150 ਕਿੱਲੋ ਦੇ ਮਰੀਜ ਦੀ ਹੋਈ ਟ੍ਰਾਂਸਕੈਥੇਟਰ ਏਓਟਿ੍ਕ ਵਾਲਵ ਰਿਪਲੇਸਮੈਂਟ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਟ੍ਰਾਂਸਕੈਥੇਰਟ ਏਓਟਿ੍ਕ ਵਾਲਵ ਰਿਪਲੇਸਮੈਂਟ ਨਾਲ 150 ਕਿੱਲੋ ਭਾਰ ਵਾਲੇ ਮਰੀਜ ਦਾ ਸਫਲ ਇਲਾਜ ਕੀਤਾ ਗਿਆ | ਇਸ ਕੇਸ ਸਟਡੀ ਨੂੰ ਜਿਹੜਾ ਕਿ ਵਾਲਵੂਲਰ ਦਿਲ ਦੇ ਰੋਗ ਦੇ ਇਲਾਜ ਵਿਚ ਇੱਕ ਨਵਾਂ ਮਾਈਲਸਟੋਨ (ਮੀਲ ਦਾ ਪੱਥਰ) ਹੈ, ਨੂੰ ਪ੍ਰਕਾਸ਼ਨ ਲਈ ਯੂਰਪੀ ਹਾਰਟ ਜਨਰਲ ਵਿਚ ਭੇਜਿਆ ਗਿਆ ਹੈ |ਡਾ. ਵਿਵੇਕਾ ਕੁਮਾਰ, ਪਿ੍ੰਸੀਪਲ ਡਾਇਰੈਕਟਰ ਅਤੇ ਚੀਫ, ਕੈਥ ਲੈਬਸ – ਕਾਰਡਿਯਕ ਸਾਇੰਸ (ਪੈਨ ਮੈਕਸ), ਮੈਕਸ ਹਸਪਤਾਲ, ਸਾਕੇਤ ਨਵੀਂ ਦਿੱਲੀ ਨੇ ਜਾਣਕਾਰੀ ਦਿੱਤੀ ਕਿ 61 ਸਾਲਾ ਰੋਗੀ ਦੇ ਏਓਟਿ੍ਕ ਵਾਲਵ ਵਿਚ ਸੰਕੁਚਨ, ਜਿਸਨੂੰ ਏਓਟਿ੍ਕ ਸਟੇਨੋਸਿਸ ਵੀ ਕਿਹਾ ਜਾਂਦਾ ਹੈ, ਦਾ ਪਤਾ ਲੱਗਿਆ ਸੀ | ਉਨ੍ਹਾਂ ਨੇ ਕਿਹਾ ਕਿ ਹਾਰਟ ਦਾ ਏਓਟਿ੍ਕ ਵਾਲਵ ਉਚਿਤ ਦਿਸ਼ਾ ਵਿਚ ਖੂਨ ਦੀ ਮੂਵਮੈਂਟ ਵਿਚ ਮਹੱਤਵਪੂਰਣ ਭੂਮਿਕਾ ਅਦਾ ਕਰਦਾ ਹੈ, ਇਸ ਲਈ ਇਸਦੇ ਸੰਕੁਚਨ ਦੇ ਨਤੀਜਿਆਂ ਕਾਰਨ ਗੜਬੜੀ ਹੁੰਦੀ ਹੈ ਜਾਂ ਸੰਭਾਵਿਤ ਰੂਪ ਨਾਲ ਜੀਵਨ ਦੇ ਲਈ ਖਤਰਾ ਹੈ |

Advertisements


ਡਾ. ਵਿਵੇਕਾ ਕੁਮਾਰ ਨੇ ਕਿਹਾ ਕਿ ਰੋਗੀ ਗੁਰਦੇ ਦੀ ਫੇਲੀਅਰ ਨਾਲ ਪੀੜ੍ਹਿਤ ਸੀ ਅਤੇ ਉਨ੍ਹਾਂ ਦੇ ਦੋਵੇਂ ਗੁਰਦੇ ਕੰਮ ਨਹੀਂ ਕਰ ਰਹੇ ਸਨ | ਇਸ ਤੋਂ ਇਲਾਵਾ, ਰੋਗੀ ਨੂੰ 4 ਸਾਲ ਪਹਿਲਾਂ ਦਿਮਾਗ ਵਿਚ ਸਟ੍ਰੋਕ ਅਤੇ ਖੂਨ ਵਗਣ ਦੀ ਸਮੱਸਿਆ ਵੀ ਹੋਈ ਸੀ | ਉਹ ਸ਼ੂਗਰ ਅਤੇ ਮੋਟਾਪੇ ਨਾਲ ਵੀ ਪੀੜ੍ਹਿਤ ਸੀ | ਮਰੀਜ ਦੇ ਜੀਵਨ ਦੇ ਲਈ ਤੁਰੰਤ ਏਓਟਿ੍ਕ ਵਾਲਵ ਪ੍ਰਤੀਸਥਾਪਨ ਦੀ ਜਰੂਰਤ ਸੀ, ਪਰ ਖਤਰੇ ਦੇ ਕਾਰਕਾਂ ਕਾਰਨ, ਮਰੀਜ ਨੰੂ ਸਰਜਰੀ ਦੇ ਲਈ ਅਣਫਿੱਟ ਘੋਸ਼ਿਤ ਕਰ ਦਿੱਤਾ ਗਿਆ ਸੀ | ਡਾ. ਵਿਵੇਕਾ ਨੇ ਕਿਹਾ ਕਿ ਇਸ ਲਈ ਟੀਏਵੀਆਰ ਜਾਂ ਟ੍ਰਾਂਸਕੈਥੇਟਰ ਏਓਟਿ੍ਕ ਵਾਲਵ ਰਿਪਲੇਸਮੈਂਟ ਦੇ ਜਰੀਏ ਇਲਾਜ ਕੀਤਾ ਗਿਆ | ਟੀਏਵੀਆਰ ਇੱਕ ਕੈਥੇਟਰ ਅਧਾਰਿਤ ਐਂਜਿਓਪਲਾਸਟੀ ਜਿਹੀ ਤਕਨੀਕ ਹੈ, ਜਿਸਦੇ ਦੌਰਾਨ ਡਾਕਟਰ ਆਮ ਤੌਰ ਤੇ ਗੋ੍ਰਇਨ (ਸ਼ਰੀਰ ਦਾ ਉਹ ਭਾਗ ਜਿੱਥੇ ਲੱਤਾਂ ਮਿਲਦੀਅ ਹਨ) ਦੀ ਇੱਕ ਆਰਟਰੀ ਦੇ ਮਾਧਿਅਮ ਨਾਲ ਕੈਥੇਟਰ ਨਾਲ ਹਾਰਟ ਤੱਕ ਪਹੁੰਚਦੇ ਹਨ ਤਾਂ ਕਿ ਇੱਕ ਨਵਾਂ ਏਓਟਿ੍ਕ ਵਾਲਵ ਰੋਗਗ੍ਰਸਤ ਵਾਲਵ ਦੇ ਅੰਦਰ ਛਾਤੀ ਨੂੰ ਖੋਲੇ ਬਿਨਾਂ ਫਿੱਟ ਕੀਤਾ ਜਾ ਸਕੇ | ਕਿਉਂਕਿ ਰੋਗੀ ਦੇ ਜੀਵਨ ਦੇ ਲਈ ਇਲਾਜ ਜਰੂਰੀ ਸੀ, ਅਸੀਂ ਟੀਏਵੀਆਰ ਦੇ ਮਾਧਿਅਮ ਨਾਲ ਇਲਾਜ ਦੇ ਨਾਲ ਅੱਗੇ ਵਧੇ, ਬਿਨਾਂ ਕਿਸੇ ਬੇਹੋਸ਼ੀ ਦੇ ਅਤੇ ਇਸਨੂੰ ਹਾਨੀ ਰਹਿਤ ਬਣਾਉਣ ਦੇ ਲਈ ਆਮ ਡਾਈ ਮਾਤਰਾ ਦਾ ਇੱਕ ਚੌਥਾਈ ਵਰਤੋਂ ਕੀਤੀ ਗਈ | ਅਸੀਂ ਨਵੇਂ ਏਓਟਿ੍ਕ ਵਾਲਵ ਨੂੰ ਫਿੱਟ ਕਰਨ ਵਿਚ ਸਫਲ ਰਹੇ | ਰੋਗੀ ਨੂੰ 3 ਦਿਨਾਂ ਦੇ ਬਾਅਦ ਛੁੱਟੀ ਦੇ ਦਿੱਤੀ ਗਈ, ਡਾ. ਵਿਵੇਕਾ ਕੁਮਾਰ ਨੇ ਦੱਸਿਆ |

LEAVE A REPLY

Please enter your comment!
Please enter your name here