ਪਟਿਆਲਾ ਜ਼ਿਲ੍ਹੇ ਦੀਆਂ ਤਿੰਨ ਰੋਜ਼ਾ ਜ਼ਿਲ੍ਹਾ ਪੱਧਰੀ ਪ੍ਰਾਇਮਰੀ ਖੇਡਾਂ ਸ਼ਾਨੋ ਸ਼ੌਕਤ ਨਾਲ ਹੋਈਆਂ ਸਮਾਪਤ

ਪਟਿਆਲਾ (ਦ ਸਟੈਲਰ ਨਿਊਜ਼)। ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਸਿੱਖਿਆ ਅਫ਼ਸਰ ਇੰਜ. ਅਮਰਜੀਤ ਸਿੰਘ ਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਮਨਵਿੰਦਰ ਕੌਰ ਭੁੱਲਰ ਦੀ ਅਗਵਾਈ ਵਿੱਚ ਪੋਲੋ ਗਰਾਊਂਡ ਪਟਿਆਲਾ ਵਿਖੇ ਚੱਲ ਰਹੀਆਂ ਤਿੰਨ ਰੋਜ਼ਾ ਜ਼ਿਲ੍ਹਾ ਪੱਧਰੀ ਪ੍ਰਾਇਮਰੀ ਖੇਡਾਂ ਸ਼ਾਨੋ ਸ਼ੌਕਤ ਨਾਲ ਸਮਾਪਤ ਹੋ ਗਈਆਂ ਹਨ।

Advertisements

ਖੇਡਾਂ ਦੇ ਤੀਸਰੇ ਦਿਨ ਸਮਾਪਤੀ ਸਮਾਰੋਹ ਮੌਕੇਮੁੱਖ ਮਹਿਮਾਨ ਵਜੋਂ ਪੁੱਜੇ ਸਹਾਇਕ ਕਮਿਸ਼ਨਰ (ਜ) ਤੇ ਐਸ.ਡੀ.ਐਮ. ਦੁਧਨਸਾਧਾਂ ਕਿਰਪਾਲਵੀਰ ਸਿੰਘ ਨੇ ਖਿਡਾਰੀਆਂ ਦੀ ਹੌਸਲਾ ਅਫ਼ਜ਼ਾਈ ਕਰਦਿਆਂ ਕਿਹਾ ਕਿ ਖੇਡਾਂ  ਵਿਦਿਆਰਥੀਆਂ ਨੂੰ ਸਹਿਣਸ਼ੀਲਤਾ, ਅਨੁਸ਼ਾਸਨ, ਸਮੇਂ ਦੀ ਕੀਮਤ ਅਤੇ ਜਿੱਤ ਹਾਰ ਤੋਂ ਉਪਰ ਉੱਠਣ ਦੀ ਕਲਾ ਬਖ਼ਸ਼ਦੀਆਂ ਹਨ ਅਤੇ ਇਹ ਗੁਣ ਉਹਨਾਂ ਦੇ ਸਾਰੀ ਜ਼ਿੰਦਗੀ ਨਾਲ ਚੱਲਦੇ ਹਨ। ਉਨ੍ਹਾਂ ਖਿਡਾਰੀਆਂ ਨੂੰ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੰਦਿਆਂ ਕਿਹਾ ਕਿ ਪ੍ਰਾਇਮਰੀ ਖੇਡਾਂ ਖਿਡਾਰੀਆਂ ਦੀ ਪ੍ਰਤਿਭਾ ਨੂੰ ਨਿਖਾਰਨ ‘ਚ ਅਹਿਮ ਰੋਲ ਅਦਾ ਕਰਦੀਆਂ ਹਨ ਤੇ ਇਥੋਂ ਪੈਦਾ ਹੋਏ ਖਿਡਾਰੀ ਹੀ ਕੌਮੀ ਤੇ ਕੌਮਾਂਤਰੀ ਪੱਧਰ ‘ਤੇ ਸੂਬੇ ਅਤੇ ਦੇਸ਼ ਦਾ ਨਾਮ ਰੌਸ਼ਨ ਕਰਨਗੇ।
ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ ਇੰਜ. ਅਮਰਜੀਤ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਪੱਧਰੀ ਖੇਡਾਂ ਵਿੱਚ ਲਗਪਗ 19 ਈਵੈਂਟ ਕਰਵਾਏ ਗਏ ਹਨ। ਉਨ੍ਹਾਂ ਨਤੀਜਿਆਂ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੈਡਮਿੰਟਨ ਸਿੰਗਲ ਲੜਕਿਆਂ ਵਿੱਚ ਭਾਦਸੋਂ-1 ਅਤੇ ਲੜਕੀਆਂ ਵਿੱਚ ਪਟਿਆਲਾ-2 ਪਹਿਲੇ ਸਥਾਨ ‘ਤੇ ਰਹੇ ਅਤੇ ਬੈਡਮਿੰਟਨ ਡਬਲਜ਼ ਲੜਕਿਆਂ ਵਿੱਚ ਭਾਦਸੋਂ-1 ਅਤੇ ਲੜਕੀਆਂ ਵਿੱਚ ਸਮਾਣਾ-1 ਪਹਿਲੇ ਸਥਾਨ ‘ਤੇ ਜੇਤੂ ਰਹੇ। ਕਰਾਟੇ ਲੜਕੀਆਂ 18 ਕਿਲੋਗ੍ਰਾਮ ਵਿੱਚ ਭੁਨਰਹੇੜੀ-1, 21 ਵਿੱਚ ਪਟਿਆਲਾ-1, 24 ਵਿੱਚ ਭੁਨਰਹੇੜੀ-1, 27 ਵਿੱਚ ਪਟਿਆਲਾ-3, 30 ਵਿੱਚ ਪਟਿਆਲਾ-3, 34 ਵਿੱਚ ਭੁਨਰਹੇੜੀ-1, 34+ ਵਿੱਚ ਭੁਨਰਹੇੜੀ-1 ਪਹਿਲੇ ਸਥਾਨ ‘ਤੇ ਜੇਤੂ ਰਹੇ। ਕਰਾਟੇ ਲੜਕਿਆਂ ਵਿੱਚ 20 ਕਿੱਲੋਗ੍ਰਾਮ ਵਿੱਚ ਸਮਾਣਾ-1, 23 ਵਿੱਚ ਸਮਾਣਾ-1, 26 ਵਿੱਚ ਸਮਾਣਾ-3, 29 ਵਿੱਚ ਭੁਨਰਹੇੜੀ, 32 ਵਿੱਚ ਭੁਨਰਹੇੜੀ-1, 36 ਵਿੱਚ ਭੁਨਰਹੇੜੀ-1 ਅਤੇ 36+ ਵਿੱਚ ਭੁਨਰਹੇੜੀ-1 ਪਹਿਲੇ ਸਥਾਨ ‘ਤੇ ਜੇਤੂ ਰਹੇ।

ਇਸੇ ਤਰ੍ਹਾਂ ਸ਼ਤਰੰਜ ਲੜਕਿਆਂ ਵਿੱਚ ਬਲਾਕ ਭਾਦਸੋਂ-1 ਲੜਕੀਆਂ ਵਿੱਚ ਭੁਨਰਹੇੜੀ-2 ਪਹਿਲੇ ਸਥਾਨ ‘ਤੇ ਰਹੇ, ਲੰਬੀ ਛਾਲ ਵਿੱਚ ਲੜਕਿਆਂ ਵਿੱਚ ਭਾਦਸੋਂ-1 ਅਤੇ ਲੜਕੀਆਂ ਵਿੱਚ ਸਮਾਣਾ-3 ਪਹਿਲੇ ਸਥਾਨ ‘ਤੇ ਜੇਤੂ ਰਹੇ। ਜਿਮਨਾਸਟਿਕ ਟੀਮ ਚੈਂਪੀਅਨਸ਼ਿਪ ਵਿੱਚ ਲੜਕਿਆਂ ‘ਚ ਪਟਿਆਲਾ-1 ਅਤੇ ਆਲ ਆਊਟ ਬੈੱਸਟ ਜਿਮਨਾਸਟਿਕ, ਫਲੋਰ ਜਿਮਨਾਸਟਿਕ, ਟੇਬਲ ਵਾਉਲਟ ਜਿਮਨਾਸਟਿਕ ਵਿੱਚ ਪਟਿਆਲਾ-3 ਦੇ ਵਿਦਿਆਰਥੀ ਜੇਤੂ ਰਹੇ। ਜਿਮਨਾਸਟਿਕ ਲੜਕੀਆਂ ਵਿੱਚ ਜਿਮਨਾਸਟਿਕ ਟੀਮ ਭਾਦਸੋਂ-2, ਰਿਦਮਿਕ ਜਿਮਨਾਸਟਿਕ ਸਮਾਣਾ-1, ਹੋਆਪ ਜਿਮਨਾਸਟਿਕ ਵਿੱਚ ਸਮਾਣਾ 1 ਪਹਿਲੇ ਸਥਾਨ ‘ਤੇ ਜੇਤੂ ਰਹੇ। ਰੱਸੀ ਟੱਪਣਾ ਲੜਕੇ ਅਤੇ ਲੜਕੀਆਂ ਦੋਨਾਂ ਵਿੱਚ ਸਮਾਣਾ-1 ਪਹਿਲੇ ਸਥਾਨ ‘ਤੇ ਜੇਤੂ ਰਹੇ।

ਸਰਕਲ ਕਬੱਡੀ ਲੜਕਿਆਂ ਦੀ ਟੀਮ ਬਲਾਕ ਪਟਿਆਲਾ-2 ਅਤੇ ਨੈਸ਼ਨਲ ਕਬੱਡੀ ਲੜਕੀਆਂ ਵਿੱਚ ਪਟਿਆਲਾ-3 ਦੀਆਂ ਟੀਮਾਂ ਪਹਿਲੇ ਸਥਾਨ ‘ਤੇ ਰਹੀਆਂ। ਫੁੱਟਬਾਲ ਲੜਕੇ ‘ਤੇ ਲੜਕੀਆਂ ਅਤੇ ਖੋ-ਖੋ ਲੜਕੇ ‘ਤੇ ਲੜਕੀਆਂ ਵਿੱਚ ਸਮਾਣਾ-1 ਬਲਾਕ ਨੇ ਪਹਿਲੇ ਸਥਾਨ ‘ਤੇ ਬਾਜ਼ੀ ਮਾਰੀ। ਯੋਗਾ ਆਰਟਿਸਟਿਕ ਲੜਕੇ ਭੁਨਰਹੇੜੀ-1, ਆਰਟਿਸਟਿਕ ਲੜਕੀਆਂ ਪਟਿਆਲਾ -2, ਗਰੁੱਪ ਯੋਗਾ ਲੜਕੇ ਬਾਬਰਪੁਰ ‘ਤੇ ਲੜਕੀਆਂ ਭੁਨਰਹੇੜੀ-1, ਰਿਧਮਿਕ ਯੋਗਾ ਲੜਕੇ ਪਟਿਆਲਾ-2 ‘ਤੇ ਰਿਧਮਿਕ ਲੜਕੀਆਂ ਵਿੱਚ ਭੁਨਰਹੇੜੀ-2 ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਇਹਨਾਂ ਖੇਡਾਂ ਦਾ ਵਧੀਆ ਪ੍ਰਬੰਧ ਕਰਨ ਵਿੱਚ ਪੂਰੇ ਜ਼ਿਲ੍ਹੇ ਦੇ 16 ਬਲਾਕਾਂ ਦੇ ਅਧਿਆਪਕਾਂ, ਵੱਖ-ਵੱਖ ਬਣਾਈਆਂ ਕਮੇਟੀਆਂ, ਬੀ.ਪੀ.ਈ.ਓ ਸਾਹਿਬਾਨਾਂ, ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਟੀਮ,  ਬਲਾਕ ਅਤੇ ਜ਼ਿਲ੍ਹਾ ਮੀਡੀਆ ਟੀਮਾਂ ਵੱਲੋਂ ਪੂਰਨ ਸਹਿਯੋਗ ਦਿੱਤਾ ਗਿਆ।

LEAVE A REPLY

Please enter your comment!
Please enter your name here