ਲਾਅ ਯੂਨੀਵਰਸਿਟੀ ਨੇ ਕਾਨੂੰਨੀ ਪੱਤਰਕਾਰੀ ਅਤੇ ਕੈਰੀਅਰ ਕਾਊਂਸਲਿੰਗ ‘ਤੇ ਕਰਵਾਇਆ ਸੈਮੀਨਾਰ

ਪਟਿਆਲਾ (ਦ ਸਟੈਲਰ ਨਿਊਜ਼)। ਰਾਜੀਵ ਗਾਂਧੀ ਨੈਸ਼ਨਲ ਯੂਨੀਵਰਸਿਟੀ ਆਫ਼ ਲਾਅ ਦੇ ਲੋਕ ਸੰਪਰਕ ਵਿਭਾਗ ਵੱਲੋਂ ਕਾਨੂੰਨੀ ਪੱਤਰਕਾਰੀ ‘ਤੇ ਕੈਰੀਅਰ ਕਾਊਂਸਲਿੰਗ ਵਿਸ਼ੇ ‘ਤੇ ਸੈਮੀਨਾਰ ਕਰਵਾਇਆ ਗਿਆ। ਇਸ ਮੌਕੇ ਡਿਪਟੀ ਲੀਗਲ ਐਡੀਟਰ, ਦਿ ਟ੍ਰਿਬਿਊਨ, ਸ੍ਰੀ ਸੌਰਭ ਮਲਿਕ ਅਤੇ ਸੀ.ਈ.ਓ., ਲਾਕਟੋਪਸ (ਕਾਨੂੰਨ ਦੇ ਵਿਦਿਆਰਥੀਆਂ ਲਈ ਵੈਬਸਾਈਟ) ਸ੍ਰੀ ਤਨੁਜ ਕਾਲੀਆ ਨੇ ਪ੍ਰਿੰਟ ਅਤੇ ਆਨਲਾਈਨ ਮੀਡੀਆ ਵਿੱਚ ਕਾਨੂੰਨੀ ਪੱਤਰਕਾਰੀ ਦੇ ਵੱਖ-ਵੱਖ ਪਹਿਲੂਆਂ ਅਤੇ ਦਾਇਰੇ ਸਬੰਧੀ ਵਿਦਿਆਰਥੀਆਂ ਨਾਲ ਜਾਣਕਾਰੀ ਸਾਂਝੀ ਕੀਤੀ।

Advertisements

ਸੈਮੀਨਾਰ ਦੌਰਾਨ ਅਸਿਸਟੈਂਟ ਪ੍ਰੋਫੈਸਰ ਅੰਗਰੇਜ਼ੀ ਅਤੇ ਪੀਆਰਓ, ਆਰਜੀਐਨਯੂਐਲ ਡਾ. ਨਵਲੀਨ ਮੁਲਤਾਨੀ ਨੇ ਮਾਹਿਰਾਂ ਦਾ ਸਵਾਗਤ ਕੀਤਾ ਤੇ ਉਨ੍ਹਾਂ ਕਿਹਾ ‘ਕਾਨੂੰਨੀ ਪੱਤਰਕਾਰੀ ਸਚਾਈ ਨੂੰ ਸਪਸ਼ਟ ਰੂਪ ਵਿੱਚ ਪਰਿਭਾਸ਼ਿਤ ਕਰਦੀ ਹੈ ਅਤੇ ਕਾਨੂੰਨ ਦੇ ਖੇਤਰ ਦੇ ਦਿਲਚਸਪ ਪਹਿਲੂਆਂ ਨੂੰ ਉਜਾਗਰ ਕਰਦੀ ਹੈ। ਇਸ ਉੱਭਰ ਰਹੇ ਖੇਤਰ ਵਿੱਚ ਉੱਤਮਤਾ ਪ੍ਰਾਪਤ ਕਰਨ ਲਈ ਵਿਸ਼ੇਸ਼ ਹੁਨਰ ਅਤੇ ਪੇਸ਼ੇਵਰ ਅਨੁਸ਼ਾਸਨ ਦੀ ਲੋੜ ਹੁੰਦੀ ਹੈ।’
  ਸ੍ਰੀ ਸੌਰਭ ਮਲਿਕ ਨੇ ‘ਕਾਨੂੰਨੀ ਪੱਤਰਕਾਰੀ: ਅਦਾਲਤ ਦੀ ਕਹਾਣੀ ਸੁਣਾਉਣਾ ਨਹੀਂ’ ਵਿਸ਼ੇ ‘ਤੇ ਭਾਸ਼ਣ ਦਿੰਦਿਆਂ ਵਿਦਿਆਰਥੀਆਂ ਨੂੰ ਅਦਾਲਤਾਂ ਬਾਰੇ ਰਿਪੋਰਟਿੰਗ ਅਤੇ ਅਦਾਲਤੀ ਮਾਮਲਿਆਂ ਦੀ ਮੀਡੀਆ ਕਵਰੇਜ ਤੋਂ ਜਾਣੂ ਕਰਵਾਇਆ। ਉਨ੍ਹਾਂ ਕਿਹਾ ਕਿ ‘ਆਮ ਤੌਰ ‘ਤੇ, ਅਦਾਲਤੀ ਮਾਮਲਿਆਂ ਦੀ ਮੀਡੀਆ ਕਵਰੇਜ ਐਪੀਸੋਡਿਕ ਹੁੰਦੀ ਹੈ। ਕਾਨੂੰਨੀ ਪੱਤਰਕਾਰਾਂ ਦੇ ਲੇਖ ਉੱਦਮੀ ਹੁੰਦੇ ਹਨ ਕਿਉਂਕਿ ਇਹ ਪਾਠਕਾਂ ਨੂੰ ਐਪੀਸੋਡਿਕ ਕਹਾਣੀਆਂ ਦੁਆਰਾ ਉਲਝੇ ਜਾਂ ਪੂਰਵ ਗਰਾਊਂਡ ਗੁੰਝਲਦਾਰ ਮੁੱਦਿਆਂ ਨੂੰ ਸਮਝਣ ਦੇ ਯੋਗ ਬਣਾਉਂਦੇ ਹਨ।

ਉਨ੍ਹਾਂ ਕਿਹਾ ਕਿ ਕਾਨੂੰਨੀ ਪੱਤਰਕਾਰਾਂ ਲਈ ਚੰਗੀ ਖੋਜ ਅਤੇ ਲਿਖਣ ਦੇ ਹੁਨਰ ਜ਼ਰੂਰੀ ਹਨ। ਪੇਸ਼ੇ ਦੀਆਂ ਲੋੜਾਂ ਬਾਰੇ ਵਿਸਥਾਰ ਵਿੱਚ ਦੱਸਦਿਆਂ ਉਨ੍ਹਾਂ ਕਿਹਾ ਕਿ ਕਾਨੂੰਨੀ ਪੱਤਰਕਾਰਾਂ ਨੂੰ ਪਾਠਕਾਂ ਨੂੰ ਸਪਸ਼ਟਤਾ ਪ੍ਰਦਾਨ ਕਰਨੀ ਚਾਹੀਦੀ ਹੈ। ਪੱਤਰਕਾਰੀ ਵਿੱਚ ਡਿਪਲੋਮਾ ਜਾਂ ਡਿਗਰੀ ਪੇਸ਼ੇ ਦੀਆਂ ਮੰਗਾਂ ਨੂੰ ਪੂਰਾ ਕਰਨ ਲਈ ਇੱਕ ਕਾਨੂੰਨ ਗ੍ਰੈਜੂਏਟ ਨੂੰ ਤਿਆਰ ਕਰਦੀ ਹੈ। ਉਨ੍ਹਾਂ ਕਿਹਾ ਕਿ ਕਾਨੂੰਨੀ ਪੱਤਰਕਾਰਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਇਮਾਨਦਾਰੀ ਨਾਲ ਰਿਪੋਰਟਿੰਗ ਕਰਨ। ਉਸ ਨੇ ਤਕਨੀਕੀ ਤੌਰ ‘ਤੇ ਉੱਨਤ ਸਮੇਂ ਵਿੱਚ ਕਾਨੂੰਨੀ ਪੱਤਰਕਾਰੀ ਦੇ ਵਿਸਤ੍ਰਿਤ ਦਾਇਰੇ ‘ਤੇ ਵੀ ਵਿਚਾਰ-ਵਟਾਂਦਰਾ ਕੀਤਾ। ਸ੍ਰੀ ਮਲਿਕ ਨੇ ਵਿਦਿਆਰਥੀਆਂ ਨੂੰ ਸੁਚੇਤ ਕਰਦਿਆਂ ਕਿਹਾ ਕਿ ਕਾਨੂੰਨੀ ਪੱਤਰਕਾਰਾਂ ਦੁਆਰਾ ਜ਼ੁਬਾਨੀ ਨਿਰੀਖਣ, ਦਲੀਲਾਂ ਅਤੇ ਨਿਰਣੇ ਪੂਰੀ ਤਨਦੇਹੀ ਨਾਲ ਰਿਪੋਰਟ ਕੀਤੇ ਜਾਣੇ ਚਾਹੀਦੇ ਹਨ।
  ਸ੍ਰੀ ਤਨੁਜ ਕਾਲੀਆ ਨੇ ‘ਕਾਨੂੰਨੀ ਮੀਡੀਆ ਅਤੇ ਪੱਤਰਕਾਰੀ ਵਿੱਚ ਕੈਰੀਅਰ’ ‘ਤੇ ਚਰਚਾ ਕੀਤੀ। ਉਨ੍ਹਾਂ ਕਾਨੂੰਨੀ ਜਾਗਰੂਕਤਾ ਪੈਦਾ ਕਰਨ ਅਤੇ ਕਾਨੂੰਨਾਂ ਨੂੰ ਆਮ ਆਦਮੀ ਲਈ ਸਮਝਣ ਯੋਗ ਬਣਾਉਣ ਵਿੱਚ ਮੀਡੀਆ ਦੀ ਭੂਮਿਕਾ ‘ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਕਾਨੂੰਨੀ ਪੱਤਰਕਾਰੀ ਵਿੱਚ ਕੈਰੀਅਰ ਬਣਾਉਣ ਲਈ ਖੋਜ, ਲਿਖਣ, ਸੰਪਾਦਨ, ਫਾਰਮੈਟਿੰਗ ਅਤੇ ਪਰੂਫ਼ ਰੀਡਿੰਗ ਹੁਨਰ ਜ਼ਰੂਰੀ ਹਨ। ‘ਚੰਗੀ ਖੋਜ ਅਤੇ ਲਿਖਣ ਦੇ ਹੁਨਰ ਵਾਲਾ ਕੋਈ ਵੀ ਕਾਨੂੰਨ ਗ੍ਰੈਜੂਏਟ ਕਾਨੂੰਨੀ ਪੱਤਰਕਾਰੀ ਵੱਲ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿਕੈਰੀਅਰ ਦੀ ਪੌੜੀ ‘ਤੇ ਚੜ੍ਹਨ ਲਈ, ਪ੍ਰਭਾਵਸ਼ੀਲਤਾ ਲਈ ਗਿਆਨ ਦੇ ਦੋ ਅਨੁਸ਼ਾਸਨਾਂ/ਖੇਤਰਾਂ ਨੂੰ ਮਿਲਾਉਣਾ ਚਾਹੀਦਾ ਹੈ। ਸ੍ਰੀ ਕਾਲੀਆ ਨੇ ਕਾਨੂੰਨੀ ਪੱਤਰਕਾਰੀ ਵਿੱਚ ਇੰਟਰਨਸ਼ਿਪ ਲਈ ਉਪਲਬਧ ਮੌਕਿਆਂ ਬਾਰੇ ਵਿਸਥਾਰ ਨਾਲ ਦੱਸਿਆ। ਉਨ੍ਹਾਂ ਵਿਦਿਆਰਥੀਆਂ ਨੂੰ ਆਪਣੀ ਵੈਬਸਾਈਟ ਦੇ ਵਾਧੇ ਅਤੇ ਲਾਕਟੋਪਸ, ਜਿਵੇਂ ਕਿ, ਨੋਟਿਸ ਬੋਰਡ ਅਤੇ ਲਾਕਟੋਪਸ ਲਾਅ ਸਕੂਲ ਦੀਆਂ ਨਵੀਂਆਂ ਪਹਿਲਕਦਮੀਆਂ ਬਾਰੇ ਵੀ ਜਾਣੂ ਕਰਵਾਇਆ।

ਡਾ. ਜਸਲੀਨ ਕੇਵਲਾਨੀ, ਸਮਾਜ ਸ਼ਾਸਤਰ ਦੇ ਸਹਾਇਕ ਪ੍ਰੋਫੈਸਰ, ਡਾ: ਸੰਗੀਤਾ ਤਾਕ, ਸਹਾਇਕ ਪ੍ਰੋਫੈਸਰ ਲਾਅ ਅਤੇ ਡਾ: ਸ਼ਿਵਾ ਸਤੀਸ਼ ਸ਼ਾਰਦਾ, ਸਹਾਇਕ ਪ੍ਰੋਫੈਸਰ ਲਾਅ, ਪੈਨਲ ਦੇ ਮੈਂਬਰ ਸਨ। ਨਿਰੀਖਣ ਕਰਦੇ ਹੋਏ, ਡਾ. ਕੇਵਲਾਨੀ ਨੇ ਕਿਹਾ, ‘ਪੱਤਰਕਾਰ ਦੁਆਰਾ ਰਿਪੋਰਟ ਕੀਤੀ ਗਈ ਸਚਾਈ ਸਮਾਜ ਵਿੱਚ ਸੰਤੁਲਿਤ ਦ੍ਰਿਸ਼ਟੀਕੋਣ ਪੈਦਾ ਕਰਦੀ ਹੈ।’ ਡਾ: ਸ਼ਿਵਾ ਸਤੀਸ਼ ਸ਼ਾਰਦਾ ਨੇ ਟਿੱਪਣੀ ਕੀਤੀ, ‘ਕਾਨੂੰਨੀ ਪੱਤਰਕਾਰੀ ਖੋਜੀ ਪੱਤਰਕਾਰੀ ਨਾਲੋਂ ਵੱਖਰੀ ਹੈ।’ ਡਾ: ਸੰਗੀਤਾ ਟਾਕ ਨੇ ਧੰਨਵਾਦ ਕੀਤਾ।

LEAVE A REPLY

Please enter your comment!
Please enter your name here