ਭਾਰਤੀ ਥਲ ਸੈਨਾ ਵਿੱਚ ਨਰਸਿੰਗ ਅਸਿਟੈਂਟ, ਰੀਲੀਜੀਐੱਸ ਟੀਚਰ ਅਤੇ ਮਿਲਟਰੀ ਪੁਲਿਸ ਵਜੋਂ ਭਰਤੀ ਲਈ ਜਲੰਧਰ ਵਿਖੇ ਰੈਲੀ

ਹੁਸ਼ਿਆਰਪੁਰ, (ਦ ਸਟੈਲਰ ਨਿਊਜ਼)। ਭਾਰਤੀ ਥਲ ਸੈਨਾ ਵੱਲੋਂ 22 ਨਵੰਬਰ ਤੋਂ 10 ਦਸੰਬਰ 2022 ਤੱਕ 15 ਸਿੱਖਲਾਈ, ਫੁੱਟਬਾਲ ਗਰਾਉਂਡ, ਨੇੜੇ ਪੁਲਿਸ ਸਟੇਸ਼ਨ, ਡਵੀਜ਼ਨ ਨੰ:7, ਅਰਬਨ ਅਸਟੇਟ, ਫੇਸ ਨੰ: 1, ਜਲੰਧਰ ਕੈਂਟ ਵਿਖੇ ਵੱਖ—ਵੱਖ ਭਰਤੀ ਰੈਲੀਆਂ ਦਾ ਆਯੋਜਨ ਕੀਤਾ ਜਾ ਰਿਹਾ ਹੈ, ਜਿਸ ਵਿੱਚ ਕਿ ਸਿਰਫ ਉਹ ਉਮੀਦਵਾਰ ਜਿਨ੍ਹਾਂ ਨੂੰ ਆਨ ਲਾਈਨ ਅਪਲਾਈ ਕਰਨ ਉਪਰੰਤ ਐਡਮਿਟ ਕਾਰਡ ਮਿਲ ਚੁੱਕੇ ਹਨ, ਭਾਗ ਲੈਣ ਲਈ ਯੋਗ ਹੋਣਗੇ ਅਤੇ ਆਪਣੇ ਹਰ ਲੋੜੀਂਦੇ ਦਸਤਾਵੇਜ਼ ਜਿਵੇਂ ਕਿ ਯੋਗਤਾ ਦੇ ਸਾਰੇ ਸਰਟੀਫੀਕੇਟ, ਜਾਤੀ ਸਰਟੀਫੀਕੇਟ, ਰਿਹਾਇਸ਼ੀ ਸਰਟੀਫੀਕੇਟ ਅਤੇ ਹੋਰ ਕਿਸੇ ਵੀ ਤਰ੍ਹਾਂ ਦਾ ਬਣਦਾ ਅਤੇ ਲੋੜੀਂਦਾ ਸਰਟੀਫੀਕੇਟ ਲੈ ਕੇ ਹਾਜ਼ਰ ਹੋ ਸਕਦੇ ਹਨ। ਮਿਤੀ 22 ਨਵੰਬਰ ਤੋਂ 10 ਦਸੰਬਰ 2022 ਤੱਕ ਹੋਣ ਵਾਲੀ ਇਸ ਰਿਕਰੂਟਮੈਂਟ ਰੈਲੀ ਵਿੱਚ ਪ੍ਰਾਰਥੀ ਸਵੇਰੇ 04:00 ਵਜੇ ਤੋਂ ਸਵੇਰੇ 07:30 ਵਜੇ ਤੱਕ ਹੀ ਗੇਟ ਦੇ ਅੰਦਰ ਐਂਟਰੀ ਕਰ ਸਕਦੇ ਹਨ।

Advertisements

ਰਿਕਰੂਟਮੈਂਟ ਰੈਲੀਆਂ ਦੀ ਕੜੀ ਵਿੱਚ ਹੁਸ਼ਿਆਰਪੁਰ ਜਿਲ੍ਹੇ ਦੇ ਨੌਜਵਾਨਾਂ ਲਈ ਜਿਨ੍ਹਾਂ ਨੇ ਸੀ ਐਲ ਕੇ/ਐਸ ਕੇ ਟੀ/ਟੈਕ/ਟੀ ਡੀ ਐਨ ਟ੍ਰੇਡਾਂ ਲਈ ਅਪਲਾਈ ਕੀਤਾ ਹੈ, ਦੀ ਪਹਿਲੀ ਰੈਲੀ 22 ਨਵੰਬਰ 2022 ਨੂੰ ਕੀਤੀ ਜਾ ਰਹੀ ਹੈ, ਜੀ ਡੀ ਟ੍ਰੇਡ ਲਈ 23 ਨਵੰਬਰ 2022 ਨੂੰ ਦੂਜੀ ਰੈਲੀ ਸਿਰਫ ਦਸੂਹਾ ਤਹਿਸੀਲ ਦੇ ਨੌਜਵਾਨਾਂ ਲਈ, 24 ਨਵੰਬਰ 2022 ਨੂੰ ਤੀਜੀ ਰੈਲੀ ਸਿਰਫ ਗੜ੍ਹਸ਼ੰਕਰ ਅਤੇ ਹੁਸ਼ਿਆਰਪੁਰ ਤਹਿਸੀਲ ਦੇ ਨੌਜਵਾਨਾਂ ਲਈ, 25 ਅਤੇ 26 ਨਵੰਬਰ 2022 ਨੂੰ ਚੌਥੀ ਅਤੇ ਪੰਜਵੀਂ ਰੈਲੀ ਸਿਰਫ ਮੁਕੇਰੀਆਂ ਤਹਿਸੀਲ ਦੇ ਨੌਜਵਾਨਾਂ ਲਈ ਕੀਤੀ ਜਾ ਰਹੀ ਹੈ। ਨਰਸਿੰਗ ਅਸਿਸਟੈਂਟ/ ਨਰਸਿੰਗ ਅਸਿਸਟੈਂਟ (ਵੈਟਰਨਰੀ) ਦੀ ਭਰਤੀ ਲਈ ਰਿਕਰੂਟਮੈਂਟ ਰੈਲੀ 1 ਅਤੇ 2 ਦਸੰਬਰ 2022 ਨੂੰ ਕੀਤੀ ਜਾ ਰਹੀ ਹੈ, ਰੀਲੀਜੀਅਸ ਟੀਚਰ ਦੀ ਭਰਤੀ ਸਬੰਧੀ ਰਿਕਰੂਟਮੈਂਟ ਰੈਲੀ 3 ਦਸੰਬਰ 2022 ਨੂੰ ਕੀਤੀ ਜਾ ਰਹੀ ਹੈ ਅਤੇ 7 ਦਸੰਬਰ 2022 ਤੋਂ 10 ਦਸੰਬਰ 2022 ਤੱਕ ਵੂਮੈਨ ਮਿਲਟਰੀ ਪੁਲਿਸ ਦੀ ਭਰਤੀ ਸਬੰਧੀ ਰੈਲੀ ਦਾ ਆਯੋਜਨ ਕੀਤਾ ਜਾ ਰਿਹਾ ਹੈ।

LEAVE A REPLY

Please enter your comment!
Please enter your name here