ਪੰਜਾਬ ਹੁਨਰ ਵਿਕਾਸ ਮਿਸ਼ਨ ਵਲੋਂ ਚਲਾਏ ਜਾ ਰਹੇ ਮੁਫਤ ਹੁਨਰ ਵਿਕਾਸ ਕੋਰਸਾਂ ’ਚ ਦਾਖਲਾ ਸ਼ੁਰੂ

ਹੁਸ਼ਿਆਰਪੁਰ, (ਦ ਸਟੈਲਰ ਨਿਊਜ਼): ਪੰਜਾਬ ‘ਚ ਨੋਜਵਾਨਾਂ ਨੂੰ ਵੱਧ ਤੋ ਵੱਧ ਰੁਜ਼ਗਾਰ ਮੁੱਹਈਆ ਕਰਵਾਉਣ ਲਈ ਪੰਜਾਬ ਹੁਨਰ ਵਿਕਾਸ ਮਿਸ਼ਨ ਵਲੋਂ ਵੱਖ—ਵੱਖ ਮੁਫਤ ਹੁਨਰ ਕੋਰਸਾਂ ਲਈ ਦਾਖਲਾ ਸ਼ੁਰੂ ਹੋ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਕਮ—ਨੋਡਲ ਅਫਸਰ,ਪੰਜਾਬ ਹੁਨਰ ਵਿਕਾਸ ਮਿਸ਼ਨ ਹੁਸਿਆਰਪੁਰ ਦਰਬਾਰਾ ਸਿੰਘ ਰੰਧਾਵਾ ਨੇ ਦੱਸਿਆ ਕਿ ਹੈਲਥ ਕੇਅਰ ਸੈਕਟਰ ਵਿੱਚ ਹੋਮ ਹੈਲਥ ਐਂਡ ਟਰੇਨੀ ਲਈ ਘੱਟ ਤੋ ਘੱਟ ਯੋਗਤਾ ਦਸਵੀਂ ਪਾਸ ਹੈ। ਇਸ ਕੋਰਸ ਲਈ ਟ੍ਰੇਨਿੰਗ ਸੈਂਟਰ ਦਾ ਸਥਾਨ ਮਦਰ ਮੈਰੀ ਨਰਸਿੰਗ ਕਾਲਜ ਦਿਉਵਾਲ, ਨਸਰਾਲਾ, ਹੁਸਿਆਰਪੁਰ ਵਿਖੇ ਹੋਵੇਗਾ।

Advertisements

ਉਨ੍ਹਾਂ ਦੱਸਿਆ ਕਿ ਕਸਟਮਰ ਕੇਅਰ ਐਗਜ਼ੀਕਿਊਟਿਵ ਦੇ ਕੋਰਸ ਲਈ ਯੋਗਤਾ ਦਸਵੀਂ ਪਾਸ ਹੈ।ਇਹ ਕੋਰਸ ਸ਼ਿਵ ਐਜੂਕੇਸ਼ਨ ਸੋਸਾਇਟੀ ਪਿੰਡ ਜੈਤੋ ਬਾਲੀ, ਰਾਮਾ ਮੰਡੀ, ਹੁਸਿਆਰਪੁਰ ਰੋਡ, ਜਲੰਧਰ ਵਿਖੇ ਕਰਵਾਇਆ ਜਾ ਰਿਹਾ ਹੈ ਉਨ੍ਹਾਂ ਦੱਸਿਆ ਕਿ ਇਹ ਟ੍ਰੇਨਿੰਗ ਕੋਰਸ ਸਿਰਫ ਪਿੰਡਾਂ ਦੇ ਪ੍ਰਾਰਥੀਆਂ ਨਾਲ ਸਬੰਧਿਤ ਹੈ।ਇਨ੍ਹਾਂ ਕੋਰਸਾਂ ਵਿੱਚ ਦਾਖਲਾ ਲੈਣ ਲਈ ਵਿਦਿਆਰਥੀਆਂ ਨੂੰ  ਸੈਂਟਰ ਵਿੱਚ ਰਹਿਣਾ ਲਾਜ਼ਮੀ ਹੋਵੇਗਾ। ਵਿਦਿਆਰਥੀਆਂ ਨੂੰ ਖਾਣਾ ਪੀਣਾ, ਰਹਿਣਾ ਸਭ ਕੁਝ ਸਰਕਾਰ ਵਲੋਂ ਮੁਫ਼ਤ ਹੋਵੇਗਾ। ਟ੍ਰੇਨਿੰਗ ਪੂਰੀ ਕਰਨ ਉਪਰੰਤ ਸਿਖਿਆਰਥੀਆਂ ਨੂੰ ਸਰਟੀਫਿਕੇਟ ਦੇਣ ਉਪਰੰਤ ਪ੍ਰਾਈਵੇਟ ਨੌਕਰੀ ਮੁੱਹਈਆ ਕਰਵਾਈ ਜਾਵੇਗੀ। ਇਨ੍ਹਾਂ ਕੋਰਸ ਨੂੰ ਕਰਨ ਲਈ ਵਿਦਿਆਰਥੀ ਦੀ ਉਮਰ 18 ਸਾਲ ਹੋਣੀ ਚਾਹੀਦੀ ਹੈ। ਚਾਹਵਾਨ ਸਿਖਿਆਰਥੀ ਰਜ਼ਿਸਟ੍ਰੇਸ਼ਨ ਕਰਵਾਉਣ ਲਈ ਮੋਬਾਇਲ ਨੰ: 77173—02471 ’ਤੇ ਸੰਪਰਕ ਕਰ ਸਕਦੇ ਹਨ ਜਾਂ ਸਰਕਾਰੀ ਆਈ.ਟੀ.ਆਈ.ਹੁਸਿਆਰਪੁਰ ਵਿਖੇ ਮਲਟੀ ਸਕਿੱਲ ਡਿਵੈਲਪਮੈਂਟ  ਸੈਂਟਰ ਦੀ ਬਲਡਿੰਗ ਵਿਖੇ ਰੁਜਗਾਰ ਦਫਤਰ ਦੇ ਕਮਰਾ ਨੰ  12 ਵਿਖੇ ਕੰਮ ਕਾਜ ਵਾਲੇ ਦਿਨ ਮਿਲ ਸਕਦੇ ਹਨ।

LEAVE A REPLY

Please enter your comment!
Please enter your name here