ਮੁੱਖ ਮੰਤਰੀ ਦੇ ਦੁਬਾਰਾ ਘਿਰਾਓ ਕਰਨ ਤੇ ਪ੍ਰਮੁੱਖ ਸਕੱਤਰ ਨਾਲ ਬਣੀ ਸਹਿਮਤੀ ਪਰ ਪੀਆਰਟੀਸੀ ਦੀ ਮੈਨੇਜਮੈਂਟ ਕਰ ਰਹੀ ਹੈ ਧੱਕਾ: ਗਰਪ੍ਰੀਤ ਪੰਨੂੰ

ਕਪੂਰਥਲਾ (ਦ ਸਟੈਲਰ ਨਿਊਜ਼), ਰਿਪੋਰਟ- ਗੌਰਵ ਮੜੀਆ। ਪ੍ਰੈਸ ਦੇ ਨਾਂ ਬਿਆਨ ਜਾਰੀ ਕਰਦਿਆਂ ਪੰਜਾਬ ਰੋਡਵੇਜ ਪਨਬੱਸ ਤੇ ਪੀ ਆਰ ਟੀ ਸੀ ਕੰਟਰੈਕਟ ਵਰਕਰਜ ਯੂਨੀਅਨ ਦੇ ਸੂਬਾ ਆਗੂ ਗਰਪ੍ਰੀਤ ਸਿੰਘ ਪੰਨੂੰ ਨੇ  ਦੱਸਿਆ ਕਿ ਸਾਡੇ ਸੰਘਰਸ਼ ਦੌਰਾਨ ਜ਼ੋ ਜਥੇਬੰਦੀ ਦਾ ਪ੍ਰੋਗਰਾਮ  ਰੋਡ ਬਲੌਕ ਕਰਨ ਦਾ ਸੀ। ਉਸ ਸਮੇਂ ਪ੍ਰਸਾਸਨ ਨੇ ਸਾਡੀ ਮੀਟਿੰਗ ਪ੍ਰਮੁੱਖ ਸਕੱਤਰ ਹਿਮਾਂਸ਼ੂ ਜੈਨ ਨਾਲ ਕਰਵਾਉਂਣ ਦੀ  ਕਰਵਾਈ ਆਰੰਭੀ ਗਈ । ਜਿੱਥੇ ਡਾਇਰੈਕਟਰ ਟਰਾਂਸਪੋਰਟ ਨੇ ਅਪਣਾ ਅੜੀਅਲ ਵਤੀਰਾ ਨਹੀਂ ਛੱਡਿਆ ਤੇ ਬਟਾਲਾ ਡਿਪੂ ਦੇ ਕੰਡਕਟਰ ਬੇਕਸੂਰ ਹੁੰਦਿਆਂ ਹੋਇਆਂ ਵੀ ਬਹਾਲ ਨਹੀਂ ਕੀਤਾ। ਜਿਸ ਦੇ ਰੋਸ ਵਜੋਂ ਦੁਬਾਰਾ ਤੋ ਮੁੱਖ ਮੰਤਰੀ ਦੀ ਰਿਹਇਸ਼ ਦਾ ਘਿਰਾਓ ਕਰਨ ਦਾ ਫੈਸਲਾ ਕੀਤਾ। ਪਰ ਪ੍ਰਸ਼ਾਸਨ ਦੇ ਨਾਲ ਗੱਲਬਾਤ ਵਿੱਚ ਪੈਣ ਤੋਂ ਬਾਅਦ ਤੇ ਮੁੱਖ ਮੰਤਰੀ ਪੰਜਾਬ  ਦੇ ਭਰੋਸੇ ਤੋਂ ਬਾਅਦ ਪ੍ਰੋਗਰਾਮ ਤੇ ਹੜਤਾਲ ਪੋਸਟਪੌਨ ਕੀਤੀ ਗਈ । ਪਰ ਪੀ ਆਰ ਟੀ ਸੀ ਦੀ ਮੈਨੇਜਮੈਂਟ ਨੇ ਅਪਣਾ ਅੜੀਅਲ ਵਤੀਰਾ ਵਰਤਦੇ ਹੋਏ ਹੜਤਾਲ ਦੇ ਗਏ ਮੁਲਾਜ਼ਮਾ ਨੂੰ ਰੂਟ ਨਾ ਭੇਜ ਕੇ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ । ਜਿਸਦੇ ਰੋਸ ਵਜੋਂ ਪੀ ਆਰ ਟੀ ਸੀ ਦੇ ਦੁਬਾਰੇ ਸਾਰੇ ਡੀਪੂ ਬੰਦ ਕਰ ਦਿੱਤੇ ਗਏ ਹਨ ।  ਜਦੋਂ ਦੁਬਾਰਾ ਤੋ ਡਿਪੂ ਬੰਦ ਹੋਣ ਲੱਗੇ ਤਾਂ ਪ੍ਰਸਾਸਨ ਨੇ ਨੁਕਸਾਨ ਕਰਾ ਕੇ ਵਰਕਰਾਂ ਨੂੰ ਰੂਟ ਤੇ ਭੇਜਿਆ ਇਸ ਤੋ ਸਾਫ ਸਿੱਧ ਹੁੰਦਾ ਹੈ ਕਿ ਮੈਨੇਜਮੈਂਟ ਜਾਣ ਬੁੱਝ ਕੇ ਵਰਕਰਾਂ ਨੂੰ ਤੰਗ ਪ੍ਰੇਸ਼ਾਨ ਕਰ ਰਹੀ ਤੇ ਤਾਂ ਜੋ ਸਰਕਾਰ ਦੀ ਬੇਇਜ਼ਤੀ ਹੋ ਸਕੇ ।

Advertisements

ਉਹਨਾ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਦਾ ਆਪਣੇ ਅਫਸਰਾਂ ਨਾਲ ਕੋਈ ਤਾਲਮੇਲ ਨਹੀਂ ਹੈ । ਕਿਉੰਕਿ ਜੇਕਰ ਰਾਤ ਨੂੰ ਸਰਕਾਰ ਰਾਬਤਾ ਬਣਾ ਕੇ ਹੱਲ ਕਰਦੀ ਹੈ ਤੇ ਯੂਨੀਅਨ ਦੀ ਸਹਿਮਤੀ ਤੇ ਪ੍ਰੋਗਰਾਮ ਪੋਸਟਪੌਨ ਕੀਤੇ ਜਾ ਚੁੱਕੇ ਸਨ । ਤੇ ਵਰਕਰ ਡਿਊਟੀ ਕਰਨ ਲਈ ਡਿੱਪੂਆਂ ਵਿੱਚ ਪਹੁੰਚ ਗਏ ਸਨ । ਪਰ ਪੀ ਆਰ ਟੀ ਸੀ ਦੀ ਮੈਨੇਜਮੈਂਟ ਨੇ ਜਾਨ ਬੁੱਝ ਕੇ ਵਰਕਰਾਂ ਨੂੰ ਡਿਊਟੀ ਨਹੀਂ ਕਰਨ ਦਿੱਤੀ ਤੇ ਸਰਕਾਰ ਦਾ ਮਾਲੀ ਨੁਕਸਾਨ ਕੀਤਾ । ਧਰਨੇ ਨੂੰ ਸੰਬੋਧਨ ਕਰਦਿਆ ਕਰਦਿਆ ਆਗੂਆ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਵੀ ਜੇਕਰ ਮੈਨੇਜਮੈਂਟ ਨੇ ਵਰਕਰਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾਂ ਕਿਸੇ ਤਰ੍ਹਾਂ ਦਾ ਧੱਕਾ ਕੀਤਾ । ਤਾਂ ਪੰਜਾਬ ਦੇ ਸਾਰੇ ਡਿਪੂ ਬੰਦ ਕਰਕੇ ਧਰਨਾ ਪ੍ਰਦਰਸਨ ਕੀਤਾ ਜਾਵੇਗਾ । ਜਿਸਦੀ ਜਿੰਮੇਵਾਰੀ ਮੈਨੇਜਮੈਂਟ ਤੇ ਸਰਕਾਰ ਦੀ ਹੋਵੇਗੀ। ਇਸ ਮੌਕੇ ਬਹੁਤ ਸਾਰੇ ਵਰਕਰ ਮੌਜ਼ੂਦ ਸਨ।

LEAVE A REPLY

Please enter your comment!
Please enter your name here