਾਬਾ ਦਰਸ਼ਨ ਦਾਸ ਜੀ, ਪੂਰੇ ਸੰਤ ਸਮਾਜ ਸਮੇਤ ਵਿਸ਼ੇਸ ਤੌਰ ਤੇ ਪਹੁੰਚੇ ਸੰਤ ਬਾਬਾ ਸੇਵਕ ਨਾਥ ਜੀ ਵਲੋ ਆਈਆ ਹੋਈਆ ਸੰਗਤਾ ਨੂੰ ਸ਼ੀ੍ ਰਮਾਇਣ ਸਾਹਿਬ ਅਤੇ ਸ਼ੀ੍ ਯੋਗਵਸ਼ਿਸਟ ਦੀ ਬਾਣੀ ਨਾਲ ਜੋੜਿਆ ਗਿਆ।

Advertisements

ਇਸ ਮੌਕੇ ਕਾ੍ਂਤੀ ਸੈਨਾ ਦੇ ਪੰਜਾਬ ਪ੍ਧਾਨ ਸਰਵਣ ਗਿੱਲ ਵਲੋ ਆਏ ਸੰਤ ਸਮਾਜ ਅਤੇ ਸੰਗਤਾ ਦਾ ਸਤਿਸੰਗ ਵਿੱਚ ਪਹੁੰਚਣ ਤੇ ਦਿਲੋ ਧੰਨਵਾਦ ਕੀਤਾ ਗਿਆ। ਇਸ ਮੋਕੇ ਉਨਾ ਆਖਿਆ ਕੀ ਅੱਜ ਸਾਨੂੰ ਆਪਣੇ ਬੱਚਿਆ ਨੂੰ ਰਮਾਇਣ ਨਾਲ ਜੋੜਨ ਦੀ ਲੋੜ ਹੈ ਅਤੇ ਬੱਚਿਆ ਨੂੰ ਵੱਧ ਤੋ ਵੱਧ ਪੜਾਉਣ ਦੀ ਲੋੜ ਹੈ ਤਾ ਕੀ ਜੋ ਸੀ੍ ਰਮਾਇਣ ਸਾਹਿਬ ਵਿੱਚ ਭਗਵਾਨ ਵਾਲਮੀਕਿ ਜੀ ਨੇ ਲਿਖਿਆ ਉਸ ਨੂੰ ਪੜ ਕੇ ਵਧੀਆ ਸਮਾਜ ਦੀ ਸਿਰਜਣਾ ਕਰ ਸਕਣ ਅਤੇ ਨਸਿਆ ਵਰਗੀ ਲਾਹਨਤ ਤੋ ਦੂਰ ਰਹਿ ਕੇ ਦੇਸ਼ ਅਤੇ ਸਮਾਜ ਦੀ ਸੇਵਾ ਕਰ ਸਕਣ ਇਸ ਮੌਕੇ ਹਾਜਰ। ਸੰਤ ਬਾਬਾ ਨਿਰਮਲ ਨਾਥ ਜੀ, ਸੀਨੀਅਰ ਵਾਈਸ ਪ੍ਧਾਨ ਸਰਵਣ ਸੱਭਰਵਾਲ, ਵਾਈਸ ਪ੍ਧਾਨ ਤਰਲੋਕ ਸਹੋਤਾ, ਜਨ: ਸਕੱਤਰ ਪੰਜਾਬ ਨਿਰਮਲ ਗਿੱਲ, ਭਗਵਾਨ ਵਾਲਮੀਕਿ ਸ਼ਕਤੀ ਸੇਨਾ ਪੰਜਾਬ ਦੇ ਸੂਬਾ ਪ੍ਧਾਨ ਅਜੇ ਕੁਮਾਰ ਐਡਵੋਕੇਟ ਜੀ, ਸ਼ੀ੍ ਗੁਰੂ ਰਵਿਦਾਸ ਸੇਨਾ ਪੰਜਾਬ ਦੇ ਸੂਬਾ ਪ੍ਧਾਨ ਦਿਲਵਰ ਸਿੰਘ ਜੀ, ਰਾਏ ਸਿੱਖ ਆਜਾਦ ਸੇਨਾ ਦੇ ਸੂਬਾ ਪ੍ਧਾਨ ਬੂਟਾ ਸਿੰਘ ਜੀ,ਡਾ ਪਰਵੀਨ ਬੇਰੀ, ਡ:ਕੋਸ਼ਲ ਜੀ , ਜਿੰਦਰ ਪ੍ਧਾਨ, ਲਾਲੀ ਭੁਲਾਣਾ,ਸੋਮਨਾਥ, ਤਿਲਕ ਰਾਜ, ਸੁਰਿੰਦਰ ਪਾਲ, ਲਾਭ ਚੰਦ, ਤਿਲਕ ਰਾਜ, ਸੰਜੀਵ ਬਜਾਜ, ਨਰੇਸ਼ ਪੰਡਤ, ਚੇਤਨ ਸੂਰੀ ਰਜਨੀਸ਼ ਕਾਂਤ ਸਤਨਾਮ ਸਿੰਘ, ਸਿਕੰਦਰ, ਵੀਰ,ਸਿੰਘ ਆਦਿ ਹਾਜਰ ਹੋਏ।

LEAVE A REPLY

Please enter your comment!
Please enter your name here