ਮੁਫਤ ਬੂਟੇ ਪ੍ਰਾਪਤ ਕਰਨ ਦਾ ਸੁਨੇਹਿਰੀ ਮੌਕਾ: ਜਸਪਾਲ ਸਿੰਘ 

ਹੁਸ਼ਿਆਰਪੁਰ ( ਦ ਸਟੈਲਰ ਨਿਊਜ਼)। ਮਨੁੱਖ ਦੀ ਤੰਦਰੁਸਤੀ ਵਿੱਚ ਬੂਟਿਆਂ ਦਾ ਵਿਸ਼ੇਸ਼ ਯੋਗਦਾਨ ਹੈ। ਬੂਟਿਆਂ ਤੋਂ ਜਿੱਥੇ ਇਨਸਾਨ ਨੂੰ ਆਕਸੀਜਨ ਪ੍ਰਾਪਤ ਹੁੰਦੀ ਹੈ ਉਥੇ ਨਾਲ ਹੀ ਵਾਤਾਵਰਣ ਸ਼ੁੱਧ ਰਹਿੰਦਾ ਹੈ। ਉਕਤ ਵਿਚਾਰਾਂ ਦਾ ਪ੍ਰਗਾਟਾਵਾ ਕਰਦਿਆਂ ਜਸਪਾਲ ਸਿੰਘ ਵਣ ਰੇਂਜ ਅਫਸਰ ਇਨਚਾਰਜ ਮਾਹਿਲਪੁਰ ਰੇਂਜ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਸ਼ਹੀਦ-ਏ-ਆਜ਼ਮ ਭਗਤ ਸਿੰਘ ਹਰਿਆਵਲ ਲਹਿਰ ਤਹਿਤ ਹਰ ਵਿਧਾਨ ਸਭਾ ਹਲਕੇ ਲਈ ਪੰਜਾਹ ਹਜ਼ਾਰ ਬੂਟੇ ਮੁਫਤ ਦੇਣ ਦਾ ਟੀਚਾ ਮਿੱਥਿਆ ਗਿਆ ਹੈ।

Advertisements

ਸਾਨੂੰ ਸਾਰਿਆਂ ਨੂੰ ਇਸ ਸਕੀਮ ਦਾ ਲਾਭ ਪ੍ਰਾਪਤ ਕਰਨਾ ਚਾਹੀਦਾ ਹੈ। ਉਹਨਾਂ ਕਲੱਬਾਂਹਰ ਤਰ੍ਹਾਂ ਦੀਆਂ ਸੰਸਥਾਵਾਂਪੰਚਾਇਤਾਂਸਰਕਾਰੀ ਤੇ ਪ੍ਰਾਈਵੇਟ ਅਦਾਰਿਆ ਨੂੰ ਪੁਰਜ਼ੋਰ ਅਪੀਲ ਕੀਤੀ ਕਿ ਵਾਤਾਵਰਣ ਦੀ ਸ਼ੁੱਧਤਾ ਲਈ ਇਸ ਨੇਕ ਕੰਮ ਵਿੱਚ ਪੂਰਾ ਸਹਿਯੋਗ ਕਰਨ। ਉਹਨਾਂ ਕਿਹਾ ਕਿ ਇਹ ਬੂਟੇ ਮੈਲੀਬਿਛੋਹੀ,  ਕਾਂਗੜ ਨਡਾਲੋਪਰਸੌਤਾ ਦੀਆਂ ਨਰਸਰੀਆਂ ਤੋਂ ਪ੍ਰਾਪਤ ਕੀਤੇ ਜਾ ਸਕਦੇ ਹਨ।  

LEAVE A REPLY

Please enter your comment!
Please enter your name here